ਘੱਟ ਉਮਰ ਦੀਆਂ ਹੀਰੋਇਨਾਂ ਨਾਲ ਰੋਮਾਂਸ ਕਰਨ ’ਤੇ ਕਪਿਲ ਸ਼ਰਮਾ ਨੇ ਉਡਾਇਆ ਅਕਸ਼ੇ ਕੁਮਾਰ ਦਾ ਮਜ਼ਾਕ

Tuesday, May 24, 2022 - 01:17 PM (IST)

ਘੱਟ ਉਮਰ ਦੀਆਂ ਹੀਰੋਇਨਾਂ ਨਾਲ ਰੋਮਾਂਸ ਕਰਨ ’ਤੇ ਕਪਿਲ ਸ਼ਰਮਾ ਨੇ ਉਡਾਇਆ ਅਕਸ਼ੇ ਕੁਮਾਰ ਦਾ ਮਜ਼ਾਕ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਪੀਰੀਅਡ ਡਰਾਮਾ ‘ਪ੍ਰਿਥਵੀਰਾਜ’ ’ਚ ਨਜ਼ਰ ਆਉਣ ਵਾਲੇ ਹਨ। 54 ਸਾਲ ਦੇ ਅਕਸ਼ੇ ਇਸ ਫ਼ਿਲਮ ’ਚ ਮਿਸ ਵਰਲਡ ਰਹੀ 25 ਸਾਲਾ ਮਾਨੁਸ਼ੀ ਛਿੱਲਰ ਨਾਲ ਰੋਮਾਂਸ ਕਰਦੀ ਦਿਖਾਈ ਦੇਵੇਗੀ। ਫ਼ਿਲਮ ਦਾ ਪ੍ਰਮੋਸ਼ਨ ਸ਼ੁਰੂ ਹੋ ਗਿਆ ਹੈ। ਅਜਿਹੇ ’ਚ ਅਕਸ਼ੇ ਕੁਮਾਰ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਪਹੁੰਚੇ। ਇਥੇ ਕਪਿਲ ਸ਼ਰਮਾ ਨੇ ਅਕਸ਼ੇ ਕੁਮਾਰ ਦਾ ਰੱਜ ਕੇ ਮਜ਼ਾਕ ਉਡਾਇਆ।

ਕਪਿਲ ਸ਼ਰਮਾ ਦੇ ਸ਼ੋਅ ਤੋਂ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਕਪਿਲ ਅਕਸ਼ੇ ਕੁਮਾਰ ਦੀ ਖਿਚਾਈ ਕਰਦੇ ਨਜ਼ਰ ਆ ਰਹੇ ਹਨ। ਕਪਿਲ ਕਹਿੰਦੇ ਹਨ, ‘‘ਅਸੀਂ ਜਦੋਂ ਸਕੂਲ ’ਚ ਪੜ੍ਹਦੇ ਸੀ, ਉਦੋਂ ਅਕਸ਼ੇ ਭਾਅ ਜੀ ਮਾਧੁਰੀ ਨਾਲ ਰੋਮਾਂਸ ਕਰਦੇ ਸਨ। ਅਸੀਂ ਜਦੋਂ ਕਾਲਜ ’ਚ ਆਏ ਤਾਂ ਉਹ ਬਿਪਾਸ਼ਾ ਤੇ ਕੈਟਰੀਨਾ ਨਾਲ ਫ਼ਿਲਮਾਂ ’ਚ ਨਜ਼ਰ ਆਉਂਦੇ ਸਨ। ਹੁਣ ਉਹ ਕਿਆਰਾ, ਕ੍ਰਿਤੀ ਤੇ ਮਾਨੁਸ਼ੀ ਨਾਲ ਰੋਮਾਂਸ ਕਰ ਰਹੇ ਹਨ। ਅਸੀਂ ਤਾਂ ਸਿਰਫ ਇਨ੍ਹਾਂ ਹੀਰੋਇਨਾਂ ਦਾ ਇੰਟਰਵਿਊ ਲੈਣ ਲਈ ਪੈਦਾ ਹੋਏ ਹਾਂ।’’

ਇਹ ਖ਼ਬਰ ਵੀ ਪੜ੍ਹੋ : ਵਿਰਸੇ ਨੂੰ ਭੁੱਲ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ, ਅਸ਼ਲੀਲਤਾ, ਨਸ਼ੇ ਤੇ ਗੰਨ ਕਲਚਰ ਨੂੰ ਦੇ ਰਹੀ ਹੁੰਗਾਰਾ

ਇਸ ਵੀਡੀਓ ’ਤੇ ਕਈ ਯੂਜ਼ਰਸ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਅਕਸ਼ੇ ਭਾਅ ਜੀ ਦਾ ਚਾਰਮ ਹੀ ਅਜਿਹਾ ਹੈ।’’ ਦੂਜੇ ਯੂਜ਼ਰ ਨੇ ਲਿਖਿਆ, ‘‘ਉਮਰਦਰਾਜ ਅਦਾਕਾਰਾਂ ਨੂੰ ਨੌਜਵਾਨ ਲੜਕਿਆਂ ਨਾਲ ਕੰਮ ਕਰਨ ਤੋਂ ਕਿਸੇ ਨੇ ਨਹੀਂ ਰੋਕਿਆ ਹੈ। ਇਹ ਪ੍ਰੋਡਿਊਸਰਾਂ ਦੀ ਜ਼ਿੰਮੇਵਾਰੀ ਹੈ।’’ ਕਈ ਯੂਜ਼ਰਸ ਕਪਿਲ ਸ਼ਰਮਾ ਦੀਆਂ ਗੱਲਾਂ ’ਤੇ ਹੱਸ ਵੀ ਰਹੇ ਹਨ। ਯੂਜ਼ਰਸ ਨੂੰ ਅਕਸ਼ੇ ਦੀ ਖਿਚਾਈ ਹੁੰਦੇ ਦੇਖ ਮਜ਼ਾ ਆ ਰਿਹਾ ਹੈ।

ਫ਼ਿਲਮ ‘ਪ੍ਰਿਥਵੀਰਾਜ’ ਦਾ ਨਿਰਦੇਸ਼ਨ ਚੰਦਰਪ੍ਰਕਾਸ਼ ਦਿਵੇਦੀ ਨੇ ਕੀਤਾ ਹੈ। ਇਹ ਫ਼ਿਲਮ ਮਹਾਨ ਯੌਧਾ ਤੇ ਰਾਜਾ ਪ੍ਰਿਥਵੀਰਾਜ ਚੌਹਾਨ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਫ਼ਿਲਮ ’ਚ ਅਕਸ਼ੇ ਤੋਂ ਇਲਾਵਾ ਮਾਨੁਸ਼ੀ ਛਿੱਲਰ, ਸੰਜੇ ਦੱਤ, ਸੋਨੂੰ ਸੂਦ, ਆਸ਼ੂਤੋਸ਼ ਰਾਣਾ ਤੇ ਹੋਰ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News