ਕੰਗਨਾ ਰਣੌਤ ਨੂੰ ਰਾਹਤ, ਸਿੱਖ ਭਾਈਚਾਰੇ ਖ਼ਿਲਾਫ਼ ਪੋਸਟ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ

Saturday, Jan 22, 2022 - 11:24 AM (IST)

ਕੰਗਨਾ ਰਣੌਤ ਨੂੰ ਰਾਹਤ, ਸਿੱਖ ਭਾਈਚਾਰੇ ਖ਼ਿਲਾਫ਼ ਪੋਸਟ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ

ਮੁੰਬਈ (ਬਿਊਰੋ)– ਵਿਵਾਦਿਤ ਅਦਾਕਾਰਾ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਸਿੱਖ ਭਾਈਚਾਰੇ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ।

ਕੰਗਨਾ ਰਣੌਤ ਦੇ ਟਵੀਟ ’ਤੇ ਸੈਂਸਰ ਦੀ ਮੰਗ ਕਰਨ ਵਾਲੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਕੰਗਨਾ ਦੇ ਟਵੀਟਸ ਤੇ ਪੋਸਟਾਂ ਨੂੰ ਲੈ ਕੇ ਪਟੀਸ਼ਨ ’ਚ ਦਾਇਰ ਇਤਰਾਜ਼ਾਂ ਨਾਲ ਨਜਿੱਠਣ ਲਈ ਕਾਨੂੰਨ ’ਚ ਪਹਿਲਾਂ ਹੀ ਵਿਵਸਥਾ ਹੈ। ਅਦਾਲਤ ਧਾਰਾ 32 ਦੇ ਤਹਿਤ ਇਸ ਦੀ ਸੁਣਵਾਈ ਨਹੀਂ ਕਰ ਸਕਦੀ।

ਇਹ ਖ਼ਬਰ ਵੀ ਪੜ੍ਹੋ : ਜੋਰਡਨ ਸੰਧੂ ਨੇ ਪਤਨੀ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਦੁਆਵਾਂ ਭੇਜਣ ਵਾਲਿਆਂ ਦਾ ਕੀਤਾ ਧੰਨਵਾਦ

ਕੰਗਨਾ ਰਣੌਤ ਖ਼ਿਲਾਫ਼ ਦਾਇਰ ਪਟੀਸ਼ਨ ’ਚ ਕਿਹਾ ਗਿਆ ਸੀ ਕਿ ਕੰਗਨਾ ਦੇ ਭੜਕਾਊ ਟਵੀਟਸ ਤੇ ਪੋਸਟਾਂ ਨਾਲ ਨਾ ਸਿਰਫ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ, ਸਗੋਂ ਇਸ ’ਚ ਉਨ੍ਹਾਂ ਦੇ ਅਕਸ ਨੂੰ ਦੇਸ਼ ਵਿਰੋਧੀ ਸਾਬਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਅਜਿਹੇ ’ਚ ਸਰਕਾਰ ਦੀ ਇਜਾਜ਼ਤ ਲੈ ਕੇ ਹੀ ਉਨ੍ਹਾਂ ਦੇ ਸੋਸ਼ਲ ਮੀਡੀਆ ’ਤੇ ਪਬਲਿਸ਼ ਹੋਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਦੇਸ਼ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਨਾ ਵਿਗੜ ਸਕੇ।

ਕੰਗਨਾ ਰਣੌਤ ਅਕਸਰ ਆਪਣੀਆਂ ਪੋਸਟਾਂ ਕਾਰਨ ਸੁਰਖ਼ੀਆਂ ’ਚ ਆ ਜਾਂਦੀ ਹੈ। ਉਸ ਦੇ ਭੜਕਾਊ ਟਵੀਟਸ ਕਾਰਨ ਕੰਗਨਾ ਦਾ ਟਵਿਟਰ ਅਕਾਊਂਟ ਵੀ ਬੰਦ ਕਰ ਦਿੱਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News