ਕੰਗਨਾ ਰਣੌਤ ਨੇ ਸ਼ੁਰੂ ਕੀਤੀ ਫਿਲਮ ''ਟੀਕੂ ਵੈਡਸ ਸ਼ੇਰੂ'' ਦੀ ਸ਼ੂਟਿੰਗ, ਸੈੱਟ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ

Tuesday, Nov 02, 2021 - 02:04 PM (IST)

ਕੰਗਨਾ ਰਣੌਤ ਨੇ ਸ਼ੁਰੂ ਕੀਤੀ ਫਿਲਮ ''ਟੀਕੂ ਵੈਡਸ ਸ਼ੇਰੂ'' ਦੀ ਸ਼ੂਟਿੰਗ, ਸੈੱਟ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ

ਮੁੰਬਈ- ਆਦਾਕਾਰਾ ਕੰਗਨਾ ਰਣੌਤ ਕਈ ਪ੍ਰਾਜੈਕਟਸ 'ਚ ਕੰਮ ਕਰ ਰਹੀ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੀ ਫਿਲਮ 'ਟੀਕੂ ਵੈਡਸ ਸ਼ੇਰੂ' ਦਾ ਐਲਾਨ ਕੀਤਾ ਹੈ। ਅਦਾਕਾਰਾ ਨੇ ਇਸ ਫਿਲਮ 'ਤੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਹਾਲ ਹੀ 'ਚ ਅਦਾਕਾਰਾ ਨੇ ਤਸਵੀਰਾਂ ਸ਼ੇਅਰ ਕਰਕੇ ਸ਼ੂਟਿੰਗ ਦੀ ਝਲਕ ਦਿਖਾਈ ਹੈ। 

PunjabKesari
ਕੰਗਨਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਅਦਾਕਾਰਾ ਯੈਲੋ ਸੂਟ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਬਹੁਤ ਖੂਬਸੂਰਤ ਲੱਗ ਰਹੀ ਹੈ।

PunjabKesari

ਅਦਾਕਾਰਾ ਸ਼ੂਟਿੰਗ ਦੇ ਸੈੱਟ 'ਤੇ ਦਿਖਾਈ ਦੇ ਰਹੀ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ-'ਟੀਕੂ ਵੈਡਸ ਸ਼ੇਰੂ' ਦੀ ਫਰਸਟ ਲੁੱਕ ਦੀ ਸ਼ੂਟਿੰਗ ਆਪਣੇ ਪਸੰਦੀਦਾ ਜਤਿਨ ਕੰਪਾਨੀ ਦੇ ਨਾਲ ਕਰ ਰਹੀ ਹਾਂ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਫਿਲਮ 'ਟੀਕੂ ਵੈਡਸ ਸ਼ੇਰੂ' ਕੰਗਨਾ ਦੀ ਪਹਿਲੀ ਪ੍ਰਾਡੈਕਸ਼ਨ ਫਿਲਮ ਹੈ। ਇਹ ਉਨ੍ਹਾਂ ਦੀ ਫਿਲਮ 'ਤਨੂ ਵੈਡਸ ਮਨੂ' ਅਤੇ 'ਤਨੂ ਵੈਡਸ ਮਨੂ 2' ਦਾ ਤੀਜਾ ਪਾਰਟ ਹੈ। ਇਸ ਤੋਂ ਇਲਾਵਾ ਅਦਾਕਾਰਾ ਫਿਲਮ 'ਧਾਕੜ', 'ਤੇਜ਼ਸ', 'ਮਨੀਕਰਣੀਕਾ' ਅਤੇ 'ਰਿਟਰਨਜ਼ : ਦਿ ਲੈਜੇਂਡ ਆਫ ਦਿਦਾ' 'ਚ ਵੀ ਨਜ਼ਰ ਆਵੇਗੀ। 


author

Aarti dhillon

Content Editor

Related News