ਕੰਗਨਾ ਰਣੌਤ ਦੀ ‘ਤੇਜਸ’ 20 ਅਕਤੂਬਰ ਨੂੰ ਹੋਵੇਗੀ ਰਿਲੀਜ਼

Thursday, Jul 06, 2023 - 10:49 AM (IST)

ਕੰਗਨਾ ਰਣੌਤ ਦੀ ‘ਤੇਜਸ’ 20 ਅਕਤੂਬਰ ਨੂੰ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ)– ਅਦਾਕਾਰਾ ਕੰਗਨਾ ਰਣੌਤ ਪ੍ਰੋਫੈਸ਼ਨਲ ਮੋਰਚੇ ’ਤੇ ਬੁਲੰਦੀਆਂ ’ਤੇ ਹੈ। ਨਿਰਮਾਤਾ ਤੇ ਨਿਰਦੇਸ਼ਕ ਵਜੋਂ ਉਨ੍ਹਾਂ ਦੇ ਕੰਮ ਦੀ ਕਾਫੀ ਤਾਰੀਫ਼ ਹੋ ਰਹੀ ਹੈ। ਇਸ ਦੇ ਨਾਲ ਹੀ ਕੰਗਨਾ ਵੀ ਬਤੌਰ ਅਦਾਕਾਰਾ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੀ ਹੈ।

ਅਜਿਹਾ ਲੱਗਦਾ ਹੈ ਕਿ 2023 ਦੀ ਆਖਰੀ ਤਿਮਾਹੀ ਉਨ੍ਹਾਂ ਲਈ ਨਾ ਸਿਰਫ ਵਿਅਸਤ ਹੋਣ ਵਾਲੀ ਹੈ, ਸਗੋਂ ਬਹੁਤ ਮਹੱਤਵਪੂਰਨ ਵੀ ਹੈ। ਉਸ ਦੀ ਅਗਲੀ ਫ਼ਿਲਮ ‘ਤੇਜਸ’ 20 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ’ਚ ਕੰਗਨਾ ਏਅਰਫੋਰਸ ਪਾਇਲਟ ਤੇਜਸ ਗਿੱਲ ਦੀ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ 'ਚ ਹਾਦਸੇ ਦੀਆਂ ਅਫਵਾਹਾਂ ਵਿਚਕਾਰ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ ਸ਼ਾਹਰੁਖ ਖਾਨ (ਵੀਡੀਓ)

ਕਹਾਣੀ ਪਾਇਲਟ ਦੀ ਅਸਾਧਾਰਨ ਯਾਤਰਾ ਦੇ ਆਲੇ-ਦੁਆਲੇ ਘੁੰਮਦੀ ਹੈ ਤੇ ਇਸ ਦਾ ਉਦੇਸ਼ ਦੇਸ਼ ਦੀ ਰੱਖਿਆ ਕਰਨ ਵਾਲੇ ਬਹਾਦਰ ਫੌਜੀਆਂ ਦਾ ਮਾਣ ਵਧਾਉਣਾ ਹੈ। ਫ਼ਿਲਮ ਦੀਆਂ ਕੁਝ ਮਨਮੋਹਕ ਤਸਵੀਰਾਂ ਸ਼ੇਅਰ ਕਰਕੇ ਕੰਗਨਾ ਨੇ ਯਕੀਨੀ ਤੌਰ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕੀਤਾ ਹੈ। ਵੱਡੇ ਪਰਦੇ ’ਤੇ ਉਸ ਨੂੰ ਇਸ ਐਕਸ਼ਨ ਨਾਲ ਭਰਪੂਰ ਅੰਦਾਜ਼ ’ਚ ਦੇਖਣਾ ਯਕੀਨੀ ਤੌਰ ’ਤੇ ਕੁਝ ਵੱਖਰਾ ਹੋਵੇਗਾ।

‘ਤੇਜਸ’ ਰੋਨੀ ਸਕਰੂਵਾਲਾ ਵਲੋਂ ਨਿਰਮਿਤ ਹੈ ਤੇ ਸਰਵੇਸ਼ ਮੇਵਾੜਾ ਵਲੋਂ ਨਿਰਦੇਸ਼ਿਤ ਹੈ। ‘ਤੇਜਸ’ ਤੋਂ ਬਾਅਦ ਕੰਗਨਾ ਪੀ. ਐੱਮ. ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਪ੍ਰੋਡਕਸ਼ਨ ਵੈਂਚਰ ‘ਟੀਕੂ ਵੈੱਡਸ ਸ਼ੇਰੂ’ ਵੀ ਜ਼ਬਰਦਸਤ ਸਫਲ ਰਿਹਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News