ਮੈਗਾਸਟਾਰ ਸੂਰੀਆ ਦੇ ਜਨਮਦਿਨ ਮੌਕੇ ਫ਼ਿਲਮ ‘ਕਾਂਗੁਵਾ’ ਦੀ ਪਹਿਲੀ ਝਲਕ ਕੀਤੀ ਜਾਰੀ

Monday, Jul 24, 2023 - 10:35 AM (IST)

ਮੈਗਾਸਟਾਰ ਸੂਰੀਆ ਦੇ ਜਨਮਦਿਨ ਮੌਕੇ ਫ਼ਿਲਮ ‘ਕਾਂਗੁਵਾ’ ਦੀ ਪਹਿਲੀ ਝਲਕ ਕੀਤੀ ਜਾਰੀ

ਮੁੰਬਈ (ਬਿਊਰੋ) - ਸਟੂਡੀਓ ਗ੍ਰੀਨ ਕੇ. ਈ. ਗਿਆਨਵੇਲਰਾਜਾ ਨੇ ਯੂਵੀ ਕ੍ਰਿਏਸ਼ਨਜ਼ ਵਾਮਸੀ-ਪ੍ਰਮੋਦ ਦੇ ਸਹਿਯੋਗ ਨਾਲ ਸ਼ਿਵ ਦੁਆਰਾ ਨਿਰਦੇਸ਼ਿਤ ‘ਕਾਂਗੁਵਾ’ ਪੇਸ਼ ਕੀਤੀ ਹੈ। ਮੈਗਾਸਟਾਰ ਸੂਰੀਆ ਦੀ ਬਹੁਤ-ਉਡੀਕੀ ਜਾਣ ਵਾਲੀ, ਮੈਗਨਮ ਓਪਸ ‘ਕਾਂਗੁਵਾ’ ਦੇ ਨਿਰਮਾਤਾਵਾਂ ਨੇ ਮੈਗਾਸਟਾਰ ਦੇ ਜਨਮ ਦਿਨ ਦੇ ਖਾਸ ਮੌਕੇ ’ਤੇ ਫ਼ਿਲਮ ਦੀ ਸ਼ਾਨਦਾਰ ਪਹਿਲੀ ਝਲਕ ਜਾਰੀ ਕੀਤੀ ਹੈ। 

PunjabKesari

ਹੁਣ ਸਟੂਡੀਓ ਗ੍ਰੀਨ, ਯੂਵੀ ਕ੍ਰਿਏਸ਼ਨਜ਼ ਦੇ ਸਹਿਯੋਗ ਨਾਲ ਸੂਰੀਆ ਸਟਾਰਰ ਫ਼ਿਲਮ ‘ਕਾਂਗੁਵਾ’ ਦਾ ਵੱਡੇ ਪੱਧਰ ’ਤੇ ਨਿਰਮਾਣ ਕਰ ਰਿਹਾ ਹੈ। ਫ਼ਿਲਮ ਨੇ ਲਾਂਚ ਹੋਣ ਤੋਂ ਬਾਅਦ ਤੋਂ ਹੀ ਲੋਕਾਂ ਦੀਆਂ ਉਮੀਦਾਂ ਨੂੰ ਕਾਫੀ ਵਧਾ ਦਿੱਤਾ ਹੈ। ਇਸ ਦੌਰਾਨ ਫ਼ਿਲਮ ਨੂੰ 10 ਭਾਸ਼ਾਵਾਂ ’ਚ 3ਡੀ ਫਾਰਮੈਟ ’ਚ ਰਿਲੀਜ਼ ਕਰਨ ਦੇ ਵੱਡੇ ਐਲਾਨ ਨਾਲ ਵਪਾਰ ਮੰਡਲ ’ਚ ਵੀ ਉਤਸ਼ਾਹ ਹੈ। 

ਅਭਿਨੇਤਾ ਸੂਰੀਆ ਦੇ ਜਨਮ ਦਿਨ ਦੇ ਮੌਕੇ, ਨਿਰਮਾਤਾਵਾਂ ਨੇ ਫ਼ਿਲਮ ਦੀ ਪਹਿਲੀ ਝਲਕ ਪੇਸ਼ ਕਰਕੇ ਪ੍ਰਸ਼ੰਸਕਾਂ ਨੂੰ ਬਹੁਤ ਖੁਸ਼ੀ ਦਿੱਤੀ। ਵਰਤਮਾਨ ’ਚ ਤਾਮਿਲ, ਤੇਲਗੂ, ਮਲਿਆਲਮ, ਕੰਨੜ, ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ’ਚ ਰਿਲੀਜ਼ ਕੀਤੀ ਗਈ ਹੈ, ਪਰ ਜਲਦੀ ਹੀ ਚਾਰ ਹੋਰ ਭਾਸ਼ਾਵਾਂ ’ਚ ਉਪਲਬਧ ਹੋਵੇਗੀ। ਫ਼ਿਲਮ ’ਚ ਸੂਰੀਆ ਤੇ ਦਿਸ਼ਾ ਪਟਾਨੀ ਮੁੱਖ ਭੂਮਿਕਾਵਾਂ ’ਚ ਹਨ ਤੇ ਸ਼ਿਵ ਦੁਆਰਾ ਨਿਰਦੇਸ਼ਿਤ ਹੈ, ਜਿਸ ਨੇ ਆਪਣੇ ਕਰੀਅਰ ’ਚ ਕਈ ਬਲਾਕਬਸਟਰ ਹਿੱਟ ਫ਼ਿਲਮਾਂ ਦਿੱਤੀਆਂ ਹਨ। ਫ਼ਿਲਮ ਦੀ ਬਾਕੀ ਸਟਾਰ ਕਾਸਟ ਦਾ ਖੁਲਾਸਾ ਆਉਣ ਵਾਲੇ ਸਮੇਂ ’ਚ ਕੀਤਾ ਜਾਵੇਗਾ।
 


author

sunita

Content Editor

Related News