ਕੰਗਨਾ ਨੇ ਇੰਸਟਾਗ੍ਰਾਮ ਦੇ ਕੰਟੈਂਟ ਸਬੰਧੀ ਚੁੱਕੇ ਸਵਾਲ, ਦੱਸਿਆ ਭਾਜਪਾ ਲਈ ਵੱਡਾ ਖ਼ਤਰਾ

04/27/2021 10:29:31 AM

ਨਵੀਂ ਦਿੱਲੀ (ਬਿਊਰੋ) : ਟਵਿੱਟਰ ਤੋਂ ਕਈ ਵਾਰ ਪੰਗਾ ਲੈ ਚੁੱਕੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਕ ਵਾਰ ਫ਼ਿਰ ਸੁਰਖੀਆਂ 'ਚ ਆ ਗਈ ਹੈ। ਹੁਣ ਕੰਗਨਾ ਨੇ ਪਹਿਲੀ ਵਾਰ ਇੰਸਟਾਗ੍ਰਾਮ 'ਤੇ ਸ਼ੇਅਰ ਹੋ ਰਹੇ ਕੰਟੈਂਟ 'ਤੇ ਨਾਰਾਜਗੀ ਜਾਹਿਰ ਕੀਤੀ ਹੈ। ਉਸ ਨੇ ਕਿਹਾ ਹੈ ਕਿ ਇਸ ਦਾ ਇਸਤੇਮਾਲ ਵਿਰੋਧੀ ਧਿਰ ਆਪਣੇ ਲਈ ਕਰ ਰਿਹਾ ਹੈ। ਪਹਿਲੀ ਵਾਰ ਉਸ ਨੇ ਇੰਸਟਾਗ੍ਰਾਮ ਦੇ ਕੰਟੈਂਟ ਸਬੰਧੀ ਸਵਾਲ ਉਠਾਇਆ ਹੈ। 

2024 ਚੋਣਾਂ 'ਚ ਭਾਜਪਾ ਲਈ ਇਹ ਵੱਡਾ ਖ਼ਤਰਾ ਬਣ ਸਕਦੈ
ਕੰਗਨਾ ਨੇ ਆਪਣੇ ਪਹਿਲੇ ਟਵੀਟ 'ਚ ਲਿਖਿਆ- ਇੰਸਟਾਗ੍ਰਾਮ ਬੇਵਕੂਫ਼ ਲੋਕਾਂ ਨਾਲ ਭਰਿਆ ਹੋ ਸਕਦਾ ਹੈ। ਇੱਥੇ ਘੱਟ ਆਈਕਿਊ ਸਹਿਣਯੋਗ ਨਹੀਂ ਹੈ। ਸਿਰਫ਼ ਚੰਗੀ ਗੱਲ ਇਹ ਹੈ ਕਿ ਛੋਟੇ ਬਿਜ਼ਨੈੱਸ ਨੂੰ ਇੱਥੇ ਮੌਕਾ ਮਿਲਦਾ ਹੈ ਪਰ ਹੁਣ ਵਿਰੋਧੀ ਧਿਰ ਇਸ ਦਾ ਇਸਤੇਮਾਲ ਆਪਣੇ ਲਈ ਕਰ ਰਿਹਾ ਹੈ। ਇਹ ਮੂਰਖਾਂ ਨਾਲ ਭਰਿਆ ਹੈ, ਜਿਹੜੇ ਪੱਛਮ ਦੀ 'ਫੂਹੜ ਵਾਨਾਬੀ' ਨੂੰ ਪ੍ਰਮੋਟ ਕਰ ਰਹੇ ਹਨ ਤੇ ਭਾਜਪਾ ਖ਼ਿਲਾਫ਼ ਨਫ਼ਰਤ ਫੈਲਾ ਰਹੇ ਹਨ।'
ਅਗਲੇ ਟਵੀਟ 'ਚ ਕੰਗਨਾ ਰਣੌਤ ਨੇ ਇੰਸਟਾਗ੍ਰਾਮ ਰੀਲਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਲਿਖਿਆ ਕਿ 'ਇਹ ਮਿਡਲ ਕਲਾਸ ਦਾ ਟਿੱਕਟਾਕ ਹੈ। ਇਨ੍ਹਾਂ ਬੇਵਕੂਫ਼ਾਂ ਨੂੰ ਪੂੰਜੀਪਤੀਆਂ, ਕਮਿਊਨਿਸਟਾਂ ਤੇ ਜੇਹਾਦੀਆਂ ਨੇ ਹਾਈਜੈਕ ਕਰ ਲਿਆ ਹੈ। ਭਾਜਪਾ ਲਈ 2024 ਚੋਣਾਂ 'ਚ ਇਹ ਵੱਡਾ ਖ਼ਤਰਾ ਬਣ ਸਕਦਾ ਹੈ। ਜੇਕਰ ਇਹ ਜੋਕਰ ਫੈਸ਼ਨ ਦੇ ਨਾਂ 'ਤੇ ਸ਼ਰਟ ਦੇ ਹੇਠਾਂ ਸਾਈਕਲਿੰਗ ਸ਼ਾਰਟ ਪਹਿਨ ਸਕਦੇ ਹਨ ਤਾਂ ਉਨ੍ਹਾਂ ਨੂੰ ਕੋਈ ਵੀ ਬਹੁਤ ਆਸਾਨੀ ਨਾਲ ਭਰਮਾ ਸਕਦਾ ਹੈ।'

ਆਕਸੀਜਨ ਦੀ ਘਾਟ  'ਤੇ ਕੰਗਨਾ ਨੇ ਲੋਕਾਂ ਨੂੰ ਆਖੀ ਇਹ ਗੱਲ
ਕੰਗਨਾ ਨੇ ਇਨ੍ਹਾਂ ਟਵੀਟਸ 'ਤੇ ਕਈ ਯੂਜ਼ਰਜ਼ ਨੇ ਉਨ੍ਹਾਂ ਦੀ ਖਿੱਚਾਈ ਵੀ ਕੀਤੀ ਹੈ। ਕੰਗਨਾ ਟਵਿੱਟਰ 'ਤੇ ਕਾਫ਼ੀ ਸਰਗਰਮ ਹੈ ਅਤੇ ਤਕਰੀਬਨ ਹਰ ਮੁੱਦੇ 'ਤੇ ਆਪਣੀ ਰਾਇ ਰੱਖਦੀ ਹੈ। ਅੱਜਕਲ੍ਹ ਉਹ ਵੈਕਸੀਨ ਦੀ ਘਾਟ ਨੂੰ ਲੈ ਕੇ ਸਰਕਾਰ 'ਤੇ ਲੱਗ ਰਹੇ ਦੋਸ਼ਾਂ ਦੇ ਜਵਾਬ ਟਵਿੱਟਰ ਜ਼ਰੀਏ ਦੇ ਰਹੀ ਹੈ। ਕੰਗਨਾ ਬੀਤੇ ਦਿਨੀਂ ਆਪਣੇ ਆਕਸੀਜਨ ਵਾਲੇ ਟਵੀਟ ਨੂੰ ਲੈ ਕੇ ਖ਼ਬਰਾਂ 'ਚ ਰਹੀ ਸੀ, ਜਿਸ 'ਚ ਉਸ ਨੇ ਕੋਰੋਨਾ ਵਾਇਰਸ ਪੈਨਡੇਮਿਕ ਕਾਰਨ ਆਕਸੀਜਨ ਦੀ ਘਾਟ ਪੂਰੀ ਕਰਨ ਲਈ ਦਰੱਖ਼ਤ ਲਾਉਣ ਦੀ ਸਲਾਹ ਦਿੱਤੀ ਸੀ। ਇਸ ਟਵੀਟ ਤੋਂ ਬਾਅਦ ਉਸ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਖਿੱਚਾਈ ਹੋਈ ਸੀ।

ਇਨ੍ਹਾਂ ਫ਼ਿਲਮਾਂ 'ਚ ਆਵੇਗੀ ਨਜ਼ਰ 
ਕੰਗਨਾ ਰਣੌਤ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ 'ਥਲਾਇਵੀ' 23 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ, ਜਿਹੜੀ ਮਹਾਰਾਸ਼ਟਰ 'ਚ ਕੋਵਿਡ-19 ਦੇ ਕੇਸ ਵਧਣ ਤੋਂ ਬਾਅਦ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੰਗਨਾ ਦੀ ਫ਼ਿਲਮ 'ਧਾਕੜ' ਅਤੇ 'ਤੇਜਸ' ਦੀ ਰਿਲੀਜ਼ਿੰਗ ਡੇਟ ਪੋਸਟਪੋਨ ਹੋ ਗਈਆਂ ਹਨ। 


sunita

Content Editor

Related News