‘ਸਿੱਧੂ ਮੂਸੇਵਾਲਾ’ ਦੇ ਗੋਲੀਆਂ ਮਾਰ ਕੇ ਹੱਤਿਆ, ਕੰਗਣਾ ਨੇ ‘ਮਾਨ ਸਰਕਾਰ’ ’ਤੇ ਚੁੱਕੇ ਸਵਾਲ

Monday, May 30, 2022 - 11:56 AM (IST)

ਮੁੰਬਈ: ਪੰਜਾਬੀ ਗਾਇਕ ਸਿੱਧੂ ਮਸੂਸੇਵਾਲਾ ਦੀ ਬੀਤੇ ਦਿਨ ਸ਼ਾਮ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੋਲੀਆਂ ਲੱਗ ਦੇ ਬਾਅਦ ਸਿੱਧੂ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਇਲਾਜ ਦੇ ਦੌਰਾਨ ਸਿੱਧੂ ਨੇ ਦਮ ਤੋੜ ਦਿੱਤਾ ਸੀ। ਇਸ ਘਟਨਾ ਨੂੰ ਲੈ ਕੇ ਪੂਰੇ ਦੇਸ਼ ’ਚ ਸੋਗ ਦੀ ਲਹਿਰ ਦੌੜ ਰਹੀ ਹੈ। ਇਸ ਨਾਲ ਹੀ ਹਰ ਕੋਈ ਪੰਜਾਬ ਸਰਕਾਰ ’ਤੇ ਸਵਾਲ ਚੁੱਕ ਰਿਹਾ ਹੈ।

PunjabKesari

ਇਹ ਵੀ ਪੜ੍ਹੋ: ਅਗਲੇ ਮਹੀਨੇ ਸੀ ਸਿੱਧੂ ਮੂਸੇ ਵਾਲਾ ਦਾ ਵਿਆਹ, ਸਭ ਕੁਝ ਮਿੱਟੀ ’ਚ ਮਿਲ ਗਿਆ

ਦਰਅਸਲ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਇਕ ਦਿਨ ਪਹਿਲਾਂ ਸੁਰੱਖਿਆ ਵਾਪਸ ਲਈ ਸੀ। ਜਿਸ ਦੌਰਾਨ ਸਿੱਧੂ ਨੂੰ ਮਾਨਸਾ ’ਚ ਉਨ੍ਹਾਂ ਦੇ ਪਿੰਡ ਦੇ ਕੋਲ ਗੈਗਸਟਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸਿੱਧੂ  ਦੀ ਸੁਰੱਖਿਆ ਲਈ ਪਹਿਲਾਂ 4 ਪੁਲਸ ਮੁਲਾਜ਼ਮ ਸੀ ਅਤੇ ਸੁਰੱਖਿਆ ਘਟਾਉਣ ਨਾਲ ਦੋ ਕਰ ਦਿੱਤੇ ਗਏ ਸੀ। ਆਮ ਜਨਤਾ ਤੋਂ ਲੈ ਕੇ ਸਟਾਰ ਵੀ ਮਾਨ ਸਰਕਾਰ ਨੂੰ ਸਵਾਲ ਕਰ ਰਹੇ ਹਨ। ਇਸ ਵਿਚਾਲੇ ਚਰਚਾ ’ਚ ਰਹਿਣ ਵਾਲੀ ਕੰਗਨਾ ਰਣੌਤ ਨੇ ਵੀ ਪੰਜਾਬ ਦੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਸਵਾਲ ਚੁੱਕੇ ਹਨ।

PunjabKesari

ਕੰਗਨਾ ਨੇ ਲਿਖਿਆ ਕਿ ‘ਪੰਜਾਬ ਦਾ ਮਸ਼ਹੂਰ ਚਿਹਰਾ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਇਹ ਘਟਨਾ ਪੰਜਾਬ ਦੀ ਕਾਨੂੰਨ ਦੀ ਸਥਿਤੀ ਨੂੰ ਸਾਫ਼ ਤੌਰ ’ਤੇ ਬਿਆਨ ਕਰਦੀ ਹੈ।’
ਦੱਸੀਆ ਜਾ ਰਿਹਾ ਹੈ ਕਿ ਸਿੱਧੂ ਨੂੰ ਗੈਗਸਟਰਾਂ ਵੱਲੋਂ ਜਾਣ ਤੋਂ ਮਾਰ ਦੇ ਦੀ ਧਮਕੀ ਦਿੱਤੀ ਗਈ ਸੀ। ਸੂਤਰਾਂ ਦੀ ਮੰਨੀਏ ਤਾਂ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ। ਇੰਨਾ ਹੀ ਨਹੀਂ ਮੂਸੇਵਾਲਾ ਪੰਜਾਬ ਦੇ ਟੋਪ ਮੋਸਟ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਨਿਸ਼ਾਨੇ ’ਤੇ ਸੀ।

PunjabKesari

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੁਖੀ ਮੀਕਾ ਸਿੰਘ ਨੇ ਕਿਹਾ - ‘ਅੱਜ ਪੰਜਾਬੀ ਹੋਣ ’ਤੇ ਸ਼ਰਮ ਆਉਂਦੀ ਹੈ’

ਸਿੱਧੂ ਮੂਸੇਵਾਲ ’ਤੇ ਬੀਤੇ ਦਿਨ ਸ਼ਾਮ ਨੂੰ 30 ਗੋਲੀਆਂ ਦੀ ਬੌਸ਼ਾਰ ਕਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਸੂਰ ਦਾ ਜਾਦੂ ਦੇਸ਼ ਵਿਦੇਸ਼ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ ਹੈ ਪਰ ਹੁਣ ਗਾਇਕ ਸਿੱਧੂ ਦੀ ਅਵਾਜ਼ ਹਮੇਸ਼ਾ ਲਈ ਖ਼ਮੋਸ਼ ਹੋ ਗਈ ਹੈ। ਦੱਸ ਦੇਈਏ 28 ਸਾਲਾਂ ਸਿੱਧੂ ਮੂਸੇਵਾਲਾ ਦੇ ਜਨਮਦਿਨ ਤੋਂ 12 ਦਿਨ ਪਹਿਲਾਂ ਹੀ ਉਸ ਦਾ ਕੱਤਲ ਕਰ ਦਿੱਤਾ ਗਿਆ।

PunjabKesari


Anuradha

Content Editor

Related News