ਜਨਮਦਿਨ ਮੌਕੇ ਕੰਗਨਾ ਰਣੌਤ ਨੇ ਵਿਰੋਧੀਆਂ ਦਾ ਕੀਤਾ ਧੰਨਵਾਦ, ਨਾਲ ਹੀ ਮੰਗੀ ਮੁਆਫ਼ੀ

Thursday, Mar 23, 2023 - 04:23 PM (IST)

ਜਨਮਦਿਨ ਮੌਕੇ ਕੰਗਨਾ ਰਣੌਤ ਨੇ ਵਿਰੋਧੀਆਂ ਦਾ ਕੀਤਾ ਧੰਨਵਾਦ, ਨਾਲ ਹੀ ਮੰਗੀ ਮੁਆਫ਼ੀ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਜਨਮਦਿਨ ਮੌਕੇ ਕੰਗਨਾ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਰਾਹੀਂ ਅਦਾਕਾਰਾ ਨੇ ਆਪਣੇ ਪਰਿਵਾਰ, ਗੁਰੂਆਂ ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ, ਜੋ ਉਸ ਨੂੰ ਟ੍ਰੋਲ ਕਰਦੇ ਰਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਗਾਇਕ ਸ਼ੁੱਭ ’ਤੇ ਕੱਢੀ ਕੰਗਨਾ ਰਣੌਤ ਨੇ ਭੜਾਸ, ਆਖ ਦਿੱਤੀ ਇਹ ਗੱਲ

ਅਦਾਕਾਰੀ ਤੋਂ ਇਲਾਵਾ ਕੰਗਨਾ ਰਣੌਤ ਵਰਕ ਫਰੰਟ ਜਾਂ ਸਮਾਜਿਕ ਮੁੱਦਿਆਂ ’ਤੇ ਬੋਲਦੀ ਨਜ਼ਰ ਆਉਂਦੀ ਹੈ। ਕਈ ਵਾਰ ਉਸ ਨੂੰ ਟ੍ਰੋਲ ਵੀ ਕੀਤਾ ਜਾਂਦਾ ਹੈ ਪਰ ਕੰਗਨਾ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਸ ਨੂੰ ਟ੍ਰੋਲਸ ’ਤੇ ਕੋਈ ਇਤਰਾਜ਼ ਨਹੀਂ ਹੈ। ਇਹ ਚੀਜ਼ਾਂ ਉਸ ਨੂੰ ਅੱਗੇ ਵਧਣ ’ਚ ਮਦਦ ਕਰਦੀਆਂ ਹਨ।

ਕੰਗਨਾ ਰਣੌਤ ਨੇ ਆਪਣੇ ਜਨਮਦਿਨ ’ਤੇ ਨਫ਼ਰਤ ਕਰਨ ਵਾਲਿਆਂ ਲਈ ਇਕ ਸੁਨੇਹਾ ਸਾਂਝਾ ਕੀਤਾ ਹੈ। ਕੰਗਨਾ ਕਹਿੰਦੀ ਹੈ, ‘‘ਜਨਮਦਿਨ ਮੌਕੇ ਮੈਂ ਆਪਣੇ ਮਾਤਾ-ਪਿਤਾ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਆਪਣੀ ਕੁਲਦੇਵੀ ਮਾਤਾ ਅੰਬਿਕਾ ਜੀ, ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ, ਮੇਰੇ ਸਾਰੇ ਗੁਰੂ ਸ਼੍ਰੀ ਸਦਗੁਰੂ ਜੀ, ਸਵਾਮੀ ਵਿਵੇਕਾਨੰਦ ਜੀ, ਮੇਰੇ ਸਾਰੇ ਪ੍ਰਸ਼ੰਸਕਾਂ, ਸ਼ੁਭਚਿੰਤਕਾਂ, ਮੇਰੇ ਨਾਲ ਕੰਮ ਕਰਨ ਵਾਲੇ ਸਭ ਦਾ ਧੰਨਵਾਦ ਪ੍ਰਗਟ ਕਰਦੀ ਹਾਂ।’’

ਉਹ ਅੱਗੇ ਕਹਿੰਦੀ ਹੈ, ‘‘ਮੇਰੇ ਦੁਸ਼ਮਣ ਜਿਨ੍ਹਾਂ ਨੇ ਅੱਜ ਤੱਕ ਮੈਨੂੰ ਕਦੇ ਆਰਾਮ ਨਹੀਂ ਕਰਨ ਦਿੱਤਾ। ਮੈਨੂੰ ਜਿੰਨੀ ਮਰਜ਼ੀ ਕਾਮਯਾਬੀ ਮਿਲ ਜਾਵੇ ਪਰ ਫਿਰ ਮੈਨੂੰ ਲੜਨਾ ਸਿਖਾਇਆ, ਸੰਘਰਸ਼ ਕਰਨਾ ਸਿਖਾਇਆ, ਮੈਂ ਉਨ੍ਹਾਂ ਦੀ ਹਮੇਸ਼ਾ ਰਿਣੀ ਰਹਾਂਗੀ। ਦੋਸਤੋ, ਮੇਰੀ ਵਿਚਾਰਧਾਰਾ ਬਹੁਤ ਸਰਲ ਹੈ। ਡਿਜ਼ਾਈਨ ਤੇ ਸੋਚ ਵੀ ਬਹੁਤ ਸਰਲ ਹੈ। ਮੈਂ ਹਮੇਸ਼ਾ ਸਾਰਿਆਂ ਲਈ ਸਭ ਤੋਂ ਵਧੀਆ ਚਾਹੁੰਦੀ ਹਾਂ। ਇਸ ਕਾਰਨ ਜੇਕਰ ਮੈਂ ਦੇਸ਼ ਦੇ ਹਿੱਤ ’ਚ ਕੁਝ ਕਿਹਾ ਹੈ ਤੇ ਉਨ੍ਹਾਂ ਨੂੰ ਇਸ ਦਾ ਦੁੱਖ ਹੋਇਆ ਹੈ ਤਾਂ ਮੈਂ ਉਸ ਲਈ ਵੀ ਮੁਆਫੀ ਮੰਗਦੀ ਹਾਂ। ਸ਼੍ਰੀ ਕ੍ਰਿਸ਼ਨ ਦੀ ਕਿਰਪਾ ਨਾਲ ਮੈਨੂੰ ਬਹੁਤ ਵਧੀਆ ਜੀਵਨ ਮਿਲਿਆ ਹੈ। ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News