ਕਪਿਲ ਸ਼ਰਮਾ ਨੇ ਧੀ ਅਨਾਇਰਾ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਕਿਹਾ- ‘ਮੇਰੀ ਛੋਟੀ ਦੁਨੀਆ’

Tuesday, Aug 16, 2022 - 04:35 PM (IST)

ਕਪਿਲ ਸ਼ਰਮਾ ਨੇ ਧੀ ਅਨਾਇਰਾ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਕਿਹਾ- ‘ਮੇਰੀ ਛੋਟੀ ਦੁਨੀਆ’

ਬਾਲੀਵੁੱਡ ਡੈਸਕ- ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਅਕਸਰ ਆਪਣੇ ਅੰਦਾਜ਼ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਸੁਰਖੀਆਂ ’ਚ ਰਹਿੰਦੇ ਹਨ। ਕਪਿਲ ਸ਼ਰਮਾ ਆਪਣੇ ਕੰਮ ’ਤੇ ਪੂਰਾ ਧਿਆਨ ਦੇਣ ਦੇ ਨਾਲ-ਨਾਲ ਉਹ ਪਰਿਵਾਰ ਦੀ ਖੁਸ਼ੀ ਦਾ ਵੀ ਪੂਰਾ ਧਿਆਨ ਰੱਖਦਾ ਹੈ। ਹਾਲ ਹੀ ’ਚ ਉਨ੍ਹਾਂ ਦੀ ਇਕ ਕਿਊਟ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਬੇਹੱਦ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਡਾਇਰੈਕਟਰ ਅਨੁਰਾਗ ਕਸ਼ਯਪ ਦਾ ਫ਼ਲਾਪ ਬਾਲੀਵੁੱਡ ਫ਼ਿਲਮਾਂ ਨੂੰ ਲੈ ਕੇ ਬਿਆਨ, ਕਿਹਾ- ‘ਸਥਿਤੀ ਓਨੀ ਖ਼ਰਾਬ ਨਹੀਂ...’

ਇਹ ਤਸਵੀਰ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਜਿਸ ’ਚ ਉਨ੍ਹਾਂ ਦੀ ਧੀ ਨਜ਼ਰ ਆ ਰਹੀ ਹੈ। ਕਪਿਲ ਦੀ ਧੀ ਲਗਭਗ ਦੋ ਸਾਲ ਦੀ ਹੈ, ਜਿਸ ਦਾ ਅਨਾਇਰਾ ਹੈ। ਤਸਵੀਰ ’ਚ ਕਪਿਲ- ਅਨਾਇਰਾ ਪੌੜੀਆਂ ’ਚ ਬੈਠੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 

A post shared by Kapil Sharma (@kapilsharma)

 


ਦੋਵੇਂ ਤਸਵੀਰ ’ਚ ਹੱਸ ਰਹੇ ਹਨ। ਅਨਾਇਰਾ ਦੀ ਮੁਸਕਰਾਉਂਦੀ ਬੇਹੱਦ ਕਿਊਟ ਲੱਗ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ। ਤਸਵੀਰ ਸਾਂਝੀ ਕਰਦੇ ਕਪਿਲ ਨੇ ਇਹ ਬੇਹੱਦ ਪਿਆਰੀ ਕੈਪਸ਼ਨ ਵੀ ਦਿੱਤੀ ਹੈ ਜਿਸ ’ਚ ਕਾਮੇਡੀਅਨ ਨੇ ਲਿਖਿਆ ਹੈ ਕਿ ‘ਮੇਰੀ ਛੋਟੀ ਦੁਨੀਆ।’

ਇਹ ਵੀ ਪੜ੍ਹੋ : ਟੀਨਾ ਦੱਤਾ ਨੇ ਵਾਈਟ ਸੂਟ ’ਚ ਦਿਖਾਈ ਗਲੈਮਰਸ ਲੁੱਕ, ਮੁਸਕਰਾਹਟ ਦੇਖ ਪ੍ਰਸ਼ੰਸਕ ਹੋਏ ਦੀਵਾਨੇ

ਦੱਸ ਦੇਈਏ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਲਾਈਵ ਸ਼ੋਅ ਲਈ ਵਰਲਡ ਟੂਰ ’ਤੇ ਹਨ। ਹਾਲ ਹੀ ’ਚ ਕਪਿਲ ਆਪਣੇ ਲਾਈਵ ਸ਼ੋਅ ਲਈ ਆਸਟ੍ਰੇਲੀਆ ’ਚ ਰੁੱਝੇ ਹੋਏ ਹਨ।


author

Shivani Bassan

Content Editor

Related News