ਕੰਗਨਾ ਨੇ ਸਲਮਾਨ ਖ਼ਾਨ ਦੀਆਂ 2 ਫਿਲਮਾਂ ਨੂੰ ਕੀਤਾ ਰਿਜੈਕਟ, ਖੁਦ ਕੀਤਾ ਖੁਲਾਸਾ

Sunday, Aug 25, 2024 - 11:39 AM (IST)

ਕੰਗਨਾ ਨੇ ਸਲਮਾਨ ਖ਼ਾਨ ਦੀਆਂ 2 ਫਿਲਮਾਂ ਨੂੰ ਕੀਤਾ ਰਿਜੈਕਟ, ਖੁਦ ਕੀਤਾ ਖੁਲਾਸਾ

ਮੁੰਬਈ- ਕੰਗਨਾ ਰਣੌਤ ਨੂੰ ਸਲਮਾਨ ਖ਼ਾਨ ਦੀ 'ਬਜਰੰਗੀ ਭਾਈਜਾਨ ' ਅਤੇ  'ਸੁਲਤਾਨ ' 'ਚ ਕੰਮ ਕਰਨ ਦਾ ਆਫਰ ਮਿਲਿਆ ਸੀ, ਜੋ ਬਾਕਸ ਆਫਿਸ 'ਤੇ ਬਲਾਕਬਸਟਰ ਸਾਬਤ ਹੋਈਆਂ ਸੀ। ਹਾਲਾਂਕਿ, ਕੰਗਨਾ ਨੇ ਦੋਵੇਂ ਰੋਲਾਂ ਨੂੰ ਠੁਕਰਾ ਦਿੱਤਾ, ਜਿਸ ਨਾਲ ਸਲਮਾਨ ਖ਼ਾਨ ਹੈਰਾਨ ਰਹਿ ਗਏ ਸਨ। ਇਸ ਦੇ ਬਾਵਜੂਦ ਉਨ੍ਹਾਂ ਦੇ ਚੰਗੇ ਸਬੰਧ ਹਨ।ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ  'ਐਮਰਜੈਂਸੀ ' ਦੀ ਰਿਲੀਜ਼ ਦੀਆਂ ਤਿਆਰੀਆਂ  'ਚ ਰੁੱਝੀ ਹੋਈ ਹੈ। ਫਿਲਮ ਦੀ ਪ੍ਰਮੋਸ਼ਨ ਲਈ ਉਹ ਇਵੈਂਟਸ ਕਰ ਰਹੀ ਹੈ ਅਤੇ ਇੰਟਰਵਿਊ ਵੀ ਦੇ ਰਹੀ ਹੈ। ਕੰਗਨਾ ਨੇ  'ਐਮਰਜੈਂਸੀ '  'ਚ ਨਾ ਸਿਰਫ ਮੁੱਖ ਭੂਮਿਕਾ ਨਿਭਾਈ ਸੀ ਸਗੋਂ ਇਸ ਫਿਲਮ ਦਾ ਨਿਰਦੇਸ਼ਨ ਵੀ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ -ਰੀਮ ਸ਼ੇਖ ਹੋਈ ਇਸ ਬੀਮਾਰੀ ਦਾ ਸ਼ਿਕਾਰ, ਪੋਸਟ ਰਾਹੀਂ ਦਿੱਤੀ ਜਾਣਕਾਰੀ

ਕੰਗਨਾ ਨੇ ਸਲਮਾਨ ਖ਼ਾਨ ਦੀ ਕੀਤੀ ਤਾਰੀਫ਼

ਕੰਗਨਾ ਰਣੌਤ ਨੇ ਸਿਧਾਰਥ ਕੰਨਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਸਲਮਾਨ ਖਾਨ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਇੱਕ ਚੰਗੀ ਫਿਲਮ ਬਣਾਈ ਹੈ। ਹਾਲਾਂਕਿ ਸਲਮਾਨ ਨੇ ਅਜੇ ਤੱਕ ਇਹ ਫਿਲਮ ਨਹੀਂ ਦੇਖੀ ਹੈ। ਕੰਗਨਾ ਨੇ ਸਲਮਾਨ ਦੀ ਤਾਰੀਫ ਕੀਤੀ। ਕੰਗਨਾ ਨੂੰ ਉਹ ਸਮਾਂ ਯਾਦ ਆਇਆ ਜਦੋਂ ਉਨ੍ਹਾਂ ਨੇ ਸਲਮਾਨ ਦੀ ਦੋਵੇਂ ਫਿਲਮਾਂ ਨੂੰ ਰਿਜੈਕਟ ਕਰ ਦਿੱਤਾ ਸੀ।ਕੰਗਨਾ ਰਣੌਤ ਨੇ ਕਿਹਾ, “ਸਲਮਾਨ ਨੇ ਮੈਨੂੰ ਬਜਰੰਗੀ ਭਾਈਜਾਨ ਵਿੱਚ ਇੱਕ ਰੋਲ ਆਫਰ ਕੀਤਾ, ਮੈਂ ਸੋਚਿਆ, 'ਉਨ੍ਹਾਂ ਨੇ ਮੈਨੂੰ ਕੀ ਰੋਲ ਦਿੱਤਾ ਹੈ?' ਫਿਰ ਉਨ੍ਹਾਂ ਨੇ ਮੈਨੂੰ 'ਸੁਲਤਾਨ' ਲਈ ਅਪ੍ਰੋਚ ਕੀਤਾ, 'ਮੈਂ ਤੁਹਾਨੂੰ ਹੋਰ ਕੀ ਆਫਰ ਕਰ ਸਕਦਾ ਹਾਂ?' 'ਕੰਗਨਾ ਦੇ ਰਿਜੈਕਟ ਕਰਨ ਤੋਂ ਬਾਅਦ 'ਬਜਰੰਗੀ ਭਾਈਜਾਨ' 'ਚ ਕਰੀਨਾ ਕਪੂਰ ਅਤੇ 'ਸੁਲਤਾਨ' 'ਚ ਅਨੁਸ਼ਕਾ ਸ਼ਰਮਾ ਨੇ ਕੰਮ ਕੀਤਾ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰ ਨਿਰਮਲ ਬੇਨੀ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

ਕੰਗਨਾ ਰਣੌਤ ਨੇ ਅੱਗੇ ਕਿਹਾ, “ਫਿਰ ਸਲਮਾਨ ਖ਼ਾਨ ਨੇ ਮੈਨੂੰ ਬੁਲਾਇਆ ਅਤੇ ਕਿਹਾ, 'ਇਹ ਚੰਗੀ ਫਿਲਮ ਹੈ।' ਮੈਂ ਪੁੱਛਿਆ, 'ਤੁਹਾਨੂੰ ਫੀਡਬੈਕ ਮਿਲਿਆ ਪਰ ਤੁਸੀਂ ਦੇਖਿਆ ਨਹੀਂ?' ਸਲਮਾਨ ਨੇ ਕਿਹਾ, 'ਨਹੀਂ।' ਇਸ ਤਰ੍ਹਾਂ ਉਹ ਮੇਰੇ ਨਾਲ ਗੱਲ ਕਰਦੇ ਹਨ।” ਕੰਗਨਾ ਅਕਸਰ ਸਲਮਾਨ ਖ਼ਾਨ ਬਾਰੇ ਚੰਗੀਆਂ ਗੱਲਾਂ ਕਰਦੀ ਰਹੀ ਹੈ। ਕੰਗਨਾ ਦੀ 'ਐਮਰਜੈਂਸੀ' 6 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News