ਕਪਿਲ ਸ਼ਰਮਾ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਪਤਨੀ ਗਿੰਨੀ ਮੈਚਿੰਗ ਕਰਦੀ ਆਈ ਨਜ਼ਰ

Saturday, Oct 08, 2022 - 01:35 PM (IST)

ਕਪਿਲ ਸ਼ਰਮਾ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਪਤਨੀ ਗਿੰਨੀ ਮੈਚਿੰਗ ਕਰਦੀ ਆਈ ਨਜ਼ਰ

ਮੁੰਬਈ- ਕਾਮੇਡੀਅਨ ਕਪਿਲ ਸ਼ਰਮਾ ਸੋਸ਼ਲ ਮੀਡੀਆ ’ਤੇ ਹਮੇਸ਼ਾ ਐਕਟਿਵ ਰਹਿੰਦੇ ਹਨ। ਇਸ ਦੇ ਨਾਲ ਅਦਾਕਾਰਾ ਆਪਣੇ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ। ਹਾਲ ਹੀ ’ਚ ਕਪਿਲ ਸ਼ਰਮਾ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਇਸ ਸਮੇਂ ਕਾਫ਼ੀ ਚਰਚਾ ’ਚ ਹਨ। ਦਰਅਸਲ ਕਪਿਲ ਸ਼ਰਮਾ ਜਲਦ ਹੀ ਫ਼ਿਲਮ ‘ਜ਼ਵੀਗਾਟੋ’ ’ਚ ਨਜ਼ਰ ਆਉਣਗੇ। ਫ਼ਿਲਮ ਦਾ ਪ੍ਰੀਮੀਅਰ 27ਵੇਂ ਬੁਸਾਨ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ’ਚ ਹੋਇਆ। ਇਹ ਤਸਵੀਰਾਂ ਉਸੇ ਫ਼ਿਲਮ ਫ਼ੈਸਟੀਵਲ ਦੌਰਾਨ ਲਈਆਂ ਗਈਆਂ ਸਨ।

PunjabKesari

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਰਿਚਾ ਚੱਢਾ ਨੇ ਫ਼ਲਾਂਟ ਕੀਤਾ 3 ਲੱਖ ਦਾ ਮੰਗਲਸੂਤਰ, ਲੋਕਾਂ ਨੇ ਕੀਤਾ ਟਰੋਲ

ਇਨ੍ਹਾਂ ਤਸਵੀਰਾਂ ’ਚ ਕਪਿਲ ਪਤਨੀ ਗਿੰਨੀ ਚਤਰਥ, ਨਿਰਦੇਸ਼ਕ ਨੰਦਿਤਾ ਦਾਸ ਅਤੇ ਫ਼ਿਲਮ ਦੇ ਬਾਕੀ ਕਲਾਕਾਰਾਂ ਨਾਲ ਨਜ਼ਰ ਆ ਰਹੇ ਹਨ। ਲੁੱਕ ਦੀ ਗੱਲ ਕਰੀਏ ਤਾਂ ਸੈਲਫ਼ੀ ’ਚ ਕਪਿਲ ਬਲੈਕ ਸੂਟ ’ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਕਾਮੇਡੀਅਨ ਦੀ ਪਤਨੀ ਨੇ ਵੀ ਉਸ ਨਾਲ ਟਵੀਨਿੰਗ ਕੀਤੀ ਹੋਈ ਹੈ।

PunjabKesari

ਗਿੰਨੀ ਬਲੈਕ ਆਊਟਫਿਟ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਗਿੰਨੀ ਮਿਨੀਮਲ ਮੇਕਅੱਪ, ਬ੍ਰਾਊਨ ਲਿਪਸਟਿਕ ਅਤੇ ਬੇਬੀਕੱਟ ਹੇਅਰਸਟਾਈਲ ’ਚ ਬਹੁਤ ਪਿਆਰੀ ਲੱਗ ਰਹੀ ਹੈ। ਨੰਦਿਤਾ ਨੇ ਬਲੈਕ ਸਾੜ੍ਹੀ ਪਾਈ ਹੈ। ਦੂਜੇ ਪਾਸੇ ਸ਼ਹਾਨਾ ਨੇ ਸਫ਼ੈਦ ਕਮੀਜ਼ ਦੇ ਨਾਲ ਫ਼ਲੋਰਲ ਸਕਰਟ ਪਹਿਨੀ ਹੈ। ਤਸਵੀਰਾਂ ਸਾਂਝੀਆਂ ਕਰਦੇ ਕਪਿਲ ਨੇ ਲਿਖਿਆ- ਗੈਂਗਸ ਆਫ਼ ਬੁਸਾਨ। ਕਾਮੇਡੀਅਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਸ਼ਾਹਰੁਖ਼ ਦੀ ਬੇਗਮ ਗੌਰੀ ਮਨਾ ਰਹੀ 52ਵਾਂ ਜਨਮਦਿਨ, ਜਾਣੋ ਇਕ ਸਫ਼ਲ ਨਿਰਮਾਤਾ ਅਤੇ ਇੰਟੀਰੀਅਰ ਡਿਜ਼ਾਈਨਰ ਬਾਰੇ

ਫ਼ਿਲਮ ‘ਜ਼ਵੀਗਾਟੋ’ ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਨੰਦਿਤਾ ਦਾਸ ਨੇ ਕੀਤਾ ਹੈ। ਇਸ ’ਚ ਕਪਿਲ ਸ਼ਰਮਾ ਦੇ ਨਾਲ ਸ਼ਹਾਨਾ ਗੋਸਵਾਮੀ ਮੁੱਖ ਭੂਮਿਕਾ ’ਚ ਹੈ।

PunjabKesari

ਫ਼ਿਲਮ ਇਕ ਫ਼ੈਕਟਰੀ ਦੇ ਐਕਸ-ਫਲੋਰ ਮੈਨੇਜਰ ਦੀ ਕਹਾਣੀ ਹੈ ਜੋ ਕੋਰੋਨਾ ਦੇ ਦੌਰ ਦੌਰਾਨ ਆਪਣੀ ਨੌਕਰੀ ਗੁਆ ਬੈਠਦਾ ਹੈ। ਆਪਣੀ ਨੌਕਰੀ ਗੁਆਉਣ ਤੋਂ ਬਾਅਦ, ਉਹ ਡਿਲੀਵਰੀ ਬੁਆਏ ਬਣ ਜਾਂਦਾ ਹੈ ਅਤੇ ਆਪਣੇ ਪਰਿਵਾਰ ਨੂੰ ਚੰਗੀ ਜ਼ਿੰਦਗੀ ਦੇਣ ਲਈ ਸੰਘਰਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ : ਜਾਣੋ ਬਿੱਗ ਬੌਸ 16 ਦੇ ਮੁਕਾਬਲੇਬਾਜ਼ 3.2 ਫੁੱਟ ਦੇ ਅਬਦੁ ਰੋਜ਼ਿਕ ਬਾਰੇ, ਦੁਬਈ ਦਾ ਮਿਲਿਆ ਹੈ ਗੋਲਡਨ ਵੀਜ਼ਾ

ਕਪਿਲ ਦੇ ਵਰਕਫਰੰਟ ਦੀ ਕਰੀਏ ਤਾਂ ਕਾਮੇਡੀਅਨ ਇਨ੍ਹੀਂ ਦਿਨੀਂ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਨਵੇਂ ਸੀਜ਼ਨ ’ਤੇ ਧਮਾਲ ਮਚਾ ਰਹੇ ਹਨ। ਸ਼ੋਅ ’ਚ ਕਪਿਲ ਸ਼ਰਮਾ, ਸੁਮੋਨਾ ਚੱਕਰਵਰਤੀ, ਕੀਕੂ ਸ਼ਾਰਦਾ, ਸ੍ਰਿਸ਼ਟੀ ਰੋਡੇ, ਸਿਧਾਰਥ ਸਾਗਰ, ਗੌਰਵ ਦੂਬੇ, ਇਸ਼ਤਿਆਕ ਖ਼ਾਨ, ਸ਼੍ਰੀਕਾਂਤ ਮਾਸਕੀ ਵਰਗੇ ਸਿਤਾਰੇ ਨਜ਼ਰ ਆ ਰਹੇ ਹਨ।


author

Shivani Bassan

Content Editor

Related News