5ਵੇਂ ਦਿਨ ‘ਕਾਂਤਾਰਾ’ ਦੀ ਕਮਾਈ ’ਚ ਹੋਇਆ ਵਾਧਾ, ਹੁਣ ਤਕ ਕਮਾਏ ਇੰਨੇ ਕਰੋੜ

Wednesday, Oct 19, 2022 - 02:05 PM (IST)

5ਵੇਂ ਦਿਨ ‘ਕਾਂਤਾਰਾ’ ਦੀ ਕਮਾਈ ’ਚ ਹੋਇਆ ਵਾਧਾ, ਹੁਣ ਤਕ ਕਮਾਏ ਇੰਨੇ ਕਰੋੜ

ਮੁੰਬਈ (ਬਿਊਰੋ)– ਕੰਨੜਾ ਫ਼ਿਲਮ ‘ਕਾਂਤਾਰਾ’ ਨੇ ਦੇਸ਼ ਭਰ ’ਚ ਧੂਮ ਮਚਾ ਰੱਖੀ ਹੈ। ਲੋਕਾਂ ਨੂੰ ਇਹ ਫ਼ਿਲਮ ਇੰਨੀ ਪਸੰਦ ਆ ਰਹੀ ਹੈ ਕਿ ਹਰ ਕੋਈ ਇਸ ਦੀ ਤਾਰੀਫ਼ ਕਰਨ ’ਚ ਲੱਗਾ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਸਰਗੁਣ ਮਹਿਤਾ ਲਈ ਰਵੀ ਦੂਬੇ ਨੇ ਦਿਖਾਇਆ ਪਿਆਰ, ਸਾਂਝੀ ਕੀਤੀ ਖ਼ੂਬਸੂਰਤ ਵੀਡੀਓ

30 ਸਤੰਬਰ ਨੂੰ ਕੰਨੜਾ ਭਾਸ਼ਾ ’ਚ ਰਿਲੀਜ਼ ਹੋਈ ਇਸ ਫ਼ਿਲਮ ਨੂੰ 14 ਅਕਤੂਬਰ ਨੂੰ ਹਿੰਦੀ ’ਚ ਰਿਲੀਜ਼ ਕੀਤਾ ਗਿਆ। ਫ਼ਿਲਮ ਨੇ 5 ਦਿਨਾਂ ਅੰਦਰ ਹਿੰਦੀ ਭਾਸ਼ਾ ’ਚ 11.15 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਫ਼ਿਲਮ ਨੇ ਪਹਿਲੇ ਦਿਨ 1.27 ਕਰੋੜ, ਦੂਜੇ ਦਿਨ 2.75 ਕਰੋੜ, ਤੀਜੇ ਦਿਨ 3.50 ਕਰੋੜ, ਚੌਥੇ ਦਿਨ 1.75 ਕਰੋੜ ਤੇ ਪੰਜਵੇਂ ਦਿਨ 1.88 ਕਰੋੜ ਰੁਪਏ ਦੀ ਕਮਾਈ ਕੀਤੀ।

PunjabKesari

ਦੱਸ ਦੇਈਏ ਕਿ ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਰਿਸ਼ਬ ਸ਼ੈੱਟੀ ਨੇ ਕੀਤਾ ਹੈ। ਇਸ ਫ਼ਿਲਮ ’ਚ ਰਿਸ਼ਬ ਸ਼ੈੱਟੀ ਮੁੱਖ ਭੂਮਿਕਾ ਵੀ ਨਿਭਾਅ ਰਹੇ ਹਨ। ਕਲਾਈਮੈਕਸ ’ਚ ਰਿਸ਼ਬ ਸ਼ੈੱਟੀ ਨੇ ਜਾਨ ਫੂਕ ਦਿੱਤੀ ਹੈ, ਜਿਸ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News