ਕੰਗਨਾ ਰਣੌਤ ਨੇ PM ਮੋਦੀ ਨੂੰ ਕੀਤਾ ਟਵੀਟ, ਕਿਹਾ- ਟਵਿਟਰ ਨੂੰ ਮੁਆਫ਼ੀ ਦੇਣ ਵਾਲੀ ਗ਼ਲਤੀ ਨਾ ਕਰਨਾ

Friday, Feb 12, 2021 - 01:43 PM (IST)

ਕੰਗਨਾ ਰਣੌਤ ਨੇ PM ਮੋਦੀ ਨੂੰ ਕੀਤਾ ਟਵੀਟ, ਕਿਹਾ- ਟਵਿਟਰ ਨੂੰ ਮੁਆਫ਼ੀ ਦੇਣ ਵਾਲੀ ਗ਼ਲਤੀ ਨਾ ਕਰਨਾ

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਕੰਗਨਾ ਅਕਸਰ ਟਵਿਟਰ ’ਤੇ ਵੱਖ-ਵੱਖ ਮੁੱਦਿਆਂ ’ਤੇ ਆਪਣੀ ਰਾਏ ਬੇਬਾਕੀ ਨਾਲ ਰੱਖਦੀ ਹੈ। ਬੀਤੇ ਦਿਨੀਂ ਉਨ੍ਹਾਂ ਨੇ ਟਵਿਟਰ ਛੱਡਣ ਦਾ ਇਸ਼ਾਰਾ ਕਰਦੇ ਹੋਏ ਦੇਸੀ ਐਪ ’ਤੇ ਸ਼ਿਫਟ ਹੋਣ ਦੀ ਗੱਲ ਕਹੀ ਹੈ। ਹੁਣ ਕੰਗਨਾ ਨੇ ਪੀ.ਐਮ. ਮੋਦੀ ਨੂੰ ਟਵਿਟਰ ਨੂੰ ਬੈਨ ਕਰਨ ਦੀ ਅਪੀਲ ਕੀਤੀ ਹੈ। 

ਇਹ ਵੀ ਪੜ੍ਹੋ: ਹੁਣ ਅੰਤਰਰਾਸ਼ਟਰੀ ਕਾਮੇਡੀਅਨ ਟ੍ਰੇਵਰ ਨੋਹ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀ ਟਿੱਪਣੀ, ਜਾਣੋ ਕੀ ਕਿਹਾ

ਕੰਗਨਾ ਨੇ ਟਵਿਟਰ ’ਤੇ ਲਿਖਿਆ, ‘ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਜੋ ਗਲਤੀ ਪ੍ਰਿਥਵੀ ਰਾਜ ਚੌਹਾਨ ਨੇ ਕੀਤੀ ਸੀ ਉਹ ਬਿਲਕੁਲ ਨਾ ਕਰਨਾ, ਉਸ ਗਲਤੀ ਦਾ ਨਾਮ ਸੀ ਮਾਫ਼ੀ। ਟਵਿਟਰ ਕਿੰਨੀ ਵੀ ਵਾਰ ਮਾਫ਼ੀ ਮੰਗੇ ਬਿਲਕੁਲ ਮਾਫ਼ ਨਾ ਕਰਨਾ। ਉਹ ਭਾਰਤ ਵਿਚ ਗ੍ਰਹਿ ਯੁੱਧ ਲਈ ਸਾਜਿਸ਼ ਰਚ ਰਹੇ ਹਨ।’ ਆਪਣੇ ਟਵੀਟ ਨਾਲ ਕੰਗਨਾ ਨੇ #BanTwitterInIndia ਦਾ ਵੀ ਇਸਤੇਮਲ ਕੀਤਾ ਹੈ।

ਇਹ ਵੀ ਪੜ੍ਹੋ: ਹੇਮਾ ਮਾਲਿਨੀ ਨੇ ਕਿਹਾ- ਕਿਸਾਨਾਂ ਲਈ ਇੰਨਾ ਕੰਮ ਕਰਨ ਵਾਲੇ ਮੋਦੀ 'ਕਿਸਾਨ ਵਿਰੋਧੀ ਨਹੀਂ ਹੋ ਸਕਦੇ'

PunjabKesari

ਇਸ ਤੋਂ ਪਹਿਲਾਂ ਕੰਗਨਾ ਨੇ ਕੂ ਐਪ ਦੀ ਤਰਫ਼ਦਾਰੀ ਕਰਦੇ ਹੋਏ ਲਿਖਿਆ ਸੀ, ‘ਤੁਹਾਡਾ ਸਮਾਂ ਖ਼ਤਮ ਹੋ ਗਿਆ ਹੈ ਟਵਿਟਰ, ਹੁਣ ਕੁ ਐਪ ’ਤੇ ਸ਼ਿਫਟ ਹੋਣ ਦਾ ਸਮਾਂ ਆ ਗਿਆ ਹੈ। ਉਥੇ ਆਪਣੇ ਅਕਾਊਂਟ ਦੇ ਬਾਰੇ ਵਿਚ ਸਾਰਿਆਂ ਨਾਲ ਜਾਣਕਾਰੀ ਸਾਂਝੀ ਕਰਾਂਗੀ। ਆਪਣੇ ਦੇਸ਼ ਦੇ ਬਣੇ ਕੂ ਐਪ ਨੂੰ ਇਸਤੇਮਾਲ ਕਰਨ ਲਈ ਕਾਫ਼ੀ ਉਤਸ਼ਾਹਿਤ ਹਾਂ।’

ਇਹ ਵੀ ਪੜ੍ਹੋ: ‘ਲੰਬੀ ਲੜਾਈ’ ਲਈ ਤਿਆਰ ਕਿਸਾਨ, ਪ੍ਰਦਰਸ਼ਨ ਵਾਲੀ ਜਗ੍ਹਾ ’ਤੇ ਬੁਨਿਆਦੀ ਢਾਂਚਾ ਕਰ ਰਹੇ ਮਜ਼ਬੂਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


author

cherry

Content Editor

Related News