‘ਕਾਂਤਾਰਾ’ ਫ਼ਿਲਮ ਨੇ ਤੀਜੇ ਹਫ਼ਤੇ ਕੀਤੀ ਰਿਕਾਰਡ ਕਮਾਈ, ਹਾਸਲ ਕੀਤਾ ਇਹ ਮੁਕਾਮ

Saturday, Nov 05, 2022 - 11:07 AM (IST)

‘ਕਾਂਤਾਰਾ’ ਫ਼ਿਲਮ ਨੇ ਤੀਜੇ ਹਫ਼ਤੇ ਕੀਤੀ ਰਿਕਾਰਡ ਕਮਾਈ, ਹਾਸਲ ਕੀਤਾ ਇਹ ਮੁਕਾਮ

ਮੁੰਬਈ (ਬਿਊਰੋ)– ਕੰਨੜਾ ਫ਼ਿਲਮ ਇੰਡਸਟਰੀ ਦੀ ‘ਕਾਂਤਾਰਾ’ ਫ਼ਿਲਮ ਆਏ ਦਿਨ ਆਪਣੀ ਕਮਾਈ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਫ਼ਿਲਮ ਨੇ ਤੀਜੇ ਹਫ਼ਤੇ ਸ਼ਾਨਦਾਰ ਕਮਾਈ ਕੀਤੀ ਹੈ। ‘ਕਾਂਤਾਰਾ’ ਦੀ ਤੀਜੇ ਹਫ਼ਤੇ ਦੀ ਕਮਾਈ ਇਸ ਦੇ ਪਹਿਲੇ ਤੇ ਦੂਜੇ ਹਫ਼ਤੇ ਨਾਲੋਂ ਵੱਧ ਹੈ।

ਇਹ ਖ਼ਬਰ ਵੀ ਪੜ੍ਹੋ : ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਐਮੀ-ਤਾਨੀਆ ਦੀ ਫ਼ਿਲਮ ‘ਓਏ ਮੱਖਣਾ’ (ਵੀਡੀਓ)

ਪਹਿਲੇ ਹਫ਼ਤੇ ‘ਕਾਂਤਾਰਾ’ ਨੇ 15 ਕਰੋੜ, ਦੂਜੇ ਹਫ਼ਤੇ 16.70 ਕਰੋੜ ਤੇ ਤੀਜੇ ਹਫ਼ਤੇ 19.95 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਫ਼ਿਲਮ ਦੀ ਹਿੰਦੀ ਭਾਸ਼ਾ ਦੀ ਕੁਲ ਕਮਾਈ 51.65 ਕਰੋੜ ਰੁਪਏ ਹੋ ਗਈ ਹੈ।

PunjabKesari

ਦੱਸ ਦੇਈਏ ਕਿ ‘ਕਾਂਤਾਰਾ’ 7ਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਭਾਸ਼ਾ ’ਚ ਡੱਬ ਹੋਈ ਫ਼ਿਲਮ ਬਣ ਗਈ ਹੈ। ਪਹਿਲੇ ਨੰਬਰ ’ਤੇ ‘ਬਾਹੂਬਲੀ 2’, ਦੂਜੇ ਨੰਬਰ ’ਤੇ ‘ਕੇ. ਜੀ. ਐੱਫ. 2’, ਤੀਜੇ ਨੰਬਰ ’ਤੇ ‘ਆਰ. ਆਰ. ਆਰ.’, ਚੌਥੇ ਨੰਬਰ ’ਤੇ ‘2 ਪੁਆਇੰਟ 0’, ਪੰਜਵੇਂ ਨੰਬਰ ’ਤੇ ‘ਬਾਹੂਬਲੀ’ ਤੇ ‘ਛੇਵੇਂ ਨੰਬਰ ’ਤੇ ‘ਪੁਸ਼ਪਾ’ ਹੈ।

PunjabKesari

‘ਕਾਂਤਾਰਾ’ ਫ਼ਿਲਮ ’ਚ ਰਿਸ਼ਬ ਸ਼ੈੱਟੀ ਨੇ ਮੁੱਖ ਭੂਮਿਕਾ ਨਿਭਾਈ ਹੈ। ਰਿਸ਼ਬ ਸ਼ੈੱਟੀ ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਵੀ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News