ਤਾਪਸੀ ਪੰਨੂੰ ਦੇ ਟਵੀਟ 'ਤੇ ਕੰਗਨਾ ਦਾ ਜਵਾਬ, ਕਿਹਾ- 'ਬੀ ਗ੍ਰੇਡ ਲੋਕ'
Thursday, Feb 04, 2021 - 02:13 PM (IST)
ਨਵੀਂ ਦਿੱਲੀ- ਤਾਪਸੀ ਪੰਨੂੰ ਨੇ ਕੁਝ ਦੇਰ ਪਹਿਲਾਂ ਹੀ ਬਾਲੀਵੁੱਡ ਸਿਤਾਰਿਆਂ ਨੂੰ ਲੈ ਕੇ ਇਕ ਟਵੀਟ ਕੀਤਾ ਸੀ। ਤਾਪਸੀ ਨੇ ਉਨ੍ਹਾਂ ਬਾਲੀਵੁੱਡ ਸਿਤਾਰਿਆਂ 'ਤੇ ਨਿਸ਼ਾਨਾ ਵਿੰਨ੍ਹਿਆ ਸੀ, ਜਿਨ੍ਹਾਂ ਨੇ ਵਿਦੇਸ਼ੀ ਕਲਾਕਾਰਾਂ ਦੇ ਟਵੀਟ ਦਾ ਜਵਾਬ ਦੇਣ ਲਈ ਕਈ ਟਵੀਟ ਕੀਤੇ ਸਨ। ਇਸ ਟਵੀਟ ਵਿਚ ਤਾਪਸੀ ਨੇ ਕਿਹਾ ਸੀ ਕਿ ਪ੍ਰੋਪੈਗੈਂਡਾ ਟੀਚਰ ਬਣਨ ਦੀ ਥਾਂ ਤੁਹਾਨੂੰ ਆਪਣੇ ਵੈਲਿਊ ਸਿਸਟਮ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਹੁਣ ਉਸ ਦੇ ਇਸ ਟਵੀਟ 'ਤੇ ਕੰਗਨਾ ਰਣੌਤ ਨੇ ਜਵਾਬ ਦਿੱਤਾ ਹੈ।
ਕੰਗਨਾ ਨੇ ਤਾਪਸੀ ਨੂੰ ਇਕ ਵਾਰ ਫਿਰ 'ਬੀ ਗ੍ਰੇਡ' ਦੱਸਿਆ ਹੈ। ਕੰਗਨਾ ਪਹਿਲਾਂ ਵੀ ਤਾਪਸੀ ਨੂੰ ਇਸ ਤਰ੍ਹਾਂ ਕਹਿ ਚੁੱਕੀ ਹੈ।
ਕੰਗਨਾ ਨੇ ਤਾਪਸੀ ਦੇ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ,"ਬੀ ਗ੍ਰੇਡ ਲੋਕਾਂ ਦੀ ਬੀ ਗ੍ਰੇਡ ਸੋਚ, ਹਰ ਕਿਸੇ ਨੂੰ ਆਪਣੀ ਆਸਥਾ, ਮਾਤਭੂਮੀ ਅਤੇ ਪਰਿਵਾਰ ਲਈ ਖੜ੍ਹਾ ਹੋਣਾ ਚਾਹੀਦਾ ਹੈ। ਇਹ ਹੀ ਕਰਮ ਹੈ ਤੇ ਇਹ ਹੀ ਧਰਮ ਹੈ...ਫਰੀ ਫੰਡ ਦਾ ਸਿਰਫ ਖਾਣ ਵਾਲੇ ਨਾ ਬਣੋ...ਇਸ ਦੇਸ਼ ਦਾ ਬੋਝ.....ਇਸ ਲਈ ਮੈਂ ਇਨ੍ਹਾਂ ਨੂੰ ਬੀ ਗ੍ਰੇਡ ਕਹਿੰਦੀ ਹਾਂ....ਇਨ੍ਹਾਂ ਨੂੰ ਨਜ਼ਰਅੰਦਾਜ਼ ਕਰੋ।"
ਦੱਸ ਦਈਏ ਕਿ ਤਾਪਸੀ ਨੇ ਬਾਲੀਵੁੱਡ ਤੇ ਹੋਰ ਹਸਤੀਆਂ 'ਤੇ ਤੰਜ ਕਸਦਿਆਂ ਟਵੀਟ ਕੀਤਾ ਸੀ ਤੇ ਲਿਖਿਆ ਸੀ, "ਜੇਕਰ ਇਕ ਟਵੀਟ ਤੁਹਾਡੀ ਏਕਤਾ ਨੂੰ ਹਿਲਾ ਸਕਦਾ ਹੈ, ਇਕ ਮਜ਼ਾਕ ਤੁਹਾਡੇ ਵਿਸ਼ਵਾਸ ਨੂੰ ਛਿੱਲਦਾ ਹੈ ਤੇ ਇਕ ਸ਼ੋਅ ਤੁਹਾਡੇ ਧਾਰਮਿਕ ਵਿਸ਼ਵਾਸ ਨੂੰ ਦੁੱਖ ਪਹੁੰਚਾਉਂਦਾ ਹੈ ਤਾਂ ਇਹ ਸਿਰਫ ਤੁਸੀਂ ਹੋ, ਜਿਨ੍ਹਾਂ ਨੂੰ ਆਪਣੇ ਵੈਲਿਊ ਸਿਸਟਮ 'ਤੇ ਕੰਮ ਕਰਨ ਦੀ ਜ਼ਰੂਰਤ ਹੈ ਨਾ ਕਿ ਦੂਜਿਆਂ ਨੂੰ ਲੈ ਕੇ ਪ੍ਰੋਪੈਗੈਂਡਾ ਟੀਚਰ ਬਣਨ ਦੀ।"