ਪੈਰਿਸ ਓਲੰਪਿਕ 2024 'ਤੇ ਭੜਕੀ ਕੰਗਨਾ ਰਣੌਤ, ਉਦਘਾਟਨ ਸਮਾਰੋਹ ਨੂੰ ਦੱਸਿਆ ਅਪਮਾਨਜਨਕ

Saturday, Jul 27, 2024 - 04:31 PM (IST)

ਮੰਡੀ- ਅਦਾਕਾਰਾ ਅਤੇ ਭਾਜਪਾ ਸੰਸਦ ਕੰਗਨਾ ਰਣੌਤ ਨੇ ਮੰਗਲਵਾਰ ਨੂੰ ਪੈਰਿਸ ਓਲੰਪਿਕ ਦੇ ਵਿਵਾਦਪੂਰਨ ਉਦਘਾਟਨ ਸਮਾਰੋਹ 'ਤੇ ਪ੍ਰਤੀਕਿਰਿਆ ਦਿੱਤੀ।ਪੈਰਿਸ ਓਲੰਪਿਕ 2024 ਦੀ ਸ਼ਾਨਦਾਰ ਸ਼ੁਰੂਆਤ ਹੋਈ, ਜਿਸ 'ਚ ਵਿਸ਼ਵ ਖੇਡਾਂ ਦੇ ਇਸ ਸਭ ਤੋਂ ਵੱਡੇ ਆਯੋਜਨ 'ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ ਦੀ ਜਿੱਥੇ ਹਰ ਕੋਈ ਤਾਰੀਫ ਕਰ ਰਿਹਾ ਹੈ, ਉੱਥੇ ਹੀ ਕੰਗਨਾ ਰਣੌਤ ਨੇ ਇਸ ਦੀ ਆਲੋਚਨਾ ਕੀਤੀ ਹੈ।ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਪ੍ਰਦਰਸ਼ਨ ਦੀਆਂ ਤਸਵੀਰਾਂ ਪੋਸਟ ਕਰਦੇ ਹੋਏ ਕਿਹਾ, "ਪੈਰਿਸ ਓਲੰਪਿਕ 'ਦਿ ਲਾਸਟ ਸਪਰ' ਦੇ ਇੱਕ ਬਹੁਤ ਹੀ ਜਿਨਸੀ, ਅਪਮਾਨਜਨਕ ਰੂਪਾਂਤਰ 'ਚ ਇੱਕ ਬੱਚੇ ਨੂੰ ਸ਼ਾਮਲ ਕਰਨ ਦੀ ਆਲੋਚਨਾ ਕੀਤੀ ਹੈ।ਪ੍ਰਦਰਸ਼ਨ ਦੌਰਾਨ ਇੱਕ ਬੱਚੇ ਨੂੰ ਨੰਗਾ ਦਿਖਾਇਆ ਗਿਆ। ਉਸ ਨੇ ਕਿਹਾ ਕਿ ਜੀਸਸ ਅਤੇ ਈਸਾਈਅਤ ਦਾ ਮਜ਼ਾਕ ਉਡਾਇਆ ਗਿਆ ਹੈ।

PunjabKesari


ਕੰਗਨਾ ਨੇ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਸ 'ਚ ਇੱਕ ਵਿਅਕਤੀ ਨੀਲੇ ਰੰਗ 'ਚ ਰੰਗਿਆ ਹੋਇਆ ਹੈ। ਅਦਾਕਾਰਾ ਨੇ ਲਿਖਿਆ, 'ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ 'ਚ ਬਿਨਾਂ ਕੱਪੜਿਆਂ ਦੇ ਇਸ ਵਿਅਕਤੀ ਨੂੰ ਯਿਸੂ ਮਸੀਹ ਦੇ ਰੂਪ 'ਚ ਦਿਖਾਇਆ ਗਿਆ ਹੈ।'ਕੰਗਨਾ ਇੱਥੇ ਹੀ ਨਹੀਂ ਰੁਕੀ। ਉਨ੍ਹਾਂ ਨੇ ਇਕ ਹੋਰ ਤਸਵੀਰ ਸ਼ੇਅਰ ਕੀਤੀ, ਜਿਸ 'ਚ ਇਕ ਔਰਤ ਹੱਥ 'ਚ ਗਲਾ ਫੜੀ ਖੜ੍ਹੀ ਹੈ। ਇਸ ਬਾਰੇ ਕੰਗਨਾ ਨੇ ਲਿਖਿਆ, 'ਕੀ ਫਰਾਂਸ ਨੇ ਓਲੰਪਿਕ 2024 ਦਾ ਇਸ ਤਰ੍ਹਾਂ ਸਵਾਗਤ ਕੀਤਾ ਅਤੇ ਅਜਿਹੀਆਂ ਕਾਰਵਾਈਆਂ ਦਾ ਕੀ ਸੰਦੇਸ਼ ਹੈ? ਸ਼ੈਤਾਨ ਦੀ ਦੁਨੀਆਂ 'ਚ ਤੁਹਾਡਾ ਸੁਆਗਤ ਹੈ? ਉਹ ਕੀ  ਦਿਖਾਉਣਾ ਚਾਹੁੰਦੇ ਹਨ?

 

PunjabKesari
ਉਸ ਨੇ ਲਿਖਿਆ, "ਮੈਂ ਸਮਲਿੰਗਤਾ ਦੇ ਵਿਰੁੱਧ ਨਹੀਂ ਹਾਂ, ਪਰ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਓਲੰਪਿਕ ਜਿਨਸੀ ਸਬੰਧ ਨਾਲ ਕਿਵੇਂ ਜੁੜਿਆ ਹੋ ਸਕਦਾ ਹੈ?" ਮਨੁੱਖੀ ਉੱਤਮਤਾ ਦਾ ਦਾਅਵਾ ਕਰਨ ਵਾਲੇ ਸਾਰੇ ਦੇਸ਼ਾਂ 'ਚ ਖੇਡਾਂ 'ਚ ਲਿੰਗਕਤਾ ਕਿਉਂ ਵੱਧ ਰਹੀ ਹੈ? ਕਾਮੁਕਤਾ ਸਿਰਫ਼ ਸਾਡੇ ਬੈੱਡਰੂਮਾਂ ਤੱਕ ਹੀ ਸੀਮਤ ਕਿਉਂ ਨਹੀਂ ਹੋ ਸਕਦੀ? ਇਹ ਰਾਸ਼ਟਰੀ ਪਛਾਣ ਕਿਉਂ ਬਣ ਗਈ ਹੈ?

PunjabKesari

PunjabKesari


Priyanka

Content Editor

Related News