ਕੈਨੇਡਾ ਦੇ ਪੁਲਸ ਅਫਸਰਾਂ ਨੇ ਘੇਰਿਆ ਕਪਿਲ ਸ਼ਰਮਾ, ਲੋਕਾਂ ਨੇ ਇੰਝ ਲਏ ਮਜ਼ੇ
Monday, Jul 11, 2022 - 04:52 PM (IST)
ਮੁੰਬਈ (ਬਿਊਰੋ)– ਕਾਮੇਡੀਅਨ ਕਪਿਲ ਸ਼ਰਮਾ ਨੇ ਕੈਨੇਡਾ ’ਚ ਆਪਣੇ ਲਾਈਵ ਸ਼ੋਅਜ਼ ਨਾਲ ਸਮਾਂ ਬੰਨ੍ਹਿਆ ਹੈ। ਲੱਖਾਂ ਦੀ ਗਿਣਤੀ ’ਚ ਲੋਕ ਉਨ੍ਹਾਂ ਨੂੰ ਦੇਖਣ ਸ਼ੋਅ ’ਚ ਪਹੁੰਚੇ। ਸ਼ੋਅ ’ਚ ਇਕੱਠੀ ਹੋਈ ਭੀੜ ਦੱਸਦੀ ਹੈ ਕਿ ਕਪਿਲ ਸਿਰਫ ਭਾਰਤ ਹੀ ਨਹੀਂ, ਸਗੋਂ ਵਿਦੇਸ਼ ’ਚ ਵੀ ਵੱਡੀ ਗਿਣਤੀ ’ਚ ਆਪਣੀ ਫੈਨ ਫਾਲੋਇੰਗ ਰੱਖਦੇ ਹਨ।
ਇਸ ਵਿਚਾਲੇ ਕਾਮੇਡੀਅਨ ਨੇ ਕੈਨੇਡਾ ਦੇ ਪੁਲਸ ਅਧਿਕਾਰੀਆਂ ਨਾਲ ਆਪਣੀ ਸੈਲਫੀ ਸਾਂਝੀ ਕੀਤੀ ਸੀ। ਇਸ ਸੈਲਫੀ ’ਤੇ ਹੁਣ ਲੋਕਾਂ ਦੇ ਮਜ਼ੇਦਾਰ ਕੁਮੈਂਟਸ ਵਾਇਰਲ ਹੋ ਰਹੇ ਹਨ। ਉਨ੍ਹਾਂ ਦੀ ਇਕ ਸੈਲਫੀ ’ਚ ਕਪਿਲ, ਹੈਮਿਲਟਨ ਪੁਲਸ ਡਿਪਾਰਟਮੈਂਟ ਦੇ ਅਫਸਰਾਂ ਨਾਲ ਸੈਲਫੀ ਲੈਂਦੇ ਨਜ਼ਰ ਆਏ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਇਕ ਯੂਜ਼ਰ ਨੇ ਹਾਸੇ ਭਰੇ ਅੰਦਾਜ਼ ’ਚ ਕਪਿਲ ਦੀ ਤਾਰੀਫ਼ ਕੀਤੀ।
ਇਹ ਖ਼ਬਰ ਵੀ ਪੜ੍ਹੋ : ਬਾਇਓਪਿਕ ਐਲਾਨ ਕਰਨ ਮਗਰੋਂ ਟਰੋਲ ਹੋਏ ਅਕਸ਼ੇ ਕੁਮਾਰ, ਯੂਜ਼ਰ ਨੇ ਕਿਹਾ, ‘ਸਾਲ ’ਚ ਚਾਰ ਵਾਰ ਦੇਖ ਕੇ ਬੋਰ ਹੋ ਗਿਆ ਹਾਂ’
ਯੂਜ਼ਰ ਨੇ ਲਿਖਿਆ, ‘‘ਕਪਿਲ ਸ਼ਰਮਾ ਥੋੜ੍ਹਾ ਸੰਭਾਲ ਕੇ, ਅਮਰੀਕੀ ਜੇਲ ’ਚ ਇਲੈਕਟ੍ਰਾਨਿਕ ਚੱਕੀ ਹੁੰਦੀ ਹੈ, ਢੇਰ ਸਾਰਾ ਪਿਆਰ। ਤੁਸੀਂ ਇੰਝ ਹੀ ਦੁਨੀਆ ਨੂੰ ਹਮੇਸ਼ਾ ਹਸਾਉਂਦੇ ਰਹੋ।’’ ਯੂਜ਼ਰ ਦੇ ਇਸ ਟਵੀਟ ’ਤੇ ਕਪਿਲ ਨੇ ਉਸ ਦਾ ਧੰਨਵਾਦ ਕੀਤਾ।
ਯੂਜ਼ਰ ਤੇ ਕਪਿਲ ਦੇ ਇਸ ਟਵੀਟ ’ਤੇ ਕਈ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ, ‘‘ਕਪਿਲ ਭਾਅ ਜੀ ਹੁਣ ਤਾਂ ਵਿਦੇਸ਼ੀ ਵੀ ਫੈਨ ਹੋ ਗਏ, ਸੈਲਫੀ ਲੈ ਰਹੇ ਹਨ ਤੁਹਾਡੇ ਨਾਲ, ਹੁਣ ਤਾਂ ਤੁਹਾਨੂੰ ਮੈਨੂੰ ਆਪਣੇ ਸ਼ੋਅ ’ਤੇ ਬੁਲਾ ਲੈਣਾ ਚਾਹੀਦਾ ਹੈ।’’ ਦੂਜੇ ਯੂਜ਼ਰ ਨੇ ਲਿਖਿਆ, ‘‘ਕੋਈ ਨਾ ਅਜਿਹੇ ਛੋਟੇ-ਛੋਟੇ ਸ਼ਹਿਰਾਂ ’ਚ ਇਹ ਵੱਡੀਆਂ-ਵੱਡੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਪੁਲਸ ਵਾਲਿਆਂ ਨੂੰ ਕਹੋ ਕਿਰਪਾ ਕਰਕੇ ਥੋੜ੍ਹਾ ਢਿੱਡ ਘੱਟ ਕਰ ਲੈਣ। ਭਾਰਤ ਤੋਂ ਟ੍ਰੇਨਿੰਗ ਲੈ ਕੇ ਆਏ ਲੱਗਦੇ ਹਨ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।