ਭਾਰਤੀ ਗਾਇਕਾ ਕਨਿਕਾ ਕਪੂਰ ਬ੍ਰਿਟੇਨ ’ਚ ‘ਏਸ਼ੀਅਨ ਐਚੀਵਰਜ਼ ਐਵਾਰਡਜ਼’ ਜੇਤੂਆਂ ’ਚ ਸ਼ਾਮਲ
09/17/2023 1:19:01 PM

ਲੰਡਨ (ਭਾਸ਼ਾ)– ਭਾਰਤੀ ਗਾਇਕਾ ਕਨਿਕਾ ਕਪੂਰ, ਬ੍ਰਿਟੇਨ ਦੀ ਸਿਹਤ ਸੇਵਾ (ਐੱਨ. ਐੱਚ. ਐੱਸ.) ’ਚ ਜ਼ਿਕਰਯੋਗ ਯੋਗਦਾਨ ਦੇਣ ਵਾਲੇ ਸਿਹਤ ਕਰਮਚਾਰੀ ਤੇ ਉੱਚ ਉਪਲੱਬਧੀ ਹਾਸਲ ਕਰਨ ਵਾਲੇ ਭਾਰਤੀ ਮੂਲ ਦੇ ਲੋਕ ਇਸ ਸਾਲ ਲੰਡਨ ’ਚ ਆਯੋਜਿਤ ‘ਏਸ਼ੀਅਨ ਐਚੀਵਰਜ਼ ਐਵਾਰਡਜ਼’ (ਏ. ਏ. ਏ.) ਜੇਤੂਆਂ ’ਚ ਸ਼ਾਮਲ ਹਨ। ਕਪੂਰ ਨੂੰ ਇਕ ਸੰਗੀਤਕਾਰ ਵਜੋਂ ਸੰਗੀਤ ’ਚ ਯੋਗਦਾਨ ਲਈ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਐੱਨ. ਐੱਚ. ਐੱਸ. ਬੇਕਸਲੇ ਦੀ ਮੁੱਖ ਕਲੀਨਿਕਲ ਅਫਸਰ ਡਾ. ਨਿੱਕੀ ਕਨਾਨੀ ਨੇ ‘ਪ੍ਰੋਫੈਸ਼ਨਲ ਆਫ ਦਿ ਯੀਅਰ’ ਐਵਾਰਡ ਜਿੱਤਿਆ ਹੈ। ਇਸ ਤੋਂ ਇਲਾਵਾ ਸਿਹਤ ਦੇਖਭਾਲ ਪੇਸ਼ੇਵਰ ਸਲਮਾਨ ਦੇਸਾਈ ਨੂੰ ਉੱਤਰ-ਪੱਛਮੀ ਐਂਬੂਲੈਂਸ ਸੇਵਾ ਲਈ ਤੇ ਡਾ. ਲਲਿਤਾ ਅਈਅਰ ਨੂੰ ਕੋਵਿਡ-19 ਮਹਾਮਾਰੀ ਦੌਰਾਨ ਇੰਫੈਕਸ਼ਨ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘਟਾਉਣ ਦੇ ਟੀਚੇ ਨਾਲ ਕੰਮ ਕਰਨ ’ਚ ਉਨ੍ਹਾਂ ਦੇ ਸਮਰਪਣ ਲਈ ਸਨਮਾਨਿਤ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : BJP ਯੁਵਾ ਮੋਰਚਾ ਵਾਲਿਆਂ ਨੇ ਮੁੰਬਈ ’ਚ ਪਾੜੇ ਸ਼ੁੱਭ ਦੇ ਪੋਸਟਰ, ਗਾਇਕ ਨੂੰ ਦੱਸਿਆ ਖ਼ਾਲਿਸਤਾਨੀ ਸਮਰਥਕ
‘ਬੇਬੀ ਡੌਲ’ ਤੇ ‘ਚਿੱਟੀਆਂ ਕਲਾਈਆਂ’ ਵਰਗੇ ਗੀਤ ਗਾਉਣ ਵਾਲੀ ਗਾਇਕਾ ਕਨਿਕਾ ਕਪੂਰ ਨੇ ਕਿਹਾ, ‘‘ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਖ਼ੁਦ ਇਨ੍ਹਾਂ ਐਵਾਰਡਜ਼ ਦੀ ਸ਼ਲਾਘਾ ਕੀਤੀ ਹੈ। ਬਦਲਾਅ ਲਿਆਉਣ ਵਾਲੇ ਲੋਕਾਂ ਨਾਲ ਭਰੇ ਕਮਰੇ ’ਚ ਖ਼ੁਦ ਨੂੰ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।