ਹੁਣ ਹਾਈ ਕੋਰਟ ਪਹੁੰਚੀ ਕੰਗਨਾ ਰਣੌਤ, ਜਾਣੋ ਕੀ ਹੈ ਮਾਮਲਾ
Tuesday, Nov 24, 2020 - 10:51 AM (IST)
ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੇ ਸੋਮਵਾਰ ਬੰਬਈ ਹਾਈ ਕੋਰਟ 'ਚ ਪਟੀਸ਼ਟ ਦਾਇਰ ਕਰਕੇ ਆਪਣੇ ਖ਼ਿਲਾਫ਼ ਦਰਜ ਇਕ ਐੱਫ਼. ਆਈ. ਆਰ. ਨੂੰ ਰੱਦ ਕਰਨ ਦੀ ਅਪੀਲ ਕੀਤੀ। ਇਹ ਐੱਫ਼. ਆਈ. ਆਰ. ਸੋਸ਼ਲ ਮੀਡੀਆ 'ਤੇ ਕੀਤੀ ਗਈ ਪੋਸਟ ਰਾਹੀਂ ਸਮਾਜ 'ਚ ਨਫ਼ਰਤ ਤੇ ਫਿਰਕੂ ਤਣਾਅ ਪੈਦਾ ਕਰਨ ਦੇ ਦੋਸ਼ ਹੇਠ ਦਰਜ ਕੀਤੀ ਗਈ ਹੈ। ਬਾਂਦਰਾ ਦੀ ਮੈਜਿਸਟਰੇਟ ਦੀ ਅਦਾਲਤ ਦੇ ਹੁਕਮ ਅਧੀਨ ਦਰਜ ਐੱਫ਼. ਆਈ. ਆਰ. 'ਚ ਰਾਜਧ੍ਰੋਹ ਦਾ ਦੋਸ਼ ਵੀ ਹੈ। ਮੈਜਿਸਟਰੇਟ ਦੀ ਅਦਾਲਤ ਨੇ ਪੁਲਸ ਨੂੰ ਹੁਕਮ ਦਿੱਤਾ ਸੀ ਕਿ ਰਣੌਤ ਤੇ ਉਸ ਦੀ ਭੈਣ ਖ਼ਿਲਾਫ਼ ਜਾਂਚ ਕੀਤੀ ਜਾਵੇ।
ਇਹ ਵੀ ਖ਼ਬਰ ਪੜ੍ਹੋ : ਤਾਲਾਬੰਦੀ ਦੌਰਾਨ ਕੀਤੀ ਮਦਦ ਪਿੱਛੇ ਨਹੀਂ ਕੋਈ ਸਿਆਸੀ ਮਕਸਦ : ਸੋਨੂੰ ਸੂਦ
ਕੰਗਨਾ ਰਣੌਤ ਦੇ ਵਕੀਲ ਰਿਜ਼ਵਾਨ ਸਿੱਦੀਕੀ ਨੇ ਦੱਸਿਆ ਕਿ ਪਟੀਸ਼ਨ 'ਚ ਅਦਾਲਤ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਪੁੱਛਗਿੱਛ ਲਈ ਪੁਲਸ ਸਾਹਮਣੇ ਪੇਸ਼ ਹੋਣ ਲਈ ਸੰਮਨ 'ਤੇ ਵੀ ਰੋਕ ਲਾਈ ਜਾਵੇ ਅਤੇ ਪੁਲਸ ਨੂੰ ਹੁਕਮ ਦਿੱਤਾ ਜਾਵੇ ਕਿ ਉਹ ਉਨ੍ਹਾਂ ਖ਼ਿਲਾਫ਼ ਦੰਡਾਤਮਕ ਕਾਰਵਾਈ ਨਾ ਕਰੇ। ਮੁੰਬਈ ਪੁਲਸ ਨੇ ਪਿਛਲੇ ਹਫ਼ਤੇ ਕੰਗਨਾ ਰਣੌਤ ਨੂੰ ਸੰਮਨ ਜਾਰੀ ਕਰਕੇ 23 ਅਤੇ 24 ਨਵੰਬਰ ਨੂੰ ਦੋ ਭਾਈਚਾਰਿਆਂ ਵਿਚਾਲੇ ਦੁਸ਼ਮਣੀ ਕਰਵਾਉਣ ਬਾਰੇ ਆਪਣੇ ਬਿਆਨ ਦਰਜ ਕਰਵਾਉਣ ਨੂੰ ਕਿਹਾ ਸੀ।
ਇਹ ਵੀ ਖ਼ਬਰ ਪੜ੍ਹੋ : 'ਬਾਹੂਬਲੀ' ਅਦਾਕਾਰ ਰਾਣਾ ਡੱਗੂਬਾਤੀ ਨਿਕਲੇ ਮੌਤ ਦੇ ਮੂੰਹ 'ਚੋਂ, ਕਿਡਨੀ ਹੋ ਗਈ ਸੀ ਫੇਲ੍ਹ