ਕਪਿਲ ਸ਼ਰਮਾ ਨੇ ਰਾਜਕੁਮਾਰ ਰਾਵ ਦਾ ਉਡਾਇਆ ਮਖੌਲ ਦਾ ਮਿਲਿਆ ਇਹ ਜਵਾਬ (ਵੀਡੀਓ)

Tuesday, Feb 08, 2022 - 06:24 PM (IST)

ਕਪਿਲ ਸ਼ਰਮਾ ਨੇ ਰਾਜਕੁਮਾਰ ਰਾਵ ਦਾ ਉਡਾਇਆ ਮਖੌਲ ਦਾ ਮਿਲਿਆ ਇਹ ਜਵਾਬ (ਵੀਡੀਓ)

ਮੁੰਬਈ (ਬਿਊਰੋ)– ਕਿਸੇ ਸਟਾਰ ਦੀ ਫ਼ਿਲਮ ਰਿਲੀਜ਼ ਹੋਣ ਵਾਲੀ ਹੋਵੇ ਤੇ ਉਹ ਕਪਿਲ ਸ਼ਰਮਾ ਦੇ ਸ਼ੋਅ ’ਚ ਨਾ ਆਵੇ, ਅਜਿਹਾ ਹੋ ਹੀ ਨਹੀਂ ਸਕਦਾ। ਕਪਿਲ ਦੇ ਸ਼ੋਅ ’ਚ ਆਉਣ ਦਾ ਸਿਤਾਰਿਆਂ ਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ। ਇਸ ਵੀਕੈਂਡ ਕਪਿਲ ਦੇ ਘਰ ਰਾਜਕੁਮਾਰ ਰਾਵ ਤੇ ਭੂਮੀ ਪੇਡਨੇਕਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਦੇ ਸ਼ੋਅ ’ਚ ਆਉਣ ਤੋਂ ਕੀਤਾ ਮਨ੍ਹਾ? ਜਾਣੋ ਸੱਚਾਈ

ਰਾਜਕੁਮਾਰ ਤੇ ਭੂਮੀ ਆਪਣੀ ਆਗਾਮੀ ਫ਼ਿਲਮ ‘ਬਧਾਈ ਦੋ’ ਦੀ ਪ੍ਰਮੋਸ਼ਨ ਕਰਨ ਕਪਿਲ ਦੇ ਸ਼ੋਅ ’ਚ ਪਹੁੰਚ ਰਹੇ ਹਨ। ਸੋਨੀ ਟੀ. ਵੀ. ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਕਪਿਲ ਸਟਾਰਕਾਸਟ ਦੀ ਲੱਤ ਖਿੱਚਦੇ ਨਜ਼ਰ ਆ ਰਹੇ ਹਨ।

ਕਪਿਲ ਨੇ ਜਦੋਂ ਰਾਜਕੁਮਾਰ ਨੂੰ ਨਿਸ਼ਾਨਾ ਬਣਾਇਆ ਤਾਂ ਰਾਜਕੁਮਾਰ ਨੇ ਉਲਟਾ ਉਨ੍ਹਾਂ ’ਤੇ ਹੀ ਨਿਸ਼ਾਨਾ ਵਿੰਨ੍ਹ ਦਿੱਤਾ। ਕਪਿਲ ਨੇ ਰਾਜਕੁਮਾਰ ਨੂੰ ਵਿਆਹ ਦਾ ਨਾਂ ਲੈ ਕੇ ਛੇੜਿਆ ਤਾਂ ਅਦਾਕਾਰ ਨੇ ਅਜਿਹਾ ਜਵਾਬ ਦਿੱਤਾ ਕਿ ਇਕ ਸੈਕਿੰਡ ਲਈ ਕਪਿਲ ਵੀ ਹੈਰਾਨ ਰਹਿ ਗਏ।

ਕਪਿਲ ਕਹਿੰਦੇ ਹਨ, ‘ਰਾਜਕੁਮਾਰ ਵਿਆਹੁਤਾ ਹਨ ਇਸ ਸਮੇਂ’ ਤਾਂ ਰਾਜਕੁਮਾਰ ਜਵਾਬ ਦਿੰਦੇ ਹਨ ‘ਕਿੰਨੀ ਵਾਰ ਕਹੋਗੇ ਡੇਢ ਸਾਲ ’ਚ ਦੋ ਬੱਚੇ ਕਰਨ ਦਾ ਰਿਕਾਰਡ ਤੁਹਾਡੇ ਕੋਲ ਹੀ ਹੈ।’ ਇਸ ’ਤੇ ਕਪਿਲ ਹੈਰਾਨ ਹੋ ਜਾਂਦੇ ਹਨ ਤੇ ਕਹਿੰਦੇ ਹਨ ਕਿ ਤੁਸੀਂ ਫ਼ਿਲਮ ਪ੍ਰੋਡਿਊਸ ਕਰ ਰਹੇ ਹੋ ਤੇ ਸਾਡੇ ਕੋਲੋਂ ਜੋ ਹੁੰਦਾ ਹੈ, ਅਸੀਂ ਉਹ ਕਰ ਰਹੇ ਹਾਂ। ਕਾਮੇਡੀਅਨ ਦਾ ਜਵਾਬ ਸੁਣ ਕੇ ਸਾਰੇ ਹੱਸ ਪੈਂਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News