ਦੂਜੇ ਹਫ਼ਤੇ ਰਿਕਾਰਡ ਕਮਾਈ ਕਰ ਰਹੀ ‘ਕਾਂਤਾਰਾ’, ਜਾਣੋ ਹੁਣ ਤਕ ਦੀ ਕਲੈਕਸ਼ਨ

Sunday, Oct 23, 2022 - 01:32 PM (IST)

ਦੂਜੇ ਹਫ਼ਤੇ ਰਿਕਾਰਡ ਕਮਾਈ ਕਰ ਰਹੀ ‘ਕਾਂਤਾਰਾ’, ਜਾਣੋ ਹੁਣ ਤਕ ਦੀ ਕਲੈਕਸ਼ਨ

ਮੁੰਬਈ (ਬਿਊਰੋ)– ‘ਕਾਂਤਾਰਾ’ ਨੂੰ ਜਦੋਂ ਤੋਂ ਹਿੰਦੀ ਭਾਸ਼ਾ ’ਚ ਸਿਨੇਮਾਘਰਾਂ ’ਚ ਰਿਲੀਜ਼ ਕੀਤਾ ਗਿਆ ਹੈ, ਇਹ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ। ਫ਼ਿਲਮ ਦੀ ਕਮਾਈ ’ਚ ਵੀ ਭਾਰੀ ਵਾਧਾ ਹੋ ਰਿਹਾ ਹੈ।

ਹੁਣ ਤਕ ਫ਼ਿਲਮ ਨੇ 19.60 ਕਰੋੜ ਰੁਪਏ ਕਮਾ ਲਏ ਹਨ। ਦੂਜੇ ਹਫ਼ਤੇ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਫ਼ਿਲਮ ਨੇ 2.05 ਤੇ ਸ਼ਨੀਵਾਰ ਨੂੰ 2.55 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਅੰਕੜਾ ਸਿਰਫ ਹਿੰਦੀ ਭਾਸ਼ਾ ਦਾ ਹੈ।

ਇਹ ਖ਼ਬਰ ਵੀ ਪੜ੍ਹੋ : ਮਹਾਠੱਗ ਸੁਕੇਸ਼ ਨੇ ਜੇਲ੍ਹ ਤੋਂ ਲਿਖੀ ਚਿੱਠੀ, ਜੈਕਲੀਨ ਨੂੰ ਲੈ ਕੇ ਕਿਹਾ– ‘ਉਹ ਮੇਰੇ ਤੋਂ ਪਿਆਰ ਚਾਹੁੰਦੀ ਸੀ ਤੇ...’

ਦੱਸ ਦੇਈਏ ਕਿ ‘ਕਾਂਤਾਰਾ’ ਫ਼ਿਲਮ ਕੰਨੜਾ ’ਚ 30 ਸਤੰਬਰ ਨੂੰ ਰਿਲੀਜ਼ ਕੀਤੀ ਗਈ ਸੀ। ਫ਼ਿਲਮ ਨੂੰ ਜਦੋਂ ਲੋਕਾਂ ਦਾ ਹੁੰਗਾਰਾ ਮਿਲਿਆ ਤਾਂ ਟੀਮ ਵਲੋਂ ਫ਼ਿਲਮ ਨੂੰ 14 ਅਕਤੂਬਰ ਨੂੰ ਹਿੰਦੀ ਭਾਸ਼ਾ ’ਚ ਰਿਲੀਜ਼ ਕੀਤਾ ਗਿਆ।

PunjabKesari

ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਰਿਸ਼ਬ ਸ਼ੈੱਟੀ ਨੇ ਕੀਤਾ ਹੈ। ਇਸ ਫ਼ਿਲਮ ’ਚ ਰਿਸ਼ਬ ਸ਼ੈੱਟੀ ਹੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਸ਼ੁਰੂ ਤੋਂ ਲੈ ਕੇ ਅਖੀਰ ਤਕ ਦਰਸ਼ਕਾਂ ਦਾ ਧਿਆਨ ਬਣਾਈ ਰੱਖਦੀ ਹੈ ਤੇ ਕਲਾਈਮੈਕਸ ਲੋਕਾਂ ਨੂੰ ਹੈਰਾਨ ਕਰ ਦਿੰਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News