‘ਜੈ ਸ਼੍ਰੀ ਰਾਮ’ ਦਾ ਨਾਅਰਾ ਲਗਾ ਕੇ ਕੰਗਨਾ ਨੇ ਬਦਲਿਆ 50 ਸਾਲ ਪੁਰਾਣਾ ਇਤਿਹਾਸ, ਦਿੱਲੀ ’ਚ ਕੀਤਾ ਰਾਵਣ ਦਹਿਨ

10/25/2023 12:24:04 PM

ਮੁੰਬਈ (ਬਿਊਰੋ)– ਕੱਲ ਦਾ ਦਿਨ ਨਾ ਸਿਰਫ਼ ਅਦਾਕਾਰਾ ਕੰਗਨਾ ਰਣੌਤ ਲਈ, ਸਗੋਂ ਸਾਰੀਆਂ ਔਰਤਾਂ ਲਈ ਬਹੁਤ ਮਹੱਤਵਪੂਰਨ ਰਿਹਾ ਕਿਉਂਕਿ ਦਿੱਲੀ ਦੀ ਮਸ਼ਹੂਰ ਲਵ ਕੁਸ਼ ਰਾਮਲੀਲਾ ’ਚ 50 ਸਾਲ ਪੁਰਾਣਾ ਇਤਿਹਾਸ ਬਦਲਿਆ ਗਿਆ ਸੀ। ਰਾਵਣ ਦਾ ਪੁਤਲਾ ਫੂਕਣ ਵਾਲੀ ਕੰਗਨਾ ਰਣੌਤ 50 ਸਾਲਾਂ ’ਚ ਪਹਿਲੀ ਮਹਿਲਾ ਬਣ ਗਈ ਹੈ। ਇਸ ਖ਼ਾਸ ਮੌਕੇ ’ਤੇ ਕੰਗਨਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ।

ਇਹ ਖ਼ਬਰ ਵੀ ਪੜ੍ਹੋ : ਦੁਸਹਿਰੇ ਮੌਕੇ ਸ਼ਰਧਾ ਕਪੂਰ ਨੇ ਖ਼ੁਦ ਨੂੰ ਗਿਫ਼ਟ ਕੀਤੀ ਲੈਂਬੋਰਗਿਨੀ ਕਾਰ, ਕੀਮਤ ਜਾਣ ਉੱਡਣਗੇ ਹੋਸ਼

ਜੈ ਸ਼੍ਰੀ ਰਾਮ ਦੇ ਲਗਾਏ ਨਾਅਰੇ
ਕੱਲ ਦਿੱਲੀ ਦੇ ਲਾਲ ਕਿਲਾ ਮੈਦਾਨ ’ਚ ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵਿਨੇ ਕੁਮਾਰ ਸਕਸੈਨਾ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਤੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਗਾਏ। ਕੰਗਨਾ ਦੀ ਇਕ ਝਲਕ ਪਾਉਣ ਲਈ ਵੱਡੀ ਗਿਣਤੀ ’ਚ ਔਰਤਾਂ ਸਮੇਤ ਸੈਂਕੜੇ ਲੋਕ ਇਕੱਠੇ ਹੋਏ ਸਨ। ਕੰਗਨਾ ਦੀ ਸੁਰੱਖਿਆ ਨੂੰ ਦੇਖਦਿਆਂ ਪੁਲਸ ਦੇ ਨਾਲ-ਨਾਲ 140 ਬਾਊਂਸਰ ਵੀ ਤਾਇਨਾਤ ਕੀਤੇ ਗਏ ਸਨ।

50 ਸਾਲ ਪੁਰਾਣਾ ਬਦਲਿਆ ਇਤਿਹਾਸ
ਦਿੱਲੀ ਦੀ ਲਵ ਕੁਸ਼ ਰਾਮਲੀਲਾ ਕਮੇਟੀ ਦੇ ਪ੍ਰਧਾਨ ਅਰਜੁਨ ਸਿੰਘ ਨੇ ਕਿਹਾ, ‘‘ਲਾਲ ਕਿਲੇ ’ਤੇ ਹਰ ਸਾਲ ਹੋਣ ਵਾਲੇ ਪ੍ਰੋਗਰਾਮ ਦੇ 50 ਸਾਲਾਂ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਕਿ ਕਿਸੇ ਔਰਤ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਹੋਵੇ।’’ ਰਣੌਤ ਨੇ ਆਪਣੀ ਫ਼ਿਲਮ ਦਾ ਪ੍ਰਚਾਰ ਵੀ ਕੀਤਾ। ‘ਤੇਜਸ’ 27 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਭਾਰਤੀ ਫੌਜੀਆਂ ਦੀ ਔਖੀ ਜ਼ਿੰਦਗੀ ’ਤੇ ਆਧਾਰਿਤ ਹੈ। ਅਦਾਕਾਰਾ ਨੇ ਕਿਹਾ, ‘‘ਇਹ ਫ਼ਿਲਮ ਦਿਖਾਏਗੀ ਕਿ ਕਿਵੇਂ ਸਾਡੇ ਭਾਰਤੀ ਫੌਜੀ ਸਾਡੀ ਰੱਖਿਆ ਕਰਦੇ ਹਨ ਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਤੋਂ ਨਹੀਂ ਝਿਜਕਦੇ ਹਨ।’’

PunjabKesari

ਇਸ ਦੌਰਾਨ ਅਦਾਕਾਰਾ ਨੂੰ ਲੀਲਾ ਦਾ ਪ੍ਰਤੀਕ ਰਾਮ ਨਾਮ ਦਾ ਪਟਕਾ ਤੇ ਸ਼ਕਤੀ ਦਾ ਪ੍ਰਤੀਕ ਗਦਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਕਿ ਕੰਗਨਾ ਰਣੌਤ ਤੀਰ ਚਲਾ ਸਕਦੀ, ਇਕ ਪੁਤਲਾ ਜ਼ਮੀਨ ’ਤੇ ਡਿੱਗ ਗਿਆ ਤੇ ਦੁਬਾਰਾ ਖੜ੍ਹਾ ਕੀਤਾ ਗਿਆ। ਅਦਾਕਾਰਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਉਹ ਆਪਣੇ ਹੱਥ ’ਚ ਕਮਾਨ ਤੇ ਤੀਰ ਲੈ ਕੇ ਰਾਵਣ ਵੱਲ ਨਿਸ਼ਾਨਾ ਬਣਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਕਾਫੀ ਖ਼ੁਸ਼ ਨਜ਼ਰ ਆ ਰਹੀ ਸੀ।

PunjabKesari

ਫੌਜੀਆਂ ਦੀ ਕੀਤੀ ਤਾਰੀਫ਼
ਅਦਾਕਾਰਾ ਨੇ ਸਟੇਜ ਤੋਂ ਕਿਹਾ ਕਿ ਇਸ ਦੇਸ਼ ਦੇ ਸਭ ਤੋਂ ਵੱਡੇ ਹੀਰੋ ਸ਼੍ਰੀ ਰਾਮ ਹਨ, ਉਨ੍ਹਾਂ ਤੋਂ ਪਹਿਲਾਂ ਨਾ ਕੋਈ ਸੀ ਤੇ ਨਾ ਹੀ ਭਵਿੱਖ ’ਚ ਕੋਈ ਹੋਵੇਗਾ। ਇਸ ਦੇ ਨਾਲ ਹੀ ਅਦਾਕਾਰਾ ਨੇ ਜੈ ਸ਼੍ਰੀ ਰਾਮ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ। ਇਸ ਤੋਂ ਬਾਅਦ ਅਦਾਕਾਰਾ ਨੇ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਤੇ ਲਿਖਿਆ, ‘‘ਅੱਜ ਮੈਨੂੰ ਦਿੱਲੀ ਦੇ ਮਸ਼ਹੂਰ ਲਵ ਕੁਸ਼ ਰਾਮ ਲੀਲਾ ਮੈਦਾਨ ’ਚ ਰਾਵਣ ਦਹਿਨ ਕਰਨ ਦਾ ਸੁਭਾਗ ਮਿਲਿਆ। ਜਿਸ ਤਰ੍ਹਾਂ ਸ਼੍ਰੀ ਰਾਮ ਨੇ ਰਾਵਣ ਨਾਲ ਯੁੱਧ ਕੀਤਾ, ਉਸੇ ਤਰ੍ਹਾਂ ਸਾਡੇ ਦੇਸ਼ ਦੇ ਫੌਜੀ ਰਾਕਸ਼ਾਂ ਨਾਲ ਲੜਦੇ ਹਨ। ਜੈ ਸ਼੍ਰੀ ਰਾਮ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News