‘ਗਦਰ’ ਫ਼ਿਲਮ ਦੇ ਡਾਇਰੈਕਟਰ ਨੇ ਕਪਿਲ ਸ਼ਰਮਾ ਦੇ ਮਾਰਿਆ ਸੀ ਥੱਪੜ, ਕੱਢ ਦਿੱਤਾ ਸੀ ਸੈੱਟ ਤੋਂ ਬਾਹਰ

Friday, Jul 29, 2022 - 04:42 PM (IST)

‘ਗਦਰ’ ਫ਼ਿਲਮ ਦੇ ਡਾਇਰੈਕਟਰ ਨੇ ਕਪਿਲ ਸ਼ਰਮਾ ਦੇ ਮਾਰਿਆ ਸੀ ਥੱਪੜ, ਕੱਢ ਦਿੱਤਾ ਸੀ ਸੈੱਟ ਤੋਂ ਬਾਹਰ

ਮੁੰਬਈ (ਬਿਊਰੋ)– ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਉਨ੍ਹਾਂ ਨੇ ਸੰਨੀ ਦਿਓਲ ਦੀ ਸੁਪਰਹਿੱਟ ਫ਼ਿਲਮ ‘ਗਦਰ : ਏਕ ਪ੍ਰੇਮ ਕਥਾ’ ’ਚ ਇਕ ਛੋਟਾ ਜਿਹਾ ਕਿਰਦਾਰ ਨਿਭਾਇਆ ਸੀ ਪਰ ਉਸ ਸੀਨ ਨੂੰ ਫਾਈਨਲ ਕੱਟ ’ਚੋਂ ਹਟਾ ਦਿੱਤਾ ਗਿਆ ਸੀ। ਹੁਣ ਪਤਾ ਲੱਗਾ ਹੈ ਕਿ ਆਖਿਰ ਕਪਿਲ ਦਾ ਉਹ ਸੀਨ ਕਿਉਂ ਕੱਟ ਦਿੱਤਾ ਗਿਆ ਸੀ।

ਹਾਲ ਹੀ ’ਚ ਮੁਕੇਸ਼ ਖੰਨਾ ਨਾਲ ਗੱਲਬਾਤ ਕਰਦਿਆਂ ਫ਼ਿਲਮ ਦੇ ਐਕਸ਼ਨ ਡਾਇਰੈਕਟਰ ਟੀਨੂ ਵਰਮਾ ਨੇ ਦੱਸਿਆ ਕਿ ਉਹ ਕਪਿਲ ਸ਼ਰਮਾ ਤੋਂ ਬੇਹੱਦ ਨਾਰਾਜ਼ ਸਨ ਤੇ ਉਨ੍ਹਾਂ ਨੇ ਸੈੱਟ ਤੋਂ ਕਪਿਲ ਸ਼ਰਮਾ ਨੂੰ ਬਾਹਰ ਕੱਢ ਦਿੱਤਾ ਸੀ।

ਟੀਨੂ ਨੇ ਦੱਸਿਆ ਕਿ ਫ਼ਿਲਮ ਦੇ ਇਕ ਸੀਨ ’ਚ ਭੀੜ ਨੂੰ ਟ੍ਰੇਨ ਵੱਲ ਭੱਜਣ ਲਈ ਕਿਹਾ ਗਿਆ ਸੀ। ਜਿਵੇਂ ਹੀ ਉਨ੍ਹਾਂ ਨੇ ਐਕਸ਼ਨ ਬੋਲਿਆ ਤਾਂ ਪੂਰੀ ਭੀੜ ਟ੍ਰੇਨ ਵੱਲ ਭੱਜਣ ਲੱਗੀ ਪਰ ਇਕ ਲੜਕਾ ਸੀ, ਜੋ ਉਲਟੀ ਦਿਸ਼ਾ ’ਚ ਭੱਜਣ ਲੱਗਾ। ਇਹ ਲੜਕਾ ਕੋਈ ਹੋਰ ਨਹੀਂ, ਸਗੋਂ ਕਪਿਲ ਸ਼ਰਮਾ ਸੀ।

ਇਹ ਖ਼ਬਰ ਵੀ ਪੜ੍ਹੋ : ਡਰੇਕ ਨੇ ਸਿੱਧੂ ਮੂਸੇ ਵਾਲਾ ਦੀ ਟੀ-ਸ਼ਰਟ ਪਹਿਨ ਕੇ ਦਿੱਤੀ ਸ਼ੋਅ ਦੌਰਾਨ ਸ਼ਰਧਾਂਜਲੀ, ਵੀਡੀਓ ਵਾਇਰਲ

ਟੀਨੂੰ ਨੇ ਕਪਿਲ ਨੂੰ ਬੁਲਾਇਆ ਤੇ ਕਿਹਾ, ‘‘ਤੇਰੀ ਵਜ੍ਹਾ ਕਾਰਨ ਇਕ ਹੋਰ ਸ਼ਾਟ ਲੈਣਾ ਪੈ ਰਿਹਾ ਹੈ।’’ ਇਸ ਤੋਂ ਬਾਅਦ ਜਦੋਂ ਦੂਜੀ ਵਾਰ ਸ਼ਾਟ ਲਿਆ ਜਾਣ ਲੱਗਾ ਤਾਂ ਇਕ ਵਾਰ ਮੁੜ ਕਪਿਲ ਸ਼ਰਮਾ ਉਲਟੀ ਦਿਸ਼ਾ ’ਚ ਦੌੜਨ ਲੱਗੇ।

ਇਸ ਤੋਂ ਬਾਅਦ ਟੀਨੂ ਵਰਮਾ ਨੂੰ ਗੁੱਸਾ ਆ ਗਿਆ। ਉਨ੍ਹਾਂ ਕਿਹਾ, ‘‘ਮੈਂ ਕੈਮਰਾ ਛੱਡਿਆ ਤੇ ਮੈਂ ਉਸ ਬੰਦੇ ਵੱਲ ਭੱਜਿਆ ਤੇ ਜਿਵੇਂ ਹੀ ਫੜਿਆ ਤਾਂ ਥੱਪੜ ਮਾਰ ਦਿੱਤਾ। ਫਿਰ ਮੈਂ ਉਸ ਨੂੰ ਬਾਹਰ ਕੱਢ ਦਿੱਤਾ।’’

ਦੱਸ ਦੇਈਏ ਕਿ ਜਦੋਂ ਸੰਨੀ ਦਿਓਲ ਪਿਛਲੀ ਵਾਰ ਕਪਿਲ ਸ਼ਰਮਾ ਦੇ ਸ਼ੋਅ ’ਤੇ ਆਏ ਸਨ ਤਾਂ ਉਨ੍ਹਾਂ ਨੇ ਵੀ ਇਸ ਘਟਨਾ ਦਾ ਜ਼ਿਕਰ ਕੀਤਾ ਸੀ। ਸੰਨੀ ਦਿਓਲ ਨੂੰ ਇਸ ਗੱਲ ’ਤੇ ਹੈਰਾਨੀ ਸੀ ਕਿ ਕਪਿਲ ਸ਼ਰਮਾ ਨੇ ਵੀ ਉਨ੍ਹਾਂ ਦੀ ਫ਼ਿਲਮ ‘ਗਦਰ’ ’ਚ ਕੰਮ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News