ਕੰਗਨਾ ਰਣੌਤ ਨੇ ਫ਼ਿਰ ਤੋਂ ਰਣਬੀਰ-ਆਲੀਆ ਦੀ ਫ਼ਿਲਮ ਨੂੰ ਬਣਾਇਆ ਨਿਸ਼ਾਨਾ, ਕਹੀ ਇਹ ਗੱਲ

Sunday, Sep 11, 2022 - 01:40 PM (IST)

ਕੰਗਨਾ ਰਣੌਤ ਨੇ ਫ਼ਿਰ ਤੋਂ ਰਣਬੀਰ-ਆਲੀਆ ਦੀ ਫ਼ਿਲਮ ਨੂੰ ਬਣਾਇਆ ਨਿਸ਼ਾਨਾ, ਕਹੀ ਇਹ ਗੱਲ

ਬਾਲੀਵੁੱਡ ਡੈਸਕ- ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ ‘ਬ੍ਰਹਮਾਸਤਰ’ ਸਿਨੇਮਾਘਰਾਂ ’ਚ ਧਮਾਲ ਮਚਾ ਰਹੀ ਹੈ। ਫ਼ਿਲਮ ਨੇ ਪਹਿਲੇ ਦਿਨ ਹੀ ਜ਼ਬਰਦਸਤ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਹੁਣ ‘ਬ੍ਰਹਮਾਸਤਰ’ ਨੇ ਸਭ ਤੋਂ ਵੱਡੀ ਓਪਨਿੰਗ ਦਾ ਰਿਕਾਰਡ ਬਣਾ ਲਿਆ ਹੈ। ਇਸ ਦੇ ਨਾਲ ਹੀ ਕੰਗਨਾ ਰਣੌਤ ਨੇ ਇਕ ਵਾਰ ਫ਼ਿਰ ‘ਬ੍ਰਹਮਾਸਤਰ’ ’ਤੇ ਨਿਸ਼ਾਨਾ ਵਿੰਨ੍ਹਿਆ ਹੈ ।

PunjabKesari

ਇਹ ਵੀ ਪੜ੍ਹੋ : ਪੂਜਾ ਹੇਗੜੇ ਨੇ ਸਰਵੋਤਮ ਅਦਾਕਾਰਾ(ਤੇਲੁਗੂ) ਦਾ ਜਿੱਤਿਆ ਪੁਰਸਕਾਰ, ਪਿੰਕ ਗਾਊਨ ’ਚ ਲੱਗ ਰਹੀ ਖੂਬਸੂਰਤ

ਇਸ ਦੇ ਨਾਲ ਅਦਾਕਾਰਾ ਕੰਗਨਾ ਰਣੌਤ ਨੇ ਇੰਲਟਾਗ੍ਰਾਮ ’ਤੇ ਸਟੋਰੀ ਸਾਂਝੀ ਕੀਤੀ ਹੈ। ਜਿਸ ’ਚ ਅਦਾਕਾਰਾ ਨੇ ਬਾਕਸ ਆਫ਼ਿਸ ਦੇ ਅੰਕੜਿਆਂ ਨੂੰ ਫ਼ਰਜ਼ੀ ਦੱਸਦਿਆਂ ਪ੍ਰਤੀਕਿਰਿਆ ਦਿੱਤੀ ਹੈ।ਕੰਗਨਾ ਨੇ ਸਟੋਰੀ ’ਚ ਫ਼ਿਲਮ ਨਿਰਮਾਤਾ-ਲੇਖਕ ਏਰੇ ਮ੍ਰਿਦੁਲਾ ਕੈਥਰ ਦਾ ਟਵੀਟ ਸਾਂਝਾ ਕੀਤਾ ਹੈ। ਇਸ ਟਵੀਟ ’ਚ ਉਨ੍ਹਾਂ ਨੇ ‘ਬ੍ਰਹਮਾਸਤਰ’ ਦੇ ਬਾਕਸ ਆਫ਼ਿਸ ਕਲੈਕਸ਼ਨ ਦੀ ਗਿਣਤੀ ਨੂੰ ਗਲਤ ਦੱਸਣ ਬਾਰੇ ਲਿਖਿਆ ਹੈ।

PunjabKesari

ਇਸ ਟਵੀਟ ’ਚ ਲਿਖਿਆ ਗਿਆ ਹੈ ਕਿ ‘ਕੁਝ ਟ੍ਰੇਡ ਐਨਾਲਿਸਟ ਬ੍ਰਹਮਾਸਤਰ ਦੇ ਬਾਕਸ ਆਫ਼ਿਸ ਦਾ ਅੰਕੜਾ ਨਹੀਂ ਦੱਸ ਰਹੇ, ਕਿਉਂਕਿ ਉਹ ਪੂਰੀ ਤਰ੍ਹਾਂ ਨਾਲ ਹੈਰਾਫੇਰੀ ਕਰ ਰਹੇ ਹਨ। ਬਾਕਸ ਆਫ਼ਿਸ ਨੰਬਰਾਂ ਨਾਲ ਮਜ਼ਾਕ ਕਰਨ ਵਾਲਿਆਂ ਨੂੰ ਇਸ ਲਈ ਮੋਟੀ ਰਕਮ ਅਦਾ ਕੀਤੀ ਜਾਂਦੀ ਹੈ। ਇਸ ਨੂੰ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹੈਰਾਫ਼ੇਰੀ ਕਿਹਾ ਜਾ ਸਕਦਾ ਹੈ। ਜਿਸ ’ਚ 60-70 ਫ਼ੀਸਦੀ ਫ਼ਰਜ਼ੀ ਅੰਕੜੇ ਹਨ। ਇਸ ਨੂੰ ਸਾਂਝੀ ਕਰਦੇ ਹੋਏ ਕੰਗਨਾ ਨੇ ਲਿਖਿਆ ਕਿ ‘ਵਾਹ ਇਹ ਇਕ ਨਵਾਂ ਨੀਵਾਂ ਪੱਧਰ ਹੈ, 70 ਫ਼ੀਸਦੀ।’

ਇਹ ਵੀ ਪੜ੍ਹੋ : KRK ਨੇ ਰਿਹਾਅ ਹੋਣ ਮਗਰੋਂ ਕੀਤਾ ਪਹਿਲਾ ਟਵੀਟ, ਕਿਹਾ- ‘ਮੈਂ ਆਪਣਾ ਬਦਲਾ ਲੈਣ ਲਈ ਵਾਪਸ ਆਇਆ ਹਾਂ’

ਬੀਤੇ ਦਿਨ ਯਾਨੀ ਸ਼ਨੀਵਾਰ ਨੂੰ ਕੰਗਨਾ ਨੇ ਪੋਸਟ ਸਾਂਝੀ ਕਰਕੇ ਬ੍ਰਹਮਾਸਤਰ ਦੇ ਨਿਰਦੇਸ਼ਕ ਅਯਾਨ ਮੁਖਰਜੀ ’ਤੇ ਨਿਸ਼ਾਨਾ ਸਾਧਿਆ ਸੀ। ਜਿਸ ’ਚ ਉਸ ਨੇ ਲਿਖਿਆ ਸੀ ਕਿ ‘ਅਯਾਨ ਮੁਖਰਜੀ ਨੂੰ ਜੀਨਿਅਸ ਕਹਿਣ ਵਾਲਿਆਂ ਨੂੰ ਜੇਲ੍ਹ ਜਾਣਾ ਚਾਹੀਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਅਯਾਨ ਨੇ ਬ੍ਰਹਮਾਸਤਰ ਲਈ 600 ਕਰੋੜ ਰੁਪਏ ਉਡਾ ਦਿੱਤੇ ਸਨ।


 


author

Shivani Bassan

Content Editor

Related News