ਕੰਗਨਾ ਨੇ ਚੰਡੀਗੜ੍ਹ ’ਚ ਖਰੀਦੇ 4 ਫਲੈਟਸ, ਭੈਣ-ਭਰਾਵਾਂ ਨੂੰ ਤੋਹਫ਼ੇ ’ਚ ਦਿੱਤੇ

2/2/2021 3:20:50 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀਆਂ ਕਈ ਫ਼ਿਲਮਾਂ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਉਹ ਛੇਤੀ ਹੀ ਆਪਣੇ ਪ੍ਰਸ਼ੰਸਕਾਂ ਲਈ ਕਈ ਫ਼ਿਲਮਾਂ ਦਾ ਤੋਹਫਾ ਲੈ ਕੇ ਆਉਣ ਵਾਲੀ ਹੈ।

ਕੰਗਨਾ ਰਣੌਤ ਫ਼ਿਲਮਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਦੇ ਚਲਦਿਆਂ ਅਕਸਰ ਚਰਚਾ ’ਚ ਰਹਿੰਦੀ ਹੈ। ਉਹ ਆਪਣੀ ਭੈਣ ਰੰਗੋਲੀ ਚੰਦੇਲ ਤੇ ਪਰਿਵਾਰ ਦੀ ਵਜ੍ਹਾ ਨਾਲ ਵੀ ਕਾਫੀ ਸੁਰਖੀਆਂ ’ਚ ਰਹਿੰਦੀ ਹੈ। ਨਾਲ ਹੀ ਕੰਗਨਾ ਤੇ ਰੰਗੋਲੀ ਇਕ-ਦੂਜੇ ਦਾ ਕਾਫੀ ਖਿਆਲ ਰੱਖਦੀਆਂ ਹਨ।

ਕੰਗਨਾ ਰਣੌਤ ਇਕ ਵਾਰ ਫਿਰ ਤੋਂ ਰੰਗੋਲੀ ਚੰਦੇਲ ਤੇ ਪਰਿਵਾਰ ਨੂੰ ਲੈ ਕੇ ਸੁਰਖੀਆਂ ’ਚ ਹੈ। ਦਰਅਸਲ ਕੰਗਨਾ ਰਣੌਤ ਨੇ ਭੈਣ ਰੰਗੋਲੀ, ਭਰਾ ਅਕਸ਼ਤ ਤੇ ਦੋ ਰਿਸ਼ਤੇਦਾਰਾਂ ਨੂੰ ਬੇਹੱਦ ਖ਼ਾਸ ਤੋਹਫ਼ਾ ਦਿੱਤਾ ਹੈ। ਕੰਗਨਾ ਨੇ ਇਨ੍ਹਾਂ ਚਾਰਾਂ ਨੂੰ ਚੰਡੀਗੜ੍ਹ ਦੀ ਸ਼ਾਨਦਾਰ ਥਾਂ ’ਤੇ ਲਗਜ਼ਰੀ ਫਲੈਟ ਖਰੀਦ ਕੇ ਤੋਹਫ਼ੇ ’ਚ ਦਿੱਤੇ ਹਨ। ਇਸ ਗੱਲ ਦੀ ਜਾਣਕਾਰੀ ਖ਼ੁਦ ਕੰਗਨਾ ਰਣੌਤ ਨੇ ਦਿੱਤੀ ਹੈ। ਨਾਲ ਹੀ ਉਸ ਦੇ ਇਕ ਕਰੀਬੀ ਸੂਤਰ ਨੇ ਅੰਗਰੇਜ਼ੀ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੈ।

ਸੂਤਰਾਂ ਦੀ ਮੰਨੀਏ ਤਾਂ ਕੰਗਨਾ ਰਣੌਤ ਨੇ ਆਪਣੇ ਚਾਰ ਭੈਣ-ਭਰਾਵਾਂ ਲਈ ਵੱਖ-ਵੱਖ ਫਲੈਟ ਖਰੀਦੇ ਹਨ। ਇਨ੍ਹਾਂ ਚਾਰ ਫਲੈਟਸ ਲਈ ਕੰਗਨਾ ਨੇ ਚਾਰ ਕਰੋੜ ਰੁਪਏ ਖ਼ਰਚ ਕੀਤੇ ਹਨ। ਕੰਗਨਾ ਰਣੌਤ ਨੇ ਖ਼ੁਦ ਵੀ ਸੋਸ਼ਲ ਮੀਡੀਆ ’ਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਨੋਟ– ਕੰਗਨਾ ਰਣੌਤ ਦੀ ਇਸ ਖ਼ਬਰ ’ਦੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh