ਕਪਿਲ ਸ਼ਰਮਾ ਨੇ ਮੀਡੀਆ ਸਾਹਮਣੇ ਕੀਤਾ ਪਤਨੀ ਗਿੰਨੀ ਨੂੰ ਕਿੱਸ, ਬੇਹੱਦ ਕਿਊਟ ਹੈ ਵੀਡੀਓ

Thursday, Feb 10, 2022 - 12:28 PM (IST)

ਕਪਿਲ ਸ਼ਰਮਾ ਨੇ ਮੀਡੀਆ ਸਾਹਮਣੇ ਕੀਤਾ ਪਤਨੀ ਗਿੰਨੀ ਨੂੰ ਕਿੱਸ, ਬੇਹੱਦ ਕਿਊਟ ਹੈ ਵੀਡੀਓ

ਮੁੰਬਈ (ਬਿਊਰੋ)– ਕਾਮੇਡੀ ਕਿੰਗ ਕਪਿਲ ਸ਼ਰਮਾ ਬਹੁਤ ਘੱਟ ਆਪਣੀ ਪਤਨੀ ਗਿੰਨੀ ਚਤਰਥ ਨਾਲ ਜਨਤਕ ਥਾਵਾਂ ’ਤੇ ਨਜ਼ਰ ਆਉਂਦੇ ਹਨ। ਹਾਲਾਂਕਿ ਬੁੱਧਵਾਰ ਨੂੰ ਉਹ ਤੇ ਗਿੰਨੀ ਕਾਫੀ ਰੋਮਾਂਟਿਕ ਅੰਦਾਜ਼ ’ਚ ਮੀਡੀਆ ਸਾਹਮਣੇ ਆਏ।

ਕਪਿਲ ਸ਼ਰਮਾ ਤੇ ਗਿੰਨੀ ਦੀ ਇਹ ਕਿਊਟ ਵੀਡੀਓ ਇੰਟਰਨੈੱਟ ’ਤੇ ਰੱਜ ਕੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਦਾ ਹੱਥ ਫੜੀ ਨਜ਼ਰ ਆ ਰਹੇ ਹਨ ਤੇ ਆਪਣੀ ਮੁਸਕਾਨ ਨਾਲ ਪ੍ਰਸ਼ੰਸਕਾਂ ਦੇ ਦਿਲ ਜਿੱਤ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਬੀਨੂੰ ਢਿੱਲੋਂ ਦੀ ਮਾਤਾ ਜੀ ਦਾ ਹੋਇਆ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ

ਕਪਿਲ ਸ਼ਰਮਾ ਤੇ ਗਿੰਨੀ ਦੋਵੇਂ ਹੀ ਕਾਲੇ ਰੰਗ ਦੇ ਕੱਪੜਿਆਂ ’ਚ ਮੀਡੀਆ ਸਾਹਮਣੇ ਆਏ ਤੇ ਫਿਰ ਜਦੋਂ ਪੈਪਰਾਜ਼ੀ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਰਹੇ ਸਨ ਤਾਂ ਕਪਿਲ ਨੇ ਗਿੰਨੀ ਦੇ ਸਿਰ ’ਤੇ ਕਿੱਸ ਕਰ ਦਿੱਤੀ।

ਇਹ ਦੇਖ ਕੇ ਪੈਪਰਾਜ਼ੀ ਹੂਟਿੰਗ ਕਰਨ ਲੱਗੇ ਤੇ ਉਨ੍ਹਾਂ ਦੀ ਇਹ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਗਈ। ਕਪਿਲ ਨੇ ਇਸ ਤੋਂ ਬਾਅਦ ਵਿਕਟਰੀ ਸਾਈਨ ਬਣਾ ਕੇ ਤਸਵੀਰਾਂ ਖਿੱਚਵਾਈਆਂ।

 
 
 
 
 
 
 
 
 
 
 
 
 
 
 

A post shared by Voompla (@voompla)

ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੀ ਲਵ ਮੈਰਿਜ ਹੋਈ ਸੀ। ਦੋਵੇਂ ਇਕ-ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੇ ਹਨ। ਹਾਲ ਹੀ ’ਚ ਕਪਿਲ ਸ਼ਰਮਾ ਨੇ ਨੈੱਟਫਲਿਕਸ ’ਤੇ ਸ਼ੋਅ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ਾਂ ਤੋਂ ਪਰਦਾ ਚੁੱਕਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News