ਕਪਿਲ ਸ਼ਰਮਾ ਨੇ ਉਡਾਇਆ ਜਹਾਜ਼, ਵੀਡੀਓ ਹੋਈ ਵਾਇਰਲ

Saturday, Sep 13, 2025 - 01:54 PM (IST)

ਕਪਿਲ ਸ਼ਰਮਾ ਨੇ ਉਡਾਇਆ ਜਹਾਜ਼, ਵੀਡੀਓ ਹੋਈ ਵਾਇਰਲ

ਐਂਟਰਟੇਨਮੈਂਟ ਡੈਸਕ- ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਦੀ ਇਨ੍ਹੀਂ ਦਿਨੀਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਜਹਾਜ਼ ਉਡਾਉਂਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਇਹ ਵੀਡੀਓ 2024 ਦੀ ਹੈ, ਜੋ ਕਿ ਹੁਣ ਮੁੜ ਵਾਇਰਲ ਹੋ ਗਈ ਹੈ। ਵੀਡੀਓ ਵਿਚ ਕਪਿਲ ਸ਼ਰਮਾ ਕਾਕਪਿਟ ਵਿਚ ਬੈਠੇ ਹੋਏ ਅਤੇ ਜਹਾਜ਼ ਦਾ ਕੰਟਰੋਲ ਸੰਭਾਲਦੇ ਨਜ਼ਰ ਆ ਰਹੇ ਹਨ। ਉਹ ਕਾਫੀ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ ਦੀ ਕੈਪਸ਼ਨ ਵਿਚ ਲਿਖਿਆ ਹੈ- ਅੱਜ ਜਹਾਜ਼ ਤੇਰਾ ਭਰਾ ਉਡਾਏਗਾ।

ਇਹ ਵੀ ਪੜ੍ਹੋ: ਅਦਾਕਾਰਾ ਕਰਿਸ਼ਮਾ ਨੇ ਦੱਸਿਆ ਕਿਉਂ ਮਾਰੀ ਚੱਲਦੀ ਟ੍ਰੇਨ ਤੋਂ ਛਾਲ, ਕਿਹਾ- ਮੈਂ ਡਰ ਗਈ ਸੀ...

 
 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਇਸ ਵੀਡੀਓ ਨੂੰ 'ਤੇ ਲੋਕਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, ਉੱਡ ਤਾਂ ਗਏ ਲੈਂਡਿੰਗ ਕਰਨੀ ਆਉਂਦੀ ਹੈ? ਇਕ ਨੇ ਲਿਖਿਆ, ਸਰ ਤੁਸੀਂ ਪਲੇਨ ਨਹੀਂ ਸ਼ੋਅ ਚਲਾਓ, ਅਸੀਂ ਉੱਡਣਾ ਨਹੀਂ ਹੱਸਣਾ ਹੈ, ਖੁਸ਼ੀ ਚਾਹੀਦੀ ਹੈ ਸਾਨੂੰ। 

ਇਹ ਵੀ ਪੜ੍ਹੋ: ਮਸ਼ਹੂਰ YouTuber ਨੂੰ ਲੱਗੀਆਂ ਹੱਥਕੜੀਆਂ, Bigg Boss 19 ਦੀ ਮੁਕਾਬਲੇਬਾਜ਼ ਤਾਨਿਆ ਨਾਲ ਰਹਿ ਚੁੱਕੈ ਰਿਸ਼ਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News