ਆਪਣੇ ਆਪ ਨੂੰ ਬੱਬਰ ਸ਼ੇਰਨੀ ਅਖਵਾਉਣ ਵਾਲੀ ਕੰਗਨਾ ਦੀਆਂ ਭਰੀਆਂ ਅੱਖਾਂ, ਮਰਦਾਂ ਬਾਰੇ ਆਖ ਦਿੱਤੀ ਇਹ ਗੱਲ

Wednesday, Mar 24, 2021 - 11:32 AM (IST)

ਆਪਣੇ ਆਪ ਨੂੰ ਬੱਬਰ ਸ਼ੇਰਨੀ ਅਖਵਾਉਣ ਵਾਲੀ ਕੰਗਨਾ ਦੀਆਂ ਭਰੀਆਂ ਅੱਖਾਂ, ਮਰਦਾਂ ਬਾਰੇ ਆਖ ਦਿੱਤੀ ਇਹ ਗੱਲ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਮੋਸਟ ਅਵੇਟੇਡ ਫ਼ਿਲਮ 'ਥਲਾਈਵੀ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਟਰੇਲਰ ਰਿਲੀਜ਼ਿੰਗ ਦੌਰਾਨ ਕੁਝ ਅਜਿਹਾ ਹੋਇਆ, ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ। ਦਰਅਸਲ, ਟਰੇਲਰ ਲਾਂਚ ਈਵੈਂਟ 'ਚ ਫ਼ਿਲਮ ਦੇ ਡਾਇਰੈਕਟਰ ਏ. ਐਲ. ਵਿਜੇ ਬਾਰੇ ਗੱਲ ਕਰਦਿਆਂ ਕੰਗਨਾ ਰਣੌਤ ਬਹੁਤ ਭਾਵੁਕ ਹੋ ਗਈ ਸੀ ਅਤੇ ਉਸ ਦੀਆਂ ਅੱਖਾਂ 'ਚ ਹੰਝੂ ਸਨ। ਕੰਗਨਾ ਰਣੌਤ ਨੇ ਇਕ ਵੀਡੀਓ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ ਅਤੇ ਇਸ ਦੇ ਨਾਲ ਲਿਖਿਆ- "ਮੈਂ ਆਪਣੇ ਆਪ ਨੂੰ ਬੱਬਰ ਸ਼ੇਰਨੀ ਕਹਿੰਦੀ ਹਾਂ ਕਿਉਂਕਿ ਮੈਂ ਕਦੇ ਨਹੀਂ ਰੋਂਦੀ। ਮੈਂ ਕਿਸੇ ਨੂੰ ਵੀ ਇਹ ਮੌਕਾ ਨਹੀਂ ਦਿੰਦੀ ਕਿ ਉਹ ਮੈਨੂੰ ਰਵਾ ਸਕੇ। ਯਾਦ ਨਹੀਂ ਹੈ ਕਿ ਮੈਂ ਪਿਛਲੀ ਵਾਰ ਕਦੋਂ ਰੋਈ ਸੀ ਪਰ ਅੱਜ ਮੈਂ ਬਹੁਤ ਰੋਈ ਹਾਂ ਅਤੇ ਚੰਗਾ ਲੱਗ ਰਿਹਾ ਹੈ ਰੋ ਕੇ।"

ਕੰਗਨਾ ਰਣੌਤ ਨੇ ਵੀਡੀਓ 'ਚ ਕਿਹਾ ਹੈ ਕਿ ਉਹ ਆਪਣੀ ਜ਼ਿੰਦਗੀ 'ਚ ਕਦੇ ਵੀ ਕਿਸੇ ਅਜਿਹੇ ਆਦਮੀ ਨੂੰ ਨਹੀਂ ਮਿਲੀ, ਜਿਸ ਨੇ ਉਸ ਨੂੰ ਉਸ ਦੀ ਅਦਾਕਾਰੀ ਬਾਰੇ ਬੁਰਾ ਨਾ ਕਿਹਾ ਹੋਵੇ। ਇਸ ਬਾਰੇ ਬੋਲਦਿਆਂ ਕੰਗਨਾ ਰਣੌਤ ਦੀਆਂ ਅੱਖਾਂ ਭਰ ਆਈਆਂ। ਕੰਗਨਾ ਰਣੌਤ ਦਾ ਅੱਗੇ ਕਹਿਣਾ ਸੀ - ਮੈਂ ਭਾਵੁਕ ਹਾਂ। ਆਮ ਤੌਰ 'ਤੇ ਇਹ ਮੇਰੇ ਨਾਲ ਨਹੀਂ ਹੁੰਦਾ ਪਰ ਇਹ ਉਹ ਵਿਅਕਤੀ ਹੈ, ਜਿਸ ਨੇ ਮੈਨੂੰ ਮੇਰੇ ਟੈਲੇਂਟ ਨੂੰ ਲੈ ਕੇ ਚੰਗਾ ਫੀਲ ਕਰਵਾਇਆ ਹੈ।

ਦੱਸ ਦਈਏ ਕਿ ਕੰਗਨਾ ਨੇ ਅੱਗੇ ਆਵਾਜ਼ ਨੂੰ ਥੋੜਾ ਉਚਾ ਕਰਕੇ ਕਿਹਾ ਕਿ ਖ਼ਾਸਕਰ ਜਿਸ ਤਰ੍ਹਾਂ ਦੇ ਰਿਸ਼ਤੇ ਉਸ ਦੇ ਇਕ ਮੇਲ ਕਲਾਕਾਰ ਹੁੰਦੇ ਹਨ, ਉਸ ਤਰ੍ਹਾਂ ਦੇ ਰਿਸ਼ਤੇ ਕਦੇ ਵੀ ਮੇਰੇ ਕਿਸੇ ਫੀਮੇਲ ਕਲਾਕਾਰ ਨਾਲ ਨਹੀਂ ਦਿਖਾਈ ਜਾਂਦੇ। ਇੱਕ ਪ੍ਰੋਡਿਊਸਰ ਹੋਣ ਦੇ ਨਾਅਤੇ, ਮੈਂ ਆਪਣੇ ਡਾਇਰੈਕਟਰ ਤੋਂ ਬਹੁਤ ਕੁਝ ਸਿੱਖਿਆ ਹੈ। ਕੰਗਨਾ ਦੇ ਜਨਮਦਿਨ 'ਤੇ 'ਤੇਜਸ' ਦਾ ਲੁੱਕ ਵੀ ਲੌਂਚ ਕੀਤਾ ਗਿਆ। 
 

ਨੋਟ - ਕੰਗਨਾ ਰਣੌਤ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News