ਵਿਆਹ ਦੀ ਦੂਜੀ ਵਰ੍ਹੇਗੰਢ ''ਤੇ ਕਪਿਲ ਸ਼ਰਮਾ ਨੇ ਕੀਤੀ ਵੱਡੀ ਗਲਤੀ, ਪਤਨੀ ਗਿੰਨੀ ਕੋਲੋਂ ਮੰਗਣੀ ਪੈ ਗਈ ਮੁਆਫ਼ੀ
Sunday, Dec 13, 2020 - 11:57 AM (IST)

ਜਲੰਧਰ (ਬਿਊਰੋ) : ਟੀ. ਵੀ. ਇੰਡਸਟਰੀ ਦੇ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਸੁਰਖੀਆਂ 'ਚ ਰਹਿੰਦੇ ਹਨ। ਬੀਤੇ ਦਿਨੀਂ ਕਪਿਲ ਸ਼ਰਮਾ ਨੇ ਆਪਣੀ ਪਤਨੀ ਗਿੰਨੀ ਚਤਰਥ ਨਾਲ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਈ। ਹਾਲ ਹੀ 'ਚ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਕਪਿਲ ਸ਼ਰਮਾ ਆਪਣੀ ਪਤਨੀ ਨਾਲ ਵੱਖਰੇ ਅੰਦਾਜ਼ 'ਚ ਮੁਆਫ਼ੀ ਮੰਗਦੇ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਨੇ ਤਸਵੀਰ ਸ਼ੇਅਰ ਕਰਨ ਦੇ ਨਾਲ ਕੈਪਸ਼ਨ 'ਚ ਲਿਖਿਆ, ''ਸੌਰੀ ਬੇਬੀ ਗਿੰਨੀ, ਮੈਂ ਅੱਜ ਸਾਡੀ ਐਨੀਵਰਸਰੀ ਦੇ ਦਿਨ ਵੀ ਕੰਮ ਕਰ ਰਿਹਾ ਹਾਂ, ਗਿਫਟ ਦੇਣਾ ਹੈ ਤਾਂ ਕਮਾਉਣਾ ਵੀ ਪਵੇਗਾ। ਹੈਪੀ ਐਨੀਵਰਸਰੀ ਮਾਈ ਲਵ, ਸ਼ਾਮ ਨੂੰ ਮਿਲਦੇ ਹਾਂ।''
ਕਪਿਲ ਸ਼ਰਮਾ ਨੇ ਆਪਣੀ ਪ੍ਰੇਮਿਕਾ ਗਿੰਨੀ ਚਤਰਥ ਨਾਲ 12 ਦਸੰਬਰ ਨੂੰ ਵਿਆਹ ਕਰਵਾਇਆ ਸੀ। ਕਪਿਲ ਸ਼ਰਮਾ ਨੂੰ ਆਪਣੀ ਐਨੀਵਰਸਰੀ 'ਤੇ ਵੀ ਕੰਮ ਕਰਨਾ ਪਿਆ ਅਤੇ ਨਾਲ ਹੀ ਸੋਸ਼ਲ ਮੀਡੀਆ 'ਤੇ ਆਪਣੀ ਪਤਨੀ ਤੋਂ ਮੁਆਫ਼ੀ ਵੀ ਮੰਗਣੀ ਪੈ ਗਈ।
ਇਸ ਤੋਂ ਪਹਿਲਾਂ ਕਪਿਲ ਆਪਣੀ ਬੇਟੀ ਆਨਾਇਰਾ ਸ਼ਰਮਾ ਦਾ ਪਹਿਲਾ ਜਨਮਦਿਨ ਮਨਾ ਕੇ ਹਟੇ ਹਨ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਸਨ। ਕਪਿਲ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ਸੀ 'ਸਾਡੀ ਲਾਡੋ ਦੇ ਪਹਿਲੇ ਜਨਮਦਿਨ 'ਤੇ ਪਿਆਰ ਤੇ ਆਸ਼ੀਰਵਾਦ ਦੇਣ ਲਈ ਤੁਹਾਡਾ ਸਭ ਦਾ ਸ਼ੁਕਰੀਆ।'
ਨੋਟ - ਵਿਆਹ ਦੀ ਦੂਜੀ ਵਰ੍ਹੇਗੰਢ 'ਤੇ ਕਪਿਲ ਸ਼ਰਮਾ ਨੇ ਪਤਨੀ ਗਿੰਨੀ ਕੋਲੋਂ ਮੰਗੀ ਮੁਆਫ਼ੀ 'ਤੇ ਤੁਹਾਡੀ ਕੀ ਰਾਏ ਹੈ।