ਸੋਨੂੰ ਸੂਦ ਕਰਕੇ ਕਪਿਲ ਨੇ ਘਟਾਇਆ ਸੀ 15 ਕਿਲੋ ਭਾਰ, ਇਸ ਸ਼ੋਅ ''ਚ ਕੀਤਾ ਸੀ ਖ਼ੁਲਾਸਾ
Tuesday, May 11, 2021 - 07:56 PM (IST)
ਮੁੰਬਈ (ਬਿਊਰੋ)- ਟੀ.ਵੀ. ਦੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਹੁਣ ਭਾਵੇਂ ਪ੍ਰਸਾਰਿਤ ਨਹੀਂ ਹੋ ਰਿਹਾ ਹੈ ਪਰ ਇਸ ਸ਼ੋਅ ਦੇ ਪ੍ਰਸ਼ੰਸਕ ਤੇ ਲੋਕ ਇੰਟਰਨੈੱਟ 'ਤੇ ਪੁਰਾਣੇ ਸ਼ੋਅ ਦੇਖ ਕੇ ਆਪਣਾ ਮਨੋਰੰਜਨ ਕਰ ਰਹੇ ਹਨ। ਇਸ ਦੌਰਾਨ ਕਪਿਲ ਸ਼ਰਮਾ ਦੇ ਸ਼ੋਅ ਦੀ ਇਕ ਕਲਿੱਪ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਕਪਿਲ ਸੋਨੂੰ ਸੂਦ ਬਾਰੇ ਇਹ ਕਹਿੰਦੇ ਹੋਏ ਦਿਖਾਈ ਦਿੱਤੇ ਕਿ ਇਸ ਅਦਾਕਾਰ ਨੇ ਮੈਨੂੰ ਭਾਰ ਘਟਾਉਣ ਲਈ ਪ੍ਰੇਰਿਤ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਜਾਤੀਸੂਚਕ ਸ਼ਬਦ ਬੋਲ ਕੇ ਬੁਰੀ ਫਸੀ 'ਬਬਿਤਾ ਜੀ', ਟਵਿਟਰ 'ਤੇ ਉਠੀ ਗ੍ਰਿਫ਼ਤਾਰੀ ਦੀ ਮੰਗ
ਕਪਿਲ ਨੇ ਗੱਲਬਾਤ 'ਚ ਦੱਸਿਆ, 'ਦੋ ਕਿਸਮਾਂ ਦੇ ਲੋਕ ਤਾਲਾਬੰਦੀ 'ਚ ਬਾਹਰ ਆਉਣਗੇ ਜਾਂ ਤਾਂ ਲੋਕ ਪੂਰੇ ਕੰਪਲੈਕਸ 'ਚ ਫਿੱਟ ਬੈਠਦੇ ਹਨ ਜਾਂ ਉਹ ਬਹੁਤ ਜ਼ਿਆਦਾ ਚਰਬੀ ਵਾਲੇ ਹੁੰਦੇ ਹਨ। ਇਸ ਦੇ ਨਾਲ ਹੀ, ਤੀਜੀ ਕਿਸਮ ਦੇ ਲੋਕ ਵੀ ਹਨ, ਜਿਨ੍ਹਾਂ ਨੇ ਪਹਿਲੇ ਦੋ ਮਹੀਨਿਆਂ 'ਚ ਖਾਧਾ ਤੇ ਬਾਅਦ 'ਚ ਆਪਣਾ ਢਿੱਡ ਅੰਦਰ ਵੀ ਕਰ ਲਿਆ।'
ਇਸ ਤੋਂ ਬਾਅਦ ਸੋਨੂੰ ਇਹ ਕਹਿੰਦੇ ਦਿਖਾਈ ਦਿੱਤੇ, 'ਸਾਡੇ ਦੋਵਾਂ 'ਚ ਇਕ ਸਾਂਝਾ ਟਰੇਨਰ ਯੋਗੇਸ਼ ਹੈ, ਉਹ ਹਮੇਸ਼ਾ ਕਪਿਲ ਦੀਆਂ ਵੀਡੀਓਜ਼ ਦਿਖਾਉਂਦਾ ਹੈ। ਕਪਿਲ ਕਸਰਤ ਕਰ ਰਹੇ ਹਨ। ਕਪਿਲ ਰਾਤ 12 ਵਜੇ ਤੱਕ ਆਪਣਾ ਵਰਕਆਊਟ ਕਰਦਾ ਹੈ। ਰਾਤ ਨੂੰ 1 ਵਜੇ ਦੌੜਨ ਜਾਂਦਾ ਹੈ। ਮੈਂ ਪੂਰੇ ਦੇਸ਼ ਦੇ ਸਾਹਮਣੇ ਇਹ ਕਹਿਣਾ ਚਾਹੁੰਦਾ ਹਾਂ ਕਿ ਕਸਰਤ ਕਰਨ ਨਾਲ ਤੁਹਾਨੂੰ ਓਨੀ ਖੁਸ਼ੀ ਨਹੀਂ ਮਿਲਦੀ ਹੋਵੇਗੀ, ਜਿੰਨੀ ਤੁਹਾਨੂੰ ਕਸਰਤ ਕਰਦਿਆਂ ਦੇਖ ਕੇ ਮੈਨੂੰ ਮਿਲਦੀ ਹੈ।'
ਕਪਿਲ ਅੱਗੇ ਕਹਿੰਦੇ ਹਨ, 'ਮੈਂ ਆਪਣੀ ਪੂਰੀ ਜ਼ਿੰਦਗੀ 'ਚ ਦੋ ਵਾਰ ਭਾਰ ਘੱਟ ਕੀਤਾ ਹੈ। ਪਹਿਲੀ ਵਾਰ ਸੋਨੂੰ ਸੂਦ ਨੇ ਮੈਨੂੰ ਕਸਰਤ ਕਰਨ ਤੇ ਭਾਰ ਘਟਾਉਣ ਲਈ ਪ੍ਰੇਰਿਆ। ਸੋਨੂੰ ਭਾਈ ਨੇ ਮੈਨੂੰ ਇਕ ਟਰੇਨਰ ਯੋਗੇਸ਼ ਦਿੱਤਾ ਤੇ ਉਸ ਨੂੰ ਕਿਹਾ, 'ਯੋਗੇਸ਼ ਕਸਰਤ ਨਾ ਕਰ, ਕਪਿਲ ਨੂੰ ਪਹਿਲਾਂ ਸਿਖਲਾਈ ਦੇ। ਇਸ ਲਈ ਉਸ ਸਮੇਂ ਮੈਂ ਆਪਣਾ 15 ਕਿਲੋ ਭਾਰ ਘਟਾ ਚੁੱਕਾ ਸੀ ਤੇ ਮੈਂ ਬਹੁਤ ਪਤਲਾ ਹੋ ਗਿਆ ਸੀ। ਮੈਂ ਬਹੁਤ ਚੰਗਾ ਮਹਿਸੂਸ ਕੀਤਾ। ਸੋਨੂੰ ਬਹੁਤ ਵਧੀਆ ਕੰਮ ਕਰਦਾ ਹੈ।'
ਨੋਟ- ਇਸ ਖ਼ਬਰ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।