15 PCS ਅਧਿਕਾਰੀਆਂ ਦੇ ਤਬਾਦਲੇ
Monday, May 11, 2026 - 12:31 AM (IST)
ਜਲੰਧਰ/ਚੰਡੀਗੜ੍ਹ (ਧਵਨ) - ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਆਧਾਰ ’ਤੇ 15 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਅਤੇ ਉਨ੍ਹਾਂ ਨੂੰ ਤੁਰੰਤ ਆਪਣੇ ਨਵੇਂ ਸਟੇਸ਼ਨ ’ਤੇ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ।
ਜਾਣਕਾਰੀ ਅਨੁਸਾਰ ਸਕਤਾਰ ਸਿੰਘ ਬੱਲ ਨੂੰ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ), ਪੰਜਾਬ ਅਤੇ ਵਧੀਕ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਐੱਸ. ਏ. ਐੱਸ. ਨਗਰ, ਤੇਜਦੀਪ ਸਿੰਘ ਸੈਣੀ ਨੂੰ ਵਧੀਕ ਮੁੱਖ ਪ੍ਰਸ਼ਾਸਕ, ਜਲੰਧਰ ਵਿਕਾਸ ਅਥਾਰਟੀ, ਜਲੰਧਰ, ਅਮਰਜੀਤ ਨੂੰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਜਲੰਧਰ ਅਤੇ ਕੁਮਾਰੀ ਅਨੁਪ੍ਰੀਤਾ ਜੌਹਲ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਪਟਿਆਲਾ ਲਾਇਆ ਗਿਆ ਹੈ।
ਇਸੇ ਤਰ੍ਹਾਂ ਸ਼੍ਰੀਮਤੀ ਚਾਰੂਮਿਤਾ ਨੂੰ ਐੱਸ. ਡੀ. ਐੱਮ., ਅਜਨਾਲਾ, .ਸ਼੍ਰੀਮਤੀ ਸਿਮਰਪ੍ਰੀਤ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਮਾਨਸਾ, ਗੁਰਵਿੰਦਰ ਸਿੰਘ ਜੌਹਲ ਨੂੰ ਐੱਸ. ਡੀ. ਐੱਮ., ਧਰਮਕੋਟ ਅਤੇ ਵਧੀਕ ਕਮਿਸ਼ਨਰ, ਨਗਰ ਨਿਗਮ ਮੋਗਾ, ਕੁਮਾਰੀ ਤੁਸ਼ਿਤਾ ਗੁਲਾਟੀ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ, ਲੁਧਿਆਣਾ, ਅਰਵਿੰਦਰ ਪਾਲ ਸਿੰਘ ਨੂੰ ਐੱਸ. ਡੀ. ਐੱਮ., ਗਿੱਦੜਬਾਹਾ ਅਤੇ ਵਾਧੂ ਚਾਰਜ ਆਰ. ਟੀ. ਓ., ਸ੍ਰੀ ਮੁਕਤਸਰ ਸਾਹਿਬ ਲਾਇਆ ਗਿਆ ਹੈ।
ਇਸ ਤੋਂ ਇਲਾਵਾ ਬਲਕਰਨ ਸਿੰਘ ਮਾਹਲ ਨੂੰ ਐੱਸ. ਡੀ. ਐੱਮ., ਰਾਮਪੁਰਾ ਫੂਲ, ਸੁਖਰਾਜ ਸਿੰਘ ਢਿੱਲੋਂ ਨੂੰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ (ਮੁੱਖ ਦਫ਼ਤਰ), ਪਟਿਆਲਾ, ਬੇਅੰਤ ਸਿੰਘ ਸਿੱਧੂ ਨੂੰ ਐੱਸ. ਡੀ. ਐੱਮ., ਕੋਟਕਪੂਰਾ, ਜਸਪਾਲ ਸਿੰਘ ਬਰਾੜ ਨੂੰ ਐੱਸ. ਡੀ. ਐੱਮ., ਗੁਰੂਹਰਸਹਾਏ, ਅਮਨਦੀਪ ਸਿੰਘ ਮਾਵੀ ਨੂੰ ਐੱਸ. ਡੀ. ਐੱਮ., ਬਠਿੰਡਾ ਅਤੇ ਵਿਸ਼ਵਜੀਤ ਸਿੰਘ ਸਿੱਧੂ ਨੂੰ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ, ਫਿਰੋਜ਼ਪੁਰ ਅਤੇ ਵਾਧੂ ਚਾਰਜ ਆਰ. ਟੀ. ਓ., ਫਿਰੋਜ਼ਪੁਰ ਲਾਇਆ ਗਿਆ ਹੈ।
