ਕਪਿਲ ਦੇ ਘਰ ਮੁੜ ਗੂੰਜਣਗੀਆਂ ਬੱਚੇ ਦੀਆਂ ਕਿਲਕਾਰੀਆਂ, ਬੇਬੀ ਬੰਪ ਨਾਲ ਪਤਨੀ ਗਿੰਨੀ ਦੀਆਂ ਤਸਵੀਰਾਂ ਵਾਇਰਲ

Friday, Nov 20, 2020 - 12:02 PM (IST)

ਕਪਿਲ ਦੇ ਘਰ ਮੁੜ ਗੂੰਜਣਗੀਆਂ ਬੱਚੇ ਦੀਆਂ ਕਿਲਕਾਰੀਆਂ, ਬੇਬੀ ਬੰਪ ਨਾਲ ਪਤਨੀ ਗਿੰਨੀ ਦੀਆਂ ਤਸਵੀਰਾਂ ਵਾਇਰਲ

ਜਲੰਧਰ (ਵੈੱਬ ਡੈਸਕ) — ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਇਕ ਵਾਰ ਫਿਰ ਗੁੱਡ ਨਿਊਜ਼ ਆਉਣ ਵਾਲੀ ਹੈ। ਕਪਿਲ ਸ਼ਰਮਾ ਫਿਰ ਤੋਂ ਪਿਤਾ ਬਣਨ ਵਾਲੇ ਹਨ। ਵੱਖ-ਵੱਖ ਵੈੱਬ ਸਾਈਟਾਂ ਦੀਆਂ ਰਿਪੋਟਾਂ ਦੀ ਮੰਨੀਏ ਤਾਂ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਦੋਬਾਰਾ ਗਰਭਵਤੀ ਹੈ ਅਤੇ ਉਹ ਅਗਲੇ ਸਾਲ ਜਨਵਰੀ ਵਿਚ ਬੱਚੇ ਨੂੰ ਜਨਮ ਦੇ ਸਕਦੀ ਹੈ। ਫਿਲਹਾਲ ਕਪਿਲ ਦੀ 11 ਮਹੀਨੇ ਦੀ ਇਕ ਬੇਟੀ ਹੈ, ਜਿਸ ਦਾ ਨਾਂ ਅਨਾਇਰਾ ਸ਼ਰਮਾ ਹੈ।

PunjabKesari

ਟਾਈਮਸ ਆਫ ਇੰਡੀਆ ਅਨੁਸਾਰ ਕਪਿਲ ਸ਼ਰਮਾ ਦੇ ਇਕ ਸੂਤਰ ਨੇ ਇਸ ਗੱਲ ਨੂੰ ਕੰਫਰਮ ਕੀਤਾ ਹੈ ਕਿ ਗਿੰਨੀ ਫਿਰ ਤੋਂ ਮਾਂ ਬਣਨ ਵਾਲੀ ਹੈ। ਜਨਵਰੀ 2021 ਵਿਚ ਉਨ੍ਹਾਂ ਦੀ ਡਲੀਵਰੀ ਹੋ ਸਕਦੀ ਹੈ। ਉੱਥੇ ਹੀ ਇਸ ਖ਼ਾਸ ਮੌਕੇ ‘ਤੇ ਕਪਿਲ ਸ਼ਰਮਾ ਦੀ ਮਾਂ ਵੀ ਮੁੰਬਈ ਆ ਗਈ ਹੈ ਤਾਂ ਕਿ ਉਹ ਨੂੰਹ ਦਾ ਚੰਗੀ ਤਰ੍ਹਾਂ ਧਿਆਨ ਰੱਖ ਸਕੇ। ਫ਼ਿਲਹਾਲ ਕਪਿਲ ਸ਼ਰਮਾ ਨੇ ਇਸ ਦੀ ਹਾਲੇ ਕਿਸੇ ਕੋਲ ਵੀ ਪੁਸ਼ਟੀ ਨਹੀਂ ਕੀਤੀ।

PunjabKesari
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਨੇ 12 ਦਸੰਬਰ 2018 ਵਿਚ ਵਿਆਹ ਕੀਤਾ ਸੀ। ਕਾਮੇਡੀਅਨ ਇਸ 12 ਦਸੰਬਰ ਨੂੰ ਆਪਣੀ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਉਣਗੇ।

PunjabKesari


author

sunita

Content Editor

Related News