ਕੰਗਨਾ ਨੇ ਜ਼ਮਾਨਤੀ ਵਾਰੰਟ ਨੂੰ ਦਿੱਤੀ ਚੁਣੌਤੀ, ਜਾਵੇਦ ਅਖਤਰ ਮਾਨਹਾਨੀ ਮਾਮਲੇ ’ਚ ਸੁਣਵਾਈ 15 ਨੂੰ

Friday, Mar 12, 2021 - 11:39 AM (IST)

ਕੰਗਨਾ ਨੇ ਜ਼ਮਾਨਤੀ ਵਾਰੰਟ ਨੂੰ ਦਿੱਤੀ ਚੁਣੌਤੀ, ਜਾਵੇਦ ਅਖਤਰ ਮਾਨਹਾਨੀ ਮਾਮਲੇ ’ਚ ਸੁਣਵਾਈ 15 ਨੂੰ

ਮੁੰਬਈ (ਬਿਊਰੋ)– ਗੀਤਕਾਰ ਜਾਵੇਦ ਅਖਤਰ ਵਲੋਂ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਦਾਖ਼ਲ ਮਾਨਹਾਨੀ ਦੀ ਸ਼ਿਕਾਇਤ ’ਤੇ ਇਕ ਮੈਜਿਸਟ੍ਰੇਟ ਵਲੋਂ ਜਾਰੀ ਜ਼ਮਾਨਤੀ ਵਾਰੰਟ ਨੂੰ ਕੰਗਨਾ ਨੇ ਇਥੇ ਇਕ ਸੈਸ਼ਨ ਕੋਰਟ ’ਚ ਚੁਣੌਤੀ ਦਿੱਤੀ ਹੈ। ਕੰਗਨਾ ਦੇ ਵਕੀਲ ਨੇ ਕਿਹਾ ਕਿ ਬੁੱਧਵਾਰ ਨੂੰ ਦਾਖ਼ਲ ਉਸ ਦੀ ਪਟੀਸ਼ਨ ’ਤੇ 15 ਮਾਰਚ ਨੂੰ ਸੁਣਵਾਈ ਹੋਵੇਗੀ।

ਅੰਧੇਰੀ ਮੈਟ੍ਰੋਪਾਲਿਟਨ ਮੈਜਿਸਟ੍ਰੇਟ ਦੀ ਅਦਾਲਤ ਨੇ 1 ਮਾਰਚ ਨੂੰ ਕੰਗਨਾ ਦੇ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਉਹ ਅਦਾਲਤ ’ਚ ਪੇਸ਼ ਨਹੀਂ ਹੋਈ ਸੀ। ਮੈਜਿਸਟ੍ਰੇਟ ਆਰ. ਆਰ. ਖਨਹੜ ਨੇ ਫਰਵਰੀ ’ਚ ਉਸ ਨੂੰ ਸੰਮਨ ਜਾਰੀ ਕੀਤਾ ਸੀ।

ਜਦੋਂ ਕੰਗਨਾ ਅਦਾਲਤ ’ਚ ਪੇਸ਼ ਨਹੀਂ ਹੋਈ ਤਾਂ ਅਦਾਲਤ ਨੇ ਉਸ ਦੇ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤਾ ਤੇ ਮਾਮਲੇ ’ਚ ਸੁਣਵਾਈ ਲਈ 26 ਮਾਰਚ ਦੀ ਤਾਰੀਖ਼ ਮੁਕਰਰ ਕੀਤੀ। ਮੈਜਿਸਟ੍ਰੇਟ ਨੇ ਕਿਹਾ ਕਿ ਕੰਗਨਾ ਨੂੰ ਸੰਮਨ ਨੂੰ ਚੁਣੌਤੀ ਦੇਣ ਲਈ ਹਾਈ ਕੋਰਟ ’ਚ ਜਾਣ ਦੀ ਆਜ਼ਾਦੀ ਹੈ ਪਰ ਉਹ ਇਸ ਅਦਾਲਤ ’ਚ ਪੇਸ਼ ਹੋਣ ਤੋਂ ਨਹੀਂ ਬਚ ਸਕਦੀ।

ਇਸ ਤੋਂ ਪਹਿਲਾਂ ਪੁਲਸ ਨੇ ਜਾਵੇਦ ਅਖਤਰ ਦੀ ਸ਼ਿਕਾਇਤ ’ਤੇ ਇਕ ਰਿਪੋਰਟ ਜਮ੍ਹਾ ਕੀਤੀ ਸੀ, ਜਿਸ ’ਚ ਕਿਹਾ ਗਿਆ ਸੀ ਕਿ ਕੰਗਨਾ ਰਣੌਤ ਦੇ ਖ਼ਿਲਾਫ਼ ਮਾਨਹਾਨੀ ਦਾ ਅਪਰਾਧ ਬਣਦਾ ਹੈ। ਅਖਤਰ ਨੇ ਕੰਗਨਾ ਰਣੌਤ ’ਤੇ ਉਸ ਬਾਰੇ ਝੂਠੇ ਬਿਆਨ ਦੇਣ ਤੇ ਉਸ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਸੀ।

ਨੋਟ– ਕੰਗਨਾ ਤੇ ਜਾਵੇਦ ਅਖਤਰ ਮਾਮਲੇ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦਿਓ।


author

Rahul Singh

Content Editor

Related News