ਕੰਗਨਾ ਦਾ ਬਿਆਨ– ਦੇਸ਼ ਵਿਰੋਧੀ ਜਿਹਾਦੀਆਂ ਤੇ ਖਾਲਿਸਤਾਨੀਆਂ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਮਿਲਿਆ ‘ਪਦਮ ਸ਼੍ਰੀ’

Tuesday, Nov 09, 2021 - 09:50 AM (IST)

ਕੰਗਨਾ ਦਾ ਬਿਆਨ– ਦੇਸ਼ ਵਿਰੋਧੀ ਜਿਹਾਦੀਆਂ ਤੇ ਖਾਲਿਸਤਾਨੀਆਂ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਮਿਲਿਆ ‘ਪਦਮ ਸ਼੍ਰੀ’

ਮੁੰਬਈ (ਬਿਊਰੋ)– ਫ਼ਿਲਮੀ ਹਸਤੀਆਂ ’ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਗਾਇਕ ਅਦਨਾਨ ਸਾਮੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਕੰਗਨਾ ਰਣੌਤ ਪਦਮ ਸ਼੍ਰੀ ਨਾਲ ਸਨਮਾਨਿਤ ਹੋਣ ’ਤੇ ਬਹੁਤ ਖ਼ੁਸ਼ ਵੀ ਹੈ।

ਉਸ ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਉਸ ਨੇ ਇੰਸਟਾਗ੍ਰਾਮ ’ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਸਨਮਾਨ ਨੂੰ ਲੈ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Kangana Thalaivii (@kanganaranaut)

ਵੀਡੀਓ ’ਚ ਕੰਗਨਾ ਕਹਿੰਦੀ ਹੈ, ‘ਦੋਸਤੋ ਬਤੌਰ ਕਲਾਕਾਰ ਮੈਨੂੰ ਬਹੁਤ ਪਿਆਰ ਤੇ ਸਨਮਾਨ ਮਿਲਿਆ ਹੈ ਪਰ ਅੱਜ ਮੇਰੀ ਜ਼ਿੰਦਗੀ ’ਚ ਪਹਿਲੀ ਵਾਰ ਮੈਨੂੰ ਇਕ ਆਦਰਸ਼ ਨਾਗਰਿਕ ਹੋਣ ਦਾ ਪੁਰਸਕਾਰ ਮਿਲਿਆ ਹੈ।’

 
 
 
 
 
 
 
 
 
 
 
 
 
 
 
 

A post shared by Kangana Thalaivii (@kanganaranaut)

ਉਸ ਨੇ ਅੱਗੇ ਕਿਹਾ, ‘ਜਦੋਂ ਦੇਸ਼ ਬਾਰੇ ਵਧੇਰੇ ਜਾਗਰੂਕਤਾ ਆਈ, ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ, ਭਾਵੇਂ ਉਹ ਜਿਹਾਦੀ ਹੋਣ ਜਾਂ ਖਾਲਿਸਤਾਨੀ, ਜਾਂ ਦੁਸ਼ਮਣ ਦੇਸ਼, ਉਨ੍ਹਾਂ ਵਿਰੁੱਧ ਆਵਾਜ਼ ਉਠਾਈ। ਮੈਨੂੰ ਨਹੀਂ ਪਤਾ ਮੇਰੇ ’ਤੇ ਕਿੰਨੇ ਕੇਸ ਹਨ। ਅਕਸਰ ਲੋਕ ਮੈਨੂੰ ਪੁੱਛਦੇ ਹਨ ਕਿ ਇਹ ਸਭ ਕਰਕੇ ਮੈਨੂੰ ਕੀ ਮਿਲਦਾ ਹੈ? ਇਹ ਤੁਹਾਡਾ ਕੰਮ ਨਹੀਂ ਹੈ ਤਾਂ ਉਨ੍ਹਾਂ ਲੋਕਾਂ ਦਾ ਜਵਾਬ ਹੈ ਮੈਨੂੰ ਪਦਮ ਸ਼੍ਰੀ ਦੇ ਰੂਪ ’ਚ, ਜੋ ਸਨਮਾਨ ਮਿਲਿਆ ਹੈ, ਉਹ ਕਈਆਂ ਦੇ ਮੂੰਹ ਬੰਦ ਕਰ ਦੇਵੇਗਾ। ਇਸ ਲਈ ਮੈਂ ਇਸ ਦੇਸ਼ ਦਾ ਦਿਲੋਂ ਧੰਨਵਾਦ ਕਰਦੀ ਹਾਂ। ਜੈ ਹਿੰਦ।’

ਨੋਟ– ਕੰਗਨਾ ਰਣੌਤ ਨੂੰ ਪਦਮ ਸ਼੍ਰੀ ਮਿਲਣ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News