ਗੰਗੂਬਾਈ ਨੂੰ ਜਵਾਹਰਲਾਲ ਨਹਿਰੂ ਨਾਲ ਜੋੜ ਕੇ ਕੰਗਨਾ ਰਣੌਤ ਨੇ ਕੀਤੀ ਵਿਵਾਦਿਤ ਟਿੱਪਣੀ

Tuesday, Feb 15, 2022 - 12:13 PM (IST)

ਗੰਗੂਬਾਈ ਨੂੰ ਜਵਾਹਰਲਾਲ ਨਹਿਰੂ ਨਾਲ ਜੋੜ ਕੇ ਕੰਗਨਾ ਰਣੌਤ ਨੇ ਕੀਤੀ ਵਿਵਾਦਿਤ ਟਿੱਪਣੀ

ਮੁੰਬਈ (ਬਿਊਰੋ)– ਕੰਗਨਾ ਰਣੌਤ ਦੀ ਆਲੀਆ ਭੱਟ ਦੀ ਆਗਾਮੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ’ਤੇ ਕੀਤੀ ਗਈ ਇੰਸਟਾਗ੍ਰਾਮ ਪੋਸਟ ਸੁਰਖ਼ੀਆਂ ’ਚ ਹੈ। ਇਸ ’ਚ ਉਸ ਨੇ ਵੇਸਵਾ ਦੀ ਬਾਇਓਪਿਕ ਦਾ ਪ੍ਰਮੋਸ਼ਨ ਬੱਚਿਆਂ ਤੋਂ ਕਰਵਾਉਣ ’ਤੇ ਇਤਰਾਜ਼ ਜਤਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਗਾਇਕ ਪ੍ਰੇਮ ਢਿੱਲੋਂ 'ਤੇ ਹੋਇਆ ਹਮਲਾ, ਵੇਖੋ ਵਾਇਰਲ ਵੀਡੀਓ

ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਇਸ ਮੁੱਦੇ ’ਤੇ ਦੋ ਪੋਸਟਾਂ ਕੀਤੀਆਂ ਸਨ। ਇਕ ਪੋਸਟ ’ਚ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ’ਤੇ ਇਤਰਾਜ਼ਯੋਗ ਟਿੱਪਣੀ ਵੀ ਕੀਤੀ ਸੀ। ਹਾਲਾਂਕਿ ਬਾਅਦ ’ਚ ਪੋਸਟ ਡਿਲੀਟ ਕਰ ਦਿੱਤੀ ਗਈ।

ਦੂਜੀ ਪੋਸਟ ’ਚ ਉਸ ਨੇ ਇਕ ਬੱਚੀ ਦੀ ਵਾਇਰਲ ਵੀਡੀਓ ’ਤੇ ਨਾਰਾਜ਼ਗੀ ਜਤਾਈ ਹੈ। ਉਸ ਨੇ ਸਵਾਲ ਕੀਤਾ ਹੈ ਕਿ ਕੀ ਇਕ ਬੱਚੀ ਨੂੰ ਮੂੰਹ ’ਚ ਬੀੜੀ ਰੱਖ ਕੇ ਅਜਿਹੇ ਘਟੀਆ ਡਾਇਲਾਗਸ ਬੋਲਣੇ ਚਾਹੀਦੇ ਹਨ? ਇਸ ਪੋਸਟ ’ਚ ਉਸ ਨੇ ਸਮ੍ਰਿਤੀ ਈਰਾਨੀ ਨੂੰ ਵੀ ਟੈਗ ਕੀਤਾ ਹੈ।

PunjabKesari

ਕੰਗਨਾ ਰਣੌਤ ਨੇ ਆਪਣੀ ਨਵੀਂ ਇੰਸਟਾਗ੍ਰਾਮ ਸਟੋਰੀ ’ਤੇ ਇਕ ਬੱਚੀ ਦੀ ਵਾਇਰਲ ਵੀਡੀਓ ’ਤੇ ਸਵਾਲ ਚੁੱਕੇ ਹਨ। ਬੱਚੀ ਨੇ ਆਲੀਆ ਭੱਟ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਦੇ ਗੈੱਟਅੱਪ ’ਚ ਫ਼ਿਲਮ ਦਾ ਡਾਇਲਾਗ ਬੋਲਿਆ ਹੈ।

PunjabKesari

ਕੰਗਨਾ ਨੇ ਲਿਖਿਆ, ‘ਕੀ ਇਸ ਬੱਚੀ ਨੂੰ ਮੂੰਹ ’ਚ ਬੀੜੀ ਰੱਖ ਕੇ ਘਟੀਆ ਤੇ ਅਸ਼ਲੀਲ ਡਾਇਲਾਗ ਬੋਲ ਕੇ ਸੈਕਸ ਵਰਕਰ ਦੀ ਨਕਲ ਉਤਾਰਨੀ ਚਾਹੀਦੀ ਹੈ? ਇਸ ਦੀ ਬਾਡੀ ਲੈਂਗੁਏਜ ਦੇਖੋ, ਕੀ ਇਸ ਉਮਰ ’ਚ ਇਸ ਨੂੰ ਸੈਕਸੁਅਲਾਈਜ਼ ਕਰਨਾ ਠੀਕ ਹੈ? ਸੈਕੜੇ ਬੱਚੇ ਹਨ, ਜਿਨ੍ਹਾਂ ਦੀ ਇੰਝ ਵਰਤੋਂ ਕੀਤੀ ਜਾ ਰਹੀ ਹੈ।’

ਉਸ ਨੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਟੈਗ ਕੀਤਾ ਹੈ। ਕੰਗਨਾ ਨੇ ਇੰਸਟਾਗ੍ਰਾਮ ’ਤੇ ਸਾਬਕਾ ਪ੍ਰਧਾਨ ਮੰਤਰੀ ਬਾਰੇ ਵਿਵਾਦਿਤ ਕੁਮੈਂਟ ਲਿਖਿਆ ਸੀ, ਜਿਸ ਤੋਂ ਬਾਅਦ ਇਸ ਨੂੰ ਡਿਲੀਟ ਕਰ ਦਿੱਤਾ ਗਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News