''ਤੌਕਤੇ'' ਤੂਫ਼ਾਨ ਤੋਂ ਬਾਅਦ ਕੰਗਨਾ ਰਣੌਤ ਦੀ BMC ਨੂੰ ਸਲਾਹ, ਮੁੰਬਈ ਵਾਲਿਆਂ ਨੂੰ ਵੀ ਆਖੀ ਸ਼ਰੇਆਮ ਇਹ ਗੱਲ

Tuesday, May 18, 2021 - 02:48 PM (IST)

ਨਵੀਂ ਦਿੱਲੀ : ਕੇਰਲ, ਕਰਨਾਟਕ ਅਤੇ ਗੋਆ 'ਚ ਤਬਾਹੀ ਮਚਾਉਣ ਤੋਂ ਬਾਅਦ ਸੋਮਵਾਰ ਨੂੰ 'ਤੌਕਤੇ' ਤੂਫ਼ਾਨ ਮਹਾਰਾਸ਼ਟਰ ਪਹੁੰਚਿਆ। ਖ਼ਤਰਨਾਕ ਤੂਫ਼ਾਨ ਨੇ ਸੂਬੇ 'ਚ ਕਾਫ਼ੀ ਤਬਾਹੀ ਮਚਾਈ ਹੈ। ਇਸ ਦੌਰਾਨ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਪ੍ਰਸ਼ੰਸਕਾਂ ਨੂੰ ਇਸ ਤੂਫ਼ਾਨ ਲਈ ਜਾਗਰੂਕ ਕੀਤਾ ਅਤੇ ਘਰ 'ਚ ਰਹਿਣ ਦੀ ਸਲਾਹ ਦਿੱਤੀ। ਹੁਣ 'ਤੌਕਤੇ' ਤੂਫ਼ਾਨ ਆਉਣ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਨਾਲ ਹੀ ਉਸ ਨੇ ਬੀ. ਐੱਮ. ਸੀ. ਨੂੰ ਖ਼ਾਸ ਸਲਾਹ ਵੀ ਦਿੱਤੀ ਹੈ।

PunjabKesari

ਕੰਗਨਾ ਰਣੌਤ ਨੇ 'ਤੌਕਤੇ' ਤੂਫ਼ਾਨ  ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਉਸ ਨੇ 'ਤੌਕਤੇ' ਤੂਫ਼ਾਨ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਨਾਲ ਹੀ ਬੀ. ਐੱਮ. ਸੀ. ਨੂੰ ਰੁੱਖ ਲਗਾਉਣ ਦੀ ਸਲਾਹ ਦਿੱਤੀ ਹੈ। ਉਸ ਨੇ ਆਪਣੀ ਪੋਸਟ 'ਚ ਲਿਖਿਆ, ਜੇਕਰ ਬੀ. ਐੱਮ. ਸੀ. ਪੌਦੇ ਨਹੀਂ ਲਗਾ ਸਕਦੀ ਹੈ ਤਾਂ ਅਸੀਂ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਤਹਿਤ ਪੌਦੇ ਲਗਾਉਣੇ ਚਾਹੀਦੇ ਹਨ। ਚੱਕਰਵਾਤ 'ਚ ਡਿੱਗਣ ਵਾਲੇ ਸਾਰੇ ਦਰੱਖਤਾਂ ਨੂੰ ਬੇਰਹਿਮੀ ਨਾਲ ਕੱਟ ਕੇ ਸੁੱਟ ਦਿੱਤਾ ਜਾਂਦਾ ਹੈ। ਬੀ. ਐੱਮ. ਸੀ. ਨੂੰ ਉਨ੍ਹਾਂ ਦੀ ਜਗ੍ਹਾ 'ਤੇ ਨਵੇਂ ਪੌਦੇ ਲਗਾਉਣੇ ਚਾਹੀਦੇ ਹਨ ਨਹੀਂ ਤਾਂ ਆਸਪਾਸ ਦੇ ਲੋਕ ਜ਼ਮੀਨ 'ਤੇ ਕਬਜ਼ਾ ਕਰ ਲੈਣਗੇ।

 
 
 
 
 
 
 
 
 
 
 
 
 
 
 
 

A post shared by Kangana Ranaut (@kanganaranaut)

ਸੋਸ਼ਲ ਮੀਡੀਆ 'ਤੇ ਕੰਗਨਾ ਰਣੌਤ ਦੀ ਇਹ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ। ਅਦਾਕਾਰਾ ਦੇ ਕਈ ਪ੍ਰਸ਼ੰਸਕ ਅਤੇ ਕਈ ਸੋਸ਼ਲ ਮੀਡੀਆ ਯੂਜ਼ਰਜ਼ ਉਸ ਦੀ ਪੋਸਟ ਪਸੰਦ ਕਰ ਰਹੇ ਹਨ। ਨਾਲ ਹੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

ਨੋਟ - ਕੰਗਨਾ ਰਣੌਤ ਵਲੋਂ ਬੀ. ਐੱਮ. ਸੀ. ਨੂੰ ਇਸ ਸਲਾਹ 'ਤੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News