ਕੰਗਨਾ ਦੇ ਮਥੁਰਾ ਤੋਂ ਚੋਣ ਲੜਨ ਦੀਆਂ ਅਟਕਲਾਂ ’ਤੇ ਹੇਮਾ ਮਾਲਿਨੀ ਨੇ ਕਿਹਾ- ਕੱਲ੍ਹ ਨੂੰ ਰਾਖੀ ਸਾਵੰਤ ਨੂੰ ਵੀ ਭੇਜੋਗੇ

Saturday, Sep 24, 2022 - 05:02 PM (IST)

ਕੰਗਨਾ ਦੇ ਮਥੁਰਾ ਤੋਂ ਚੋਣ ਲੜਨ ਦੀਆਂ ਅਟਕਲਾਂ ’ਤੇ ਹੇਮਾ ਮਾਲਿਨੀ ਨੇ ਕਿਹਾ- ਕੱਲ੍ਹ ਨੂੰ ਰਾਖੀ ਸਾਵੰਤ ਨੂੰ ਵੀ ਭੇਜੋਗੇ

ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਲੋਕ ਸਭਾ ਸੀਟ ਤੋਂ ਚੋਣ ਲੜਨ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਹਨ। ਇਹ ਵੀ ਚਰਚਾ ਹੋ ਰਹੀ ਹੈ ਕਿ ਕੰਗਨਾ ਰਣੌਤ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਚੋਣ ਲੜ ਸਕਦੀ ਹੈ। ਹੁਣ ਇਨ੍ਹਾਂ ਅਟਕਲਾਂ ਨੂੰ ਲੈ ਕੇ ਮਥੁਰਾ ਤੋਂ ਭਾਜਪਾ ਦੀ ਮੌਜੂਦਾ ਸੰਸਦ ਅਤੇ ਅਦਾਕਾਰਾ ਹੇਮਾ ਮਾਲਿਨੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

PunjabKesari

ਜਦੋਂ ਹੇਮਾ ਮਾਲਿਨੀ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਤੰਜ ਕੱਸਦੇ ਹੋਏ ਕਿਹਾ ਕਿ ‘ਚੰਗਾ ਹੈ, ਇਹ ਬਹੁਤ ਵਧੀਆ ਗੱਲ ਹੈ। ਮੈਂ ਆਪਣੇ ਵਿਚਾਰ ਕੀ ਦੱਸਾ, ਮੇਰਾ ਵਿਚਾਰ ਭਗਵਾਨ ’ਤੇ ਹੈ। ਭਗਵਾਨ ਕ੍ਰਿਸ਼ਨ ਉਹੀ ਕਰਨਗੇ, ਜੋ ਤੁਸੀਂ ਚਾਹੁੰਦੇ ਹੋ।’

ਇਹ ਵੀ ਪੜ੍ਹੋ : ਬਿਪਾਸ਼ਾ ਬਾਸੂ ਦਾ ਸ਼ਾਨਦਾਰ ਬੇਬੀ ਸ਼ਾਵਰ, ਪਿੰਕ ਡਰੈੱਸ ’ਚ ਪ੍ਰੈਗਨੈਂਟ ਹਸੀਨਾ ਨੇ ਫਲਾਂਟ ਕੀਤਾ ਬੇਬੀ ਬੰਪ (ਤਸਵੀਰਾਂ)

ਅਦਾਕਾਰਾ ਨੇ ਅੱਗੇ ਕਿਹਾ ਕਿ ‘ਮਥੁਰਾ ਦੇ ਲੋਕ ਜਿਹੜਾ ਸੰਸਦ ਮੈਂਬਰ ਬਣਾਉਣਾ ਚਾਹੁੰਦੇ ਹਨ ਉਸ ਨੂੰ ਤੁਸੀਂ ਬਣਨ ਨਹੀਂ ਦਿਓਗੇ। ਤੁਸੀਂ ਲੋਕਾਂ ਦੇ ਦਿਮਾਗ ’ਚ ਇਹ ਗੱਲ ਪਾ ਦਿੱਤੀ ਹੈ ਕਿ ਫ਼ਿਲਮ ਸਟਾਰ ਹੀ ਸੰਸਦ ਮੈਂਬਰ ਬਣਨਗੇ। ਤੁਹਾਨੂੰ ਸਿਰਫ਼ ਮਥੁਰਾ ’ਚ ਫ਼ਿਲਮ ਸਟਾਰ ਦੀ ਲੋੜ ਹੈ। ਕੱਲ੍ਹ ਨੂੰ ਤੁਸੀਂ ਰਾਖੀ ਸਾਵੰਤ ਨੂੰ ਵੀ ਕਹੋਗੇ। ਉਹ ਵੀ ਬਣ ਜਾਵੇਗੀ।’ 

ਇਹ ਵੀ ਪੜ੍ਹੋ : ਆਮਿਰ ਖ਼ਾਨ ਨੂੰ ਕਾਪੀ ਕਰਨਾ ਪਾਕਿਸਤਾਨੀ ਅਦਾਕਾਰ ਫ਼ਵਾਦ ਨੂੰ ਪਿਆ ਮਹਿੰਗਾ, ਹਸਪਤਾਲ ’ਚ ਰਹੇ ਦਾਖ਼ਲ

ਦੱਸ ਦੇਈਏ ਕਿ ਪਿਛਲੇ ਦਿਨੀਂ ਕੰਗਨਾ ਸ਼੍ਰੀ ਕ੍ਰਿਸ਼ਨ ਦੇ ਜਨਮ ਸਥਾਨ ਦੇ ਦਰਸ਼ਨ ਕਰਨ  ਪਹੁੰਚੀ। ਹਰ ਵਾਰ ਆਪਣੇ ਬਿਆਨਾਂ ਨਾਲ ਵਿਵਾਦਾਂ 'ਚ ਰਹਿਣ ਵਾਲੀ ਕੰਗਨਾ ਵਰਿੰਦਾਵਨ ਪਹੁੰਚੀ ਅਤੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਬਚਦੀ ਰਹੀ। ਕੰਗਨਾ ਦੇ ਮਥੁਰਾ ਨਾਲ ਪ੍ਰੇਮ ਨੂੰ ਦੇਖਦੇ ਲੋਕ ਸਭਾ ਚੋਣ ਲੜਨ ਦੀਆਂ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ।


author

Anuradha

Content Editor

Related News