‘ਕੰਗੂਵਾ’ ਦੇ ਨਵੇਂ ਪੋਸਟਰ ’ਚ ਸਾਊਥ ਸੁਪਰਸਟਾਰ ਸੂਰਿਆ ਦੀਆਂ ਦੋ ਵੱਖ-ਵੱਖ ਲੁੱਕਸ ਆਈਆਂ ਸਾਹਮਣੇ

Tuesday, Jan 16, 2024 - 06:17 PM (IST)

‘ਕੰਗੂਵਾ’ ਦੇ ਨਵੇਂ ਪੋਸਟਰ ’ਚ ਸਾਊਥ ਸੁਪਰਸਟਾਰ ਸੂਰਿਆ ਦੀਆਂ ਦੋ ਵੱਖ-ਵੱਖ ਲੁੱਕਸ ਆਈਆਂ ਸਾਹਮਣੇ

ਮੁੰਬਈ (ਬਿਊਰੋ)– ਸਾਊਥ ਦੇ ਮਸ਼ਹੂਰ ਅਦਾਕਾਰ ਸੂਰਿਆ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਕੰਗੂਵਾ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ‘ਕੰਗੂਵਾ’ 350 ਕਰੋੜ ਰੁਪਏ ’ਚ ਬਣਨ ਵਾਲੀ ਵੱਡੇ ਬਜਟ ਦੀ ਫ਼ਿਲਮ ਹੈ। ਨਿਰਮਾਤਾਵਾਂ ਨੇ ਅੱਜ ਯਾਨੀ 16 ਜਨਵਰੀ ਨੂੰ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਹੈ। ਪੋਸਟਰ ’ਚ ਸੂਰਿਆ ਦੇ ਦੋ ਵੱਖ-ਵੱਖ ਲੁੱਕਸ ਦਿਖਾਏ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਅੰਜਲੀ ਅਰੋੜਾ ਨੇ MMS ਲੀਕ ਮਾਮਲੇ ’ਚ ਚੁੱਕਿਆ ਵੱਡਾ ਕਦਮ, ਦਰਜ ਕਰਵਾਇਆ ਮਾਨਹਾਨੀ ਦਾ ਮਾਮਲਾ

ਬਾਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ‘ਕੰਗੂਵਾ’ ਰਾਹੀਂ ਤਾਮਿਲ ਇੰਡਸਟਰੀ ’ਚ ਐਂਟਰੀ ਕਰਨ ਜਾ ਰਹੀ ਹੈ। ਇਸ ’ਚ ‘ਐਨੀਮਲ’ ਫੇਮ ਅਦਾਕਾਰ ਬੌਬੀ ਦਿਓਲ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਸੂਰਿਆ ਤੇ ਦਿਸ਼ਾ ਪਾਟਨੀ ਸਟਾਰਰ ਇਸ ਫ਼ਿਲਮ ਦਾ ਨਿਰਦੇਸ਼ਨ ਸ਼ਿਵ ਨੇ ਕੀਤਾ ਹੈ, ਜਿਸ ਨੇ ਆਪਣੇ ਕਰੀਅਰ ’ਚ ਕਈ ਬਲਾਕਬਸਟਰ ਹਿੱਟ ਫ਼ਿਲਮਾਂ ਦਿੱਤੀਆਂ ਹਨ। ਫ਼ਿਲਮ ਦੀ ਬਾਕੀ ਸਟਾਰ ਕਾਸਟ ਆਉਣ ਵਾਲੇ ਸਮੇਂ ’ਚ ਸਾਹਮਣੇ ਆਵੇਗੀ।

‘ਕੰਗੂਵਾ’ ’ਚ ਸੂਰਿਆ ਦਾ ਕਦੇ ਨਾ ਦੇਖਿਆ ਗਿਆ ਅੰਦਾਜ਼ ਨਜ਼ਰ ਆਉਣ ਵਾਲਾ ਹੈ। ਰਿਲੀਜ਼ ਹੋਏ ਪੋਸਟਰ ’ਚ ਦੋਵਾਂ ਦੇ ਲੁੱਕਸ ਬਿਲਕੁਲ ਨਵੇਂ ਤੇ ਵੱਖਰੇ ਹਨ। ਪੋਸਟਰ ਨੂੰ ਸ਼ੇਅਰ ਕਰਦਿਆਂ ਮੇਕਰਸ ਨੇ ਲਿਖਿਆ, ‘‘ਕਿਸਮਤ ਸਮੇਂ ਤੋਂ ਜ਼ਿਆਦਾ ਮਜ਼ਬੂਤ ਹੁੰਦੀ ਹੈ। ਅਤੀਤ, ਵਰਤਮਾਨ ਤੇ ਭਵਿੱਖ। ਹਰ ਗੂੰਜ ਦਾ ਇਕੋ ਨਾਮ ‘ਕੰਗੂਵਾ’ ਹੈ।’’

PunjabKesari

ਤਾਮਿਲ ਮੈਗਾਸਟਾਰ ਸੂਰਿਆ ਦੀ ਫ਼ਿਲਮ ‘ਕੰਗੂਵਾ’ ਵੀ 2024 ’ਚ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਮਾਣ ਸਟੂਡੀਓ ਗ੍ਰੀਨ ਕੇ. ਈ. ਗਿਆਨਵੇਲਰਾਜਾ ਨੇ ਯੂ. ਵੀ. ਕ੍ਰਿਏਸ਼ਨਜ਼ ਵਾਮਸੀ-ਪ੍ਰਮੋਦ ਨਾਲ ਸਹਿ-ਨਿਰਮਾਣ ਕੀਤਾ ਹੈ। ਫ਼ਿਲਮ ਦੇ ਨਿਰਦੇਸ਼ਕ ਸ਼ਿਵਾ ਹਨ। ਫ਼ਿਲਮ ’ਚ ਸੂਰਿਆ ਤੇ ਦਿਸ਼ਾ ਪਾਟਨੀ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫ਼ਿਲਮ ’ਚ ਜ਼ਬਰਦਸਤ VFX ਦੇਖਣ ਨੂੰ ਮਿਲੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News