ਕੰਗਨਾ ਰਣੌਤ ਦੀ ਪਟੀਸ਼ਨ ''ਤੇ 22 ਸਤੰਬਰ ਤੱਕ ਟਲੀ ਸੁਣਵਾਈ

09/10/2020 4:50:29 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਦਫ਼ਤਰ 'ਚ ਬੀ. ਐੱਮ. ਸੀ. ਵਲੋਂ ਕੀਤੀ ਗਈ ਭੰਨਤੋੜ ਤੋਂ ਬਾਅਦ ਇਹ ਮਾਮਲਾ ਬੰਬੇ ਹਾਈ ਕੋਰਟ ਪਹੁੰਚ ਚੁੱਕਾ ਹੈ। ਕੰਗਨਾ ਨੇ ਬੀ. ਐੱਮ. ਸੀ. ਦੀ ਭੰਨਤੋੜ ਖ਼ਿਲਾਫ਼ ਬੰਬੇ ਹਾਈ ਕੋਰਟ 'ਚ ਅਪੀਲ ਕੀਤੀ ਸੀ। ਵੀਰਵਾਰ ਦੁਪਿਹਰ 3 ਵਜੇ ਵੀਡੀਓ ਕਨਫਾਂਰਸਿੰਗ ਦੇ ਜਰੀਏ ਸੁਣਵਾਈ ਹੋਣੀ ਸੀ। ਹਾਲਾਂਕਿ ਕੋਰਟ ਨੇ 22 ਸਤੰਬਰ ਤੱਕ ਲਈ ਸੁਣਵਾਈ ਟਾਲ ਦਿੱਤੀ ਗਈ ਹੈ। ਕੋਰਟ ਨੇ ਕਿਹਾ ਹੈ ਕਿ ਕੰਗਨਾ ਨੂੰ ਇਸ ਮਾਮਲੇ 'ਚ 14 ਸਤੰਬਰ ਤੱਕ ਦਸਤਾਵੇਜ਼ ਦੇਣਗੇ। ਉਥੇ ਹੀ ਕੋਰਟ ਨੇ 18 ਸਤੰਬਰ ਤੱਕ ਬੀ. ਐੱਮ. ਸੀ. ਨੂੰ ਲਿਖਤ ਜਵਾਬ ਦੇਣ ਨੂੰ ਕਿਹਾ ਹੈ।

ਕੰਗਨਾ ਦੇ ਵਕੀਲ ਰਿਜਵਾਨ ਸਿੱਦੀਕੀ ਦਾ ਦੋਸ਼ ਹੈ ਕਿ ਬੀ. ਐੱਮ. ਸੀ. ਨੇ ਇਸ ਕਾਰਵਾਈ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਕੀਤਾ। ਇਸ ਲਈ ਉਹ ਬੁੱਧਵਾਰ ਨੂੰ ਬੰਬੇ ਹਾਈਕੋਰਟ 'ਚ ਗਏ ਅਤੇ ਇਸ 'ਤੇ ਤਤਕਾਲ ਸੁਣਵਾਈ ਹੋਈ, ਜਿਸ ਤੋਂ ਬਾਅਦ ਇਸ ਭੰਨਤੋੜ 'ਤੇ ਰੋਕ ਲਗਾ ਦਿੱਤੀ ਗਈ।

ਕੰਗਨਾ ਰਣੌਤ ਦੀ ਊਧਵ ਠਾਕਰੇ ਨੂੰ ਸਿੱਧੀ ਲਲਕਾਰ
ਕੰਗਨਾ ਰਣੌਤ ਨੇ ਕਿਹਾ ਕਿ 'ਊਧਵ ਠਾਕਰੇ ਤੈਨੂੰ ਕੀ ਲੱਗਦਾ ਹੈ ਕਿ ਤੁਸੀਂ ਫ਼ਿਲਮ ਮਾਫੀਆ ਨਾਲ ਮਿਲ ਕੇ ਮੇਰਾ ਘਰ ਤੋੜ ਕੇ ਮੇਰੇ ਨਾਲ ਬਹੁਤ ਵੱਡਾ ਬਦਲਾ ਲਿਆ ਹੈ। ਅੱਜ ਮੇਰਾ ਘਰ ਟੁੱਟਿਆ ਹੈ, ਕੱਲ੍ਹ ਤੁਹਾਡਾ ਘਮੰਡ ਟੁੱਟੇਗਾ। ਇਹ ਸਮੇਂ ਦਾ ਪਹੀਆ ਹੈ, ਯਾਦ ਰੱਖਣਾ ਹਮੇਸ਼ਾ ਇਕ ਵਰਗਾ ਨਹੀਂ ਰਹਿੰਦਾ ਅਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੇ 'ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ ਕਿਉਂਕਿ ਮੈਨੂੰ ਪਤਾ ਤਾਂ ਸੀ ਕਿ ਕਸ਼ਮੀਰੀ ਪੰਡਿਤਾਂ 'ਤੇ ਕੀ ਬੀਤੀ ਹੋਵੇਗੀ। ਅੱਜ ਮੈਂ ਮਹਿਸੂਸ ਕੀਤਾ ਹੈ ਤੇ ਅੱਜ ਮੈਂ ਇਸ ਦੇਸ਼ ਨੂੰ ਵਚਨ ਦਿੰਦੀ ਹਾਂ ਕਿ ਮੈਂ ਸਿਰਫ਼ ਅਯੁੱਧਿਆ 'ਤੇ ਹੀ ਨਹੀਂ ਕਸ਼ਮੀਰ 'ਤੇ ਵੀ ਇੱਕ ਫ਼ਿਲਮ ਬਣਾਉਂਗੀ ਤੇ ਆਪਣੇ ਦੇਸ਼ਵਾਸੀਆਂ ਨੂੰ ਜਗਾਵਾਂਗੀ ਕਿਉਂਕਿ ਮੈਨੂੰ ਪਤਾ ਸੀ ਕਿ ਅਜਿਹਾ ਕੁਝ ਮੇਰੇ ਨਾਲ ਹੋਵੇਗਾ। ਇਸ ਦਾ ਮਤਲਬ ਹੈ, ਇਸ ਦੇ ਕਈ ਮਾਇਨੇ ਹਨ ਤੇ ਊਧਵ ਠਾਕਰੇ ਇਹ ਜੋ ਕ੍ਰੂਰਤਾ ਤੇ ਇਹ ਜੋ ਅੱਤਵਾਦ ਹੈ, ਚੰਗਾ ਹੋਇਆ ਇਹ ਮੇਰੇ ਨਾਲ ਹੋਇਆ ਕਿਉਂਕਿ ਇਸ ਦੇ ਕੁਝ ਮਾਇਨੇ ਹਨ। ਜੈਅ ਹਿੰਦ, ਜੈਅ ਮਹਾਰਾਸ਼ਟਰ।'

ਦੱਸ ਦਈਏ ਕਿ ਬੀ. ਐੱਮ. ਸੀ. ਦੀ ਕਾਰਵਾਈ ਕੰਗਨਾ ਰਣੌਤ ਦੇ ਘਰ ਵੀ ਹੋ ਸਕਦੀ ਹੈ। ਬੀ. ਐੱਮ. ਸੀ. ਨੇ ਕੰਗਨਾ ਦੇ ਖਾਰ ਖ਼ੇਤਰ ਵਿਚ ਬਣੇ ਫਲੈਟ ਨੂੰ ਤੋੜਨ ਦੀ ਆਗਿਆ ਮੰਗੀ ਹੈ। ਦਰਅਸਲ, ਦੋ ਸਾਲ ਪਹਿਲਾਂ ਮੁੰਬਈ ਨਗਰ ਨਿਗਮ ਨੇ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ ਵਿਚ ਇਹ ਕਿਹਾ ਗਿਆ ਸੀ ਕਿ ਘਰ 'ਚ ਗ਼ਲਤ ਢੰਗ ਨਾਲ ਬਦਲਾਅ ਕੀਤਾ ਗਿਆ ਹੈ। ਇਸ ਵਿਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।

ਫਲੈਟ ਨੂੰ ਗਲਤ ਢੰਗ ਨਾਲ ਅੱਠ ਸਥਾਨਾਂ 'ਤੇ ਬਦਲਿਆ ਗਿਆ ਸੀ - ਬੀ. ਐੱਮ. ਸੀ.
ਉਸ ਸਮੇਂ ਕੰਗਨਾ ਰਣੌਤ ਸੀਟੀ ਸਿਵਲ ਕੋਰਟ ਗਈ ਅਤੇ ਉਸ ਨੇ ਸਟੇਅ ਆਰਡਰ ਲੈ ਲਿਆ। ਹੁਣ ਬੀ. ਐੱਮ. ਸੀ. ਨੇ ਕੈਵੀਏਟ ਦਾਇਰ ਕਰ ਦਿੱਤੀ ਹੈ। ਬੀ. ਐੱਮ. ਸੀ. ਨੇ ਕਿਹਾ ਹੈ ਕਿ ਸਟੇਅ ਆਰਡਰ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਨੂੰ ਇਸ ਨੂੰ ਤੋੜਨ ਦੀ ਆਗਿਆ ਦੇਣੀ ਚਾਹੀਦੀ ਹੈ। ਖਾਰ ਖ਼ੇਤਰ ਵਿਚ ਕੰਗਨਾ ਰਣੌਤ ਦਾ ਘਰ ਡੀ. ਬੀ. ਬ੍ਰਿਜ ਨਾਮਕ ਇਕ ਇਮਾਰਤ ਵਿਚ ਪੰਜਵੀਂ ਮੰਜ਼ਲ ਉੱਤੇ ਹੈ। ਇਸ ਵਿਚ ਅੱਠ ਸਥਾਨਾਂ 'ਤੇ ਬਦਲਾਅ ਕੀਤੇ ਗਏ ਸੀ। ਛੱਜੇ ਅਤੇ ਬਾਲਕੋਨੀ ਵਿਚ ਗਲਤ ਉਸਾਰੀ ਦੀ ਗੱਲ ਕੀਤੀ ਗਈ ਹੈ। ਰਸੋਈ ਦੇ ਖੇਤਰ ਵਿਚ ਕੀਤੀਆਂ ਤਬਦੀਲੀਆਂ ਨੂੰ ਵੀ ਗਲਤ ਦੱਸਿਆ ਗਿਆ ਹੈ।

ਬੀ. ਐੱਮ. ਸੀ. ਨੇ ਕੰਗਨਾ ਦੇ ਦਫ਼ਤਰ ਵਿਚ ਢਹਿ ਢੇਰੀ ਕੀਤਾ ਗੈਰਕਾਨੂੰਨੀ ਨਿਰਮਾਣ
ਦੱਸ ਦੇਈਏ ਕਿ ਅੱਜ ਤੋਂ ਪਹਿਲਾਂ, ਬੀ. ਐੱਮ. ਸੀ. ਨੇ ਮੁੰਬਈ ਦੇ ਕੰਗਨਾ ਰਣੌਤ ਦੇ ‘ਮਣੀਕਰਣਿਕਾ ਫਿਲਮਜ਼’ ਦੇ ਦਫ਼ਤਰ ਵਿਚ ਗੈਰਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ। ਬਾਅਦ ਵਿਚ ਬੰਬੇ ਹਾਈ ਕੋਰਟ ਨੇ ਇਸ ਉੱਤੇ ਰੋਕ ਲਗਾ ਦਿੱਤੀ। ਹਾਈ ਕੋਰਟ ਅੱਜ ਇਸ ਮਾਮਲੇ ਵਿਚ ਮੁੜ ਸੁਣਵਾਈ ਕਰੇਗੀ। ਹਾਈ ਕੋਰਟ ਨੇ ਬੀ. ਐੱਮ. ਸੀ. ਤੋਂ ਕੰਗਨਾ ਦੇ ਦਫ਼ਤਰ ਵਿਚ ਗੈਰਕਾਨੂੰਨੀ ਉਸਾਰੀ ਨੂੰ ਢਾਹੁਣ ਵਿਚ ਇੰਨੀ ਜਲਦਬਾਜ਼ੀ ਲਈ ਜਵਾਬ ਮੰਗਿਆ ਹੈ। ਅੱਜ BMC ਨੂੰ ਇਸ ਦਾ ਜਵਾਬ ਦੇਣਾ ਪਏਗਾ।

ਕੰਗਨਾ ਨੇ ਮੁੰਬਈ ਪਹੁੰਚ ਕੇ ਉਧਵ ਠਾਕਰੇ ਨੂੰ ਬਣਾਇਆ ਨਿਸ਼ਾਨਾ
ਮੁੰਬਈ ਪਹੁੰਚਣ ਤੋਂ ਬਾਅਦ ਕੰਗਨਾ ਨੇ ਮਹਾਰਾਸ਼ਟਰ ਦੇ ਸੀਐਮ ਉਧਵ ਠਾਕਰੇ 'ਤੇ ਜ਼ੋਰਦਾਰ ਹਮਲਾ ਕੀਤਾ। ਟਵਿੱਟਰ 'ਤੇ ਇਕ ਵੀਡੀਓ ਸਾਂਝਾ ਕਰਦਿਆਂ ਉਨ੍ਹਾਂ ਕਿਹਾ, “ਉਧਵ ਠਾਕਰੇ, ਤੁਹਾਨੂੰ ਕੀ ਲੱਗਦਾ ਹੈ… ਕਿ ਤੁਸੀਂ ਫਿਲਮ ਮਾਫੀਆ ਨਾਲ ਮੇਰਾ ਘਰ ਤੋੜ ਕੇ ਵੱਡਾ ਬਦਲਾ ਲਿਆ ਹੈ? ਅੱਜ ਮੇਰਾ ਘਰ ਟੁੱਟਾ ਹੈ, ਕੱਲ ਤੁਹਾਡਾ ਹੰਕਾਰ ਟੁੱਟੇਗਾ। ”


sunita

Content Editor

Related News