CWG 2022 ’ਚ ਕੰਗਨਾ ਅਤੇ ਅਨੁਪਮ ਨੇ ਵਧਾਇਆ ਖਿਡਾਰੀਆਂ ਦਾ ਹੌਂਸਲਾ, ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤੀ ਵਧਾਈ

Saturday, Aug 06, 2022 - 05:19 PM (IST)

ਮੁੰਬਈ- CWG 2022 ’ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਨੇ 27 ਮੈਡਲ ਜਿੱਤ ਲਏ ਹਨ। ਜਿਸ ’ਚ 9 ਗੋਲਡ, 9 ਸਿਲਵਰ ਅਤੇ 9 ਬ੍ਰਾਊਨਜ਼ ਸ਼ਾਮਲ ਹਨ। ਅੱਠਵੇਂ ਦਿਨ ਤੇਜਸਵਿਨ ਸ਼ੰਕਰ, ਤੁਲਿਕਾ ਮਾਨ, ਬਜਰੰਗੀ ਪੂਨੀਆ ਅਤੇ ਸਾਕਸ਼ੀ ਮਲਿਕ ਨੇ ਕੁਸ਼ਤੀ ’ਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਇਕ -ਇਕ ਤੰਗਮਾ ਜਿੱਤਿਆ।

PunjabKesari

ਹਰ ਕੋਈ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦੇ ਰਿਹਾ ਹੈ। ਅਦਾਕਾਰਾ ਕੰਗਨਾ ਰਣੌਤ ਅਤੇ ਅਨੁਪਮ ਖ਼ੇਰ ਨੇ ਵੀ ਰਾਸ਼ਟਰਮੰਡਲ ਖੇਡਾਂ ’ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ : PARENTS TO BE ਆਲੀਆ-ਰਣਬੀਰ ਇਕੱਠੇ ਆਏ ਨਜ਼ਰ, ਅਦਾਕਾਰਾ ਤਸਵੀਰਾਂ ’ਚ ਬੇਬੀ ਬੰਪ ਦਿਖਾਉਂਦੀ ਆਈ ਸਾਹਮਣੇ

PunjabKesari

ਕੰਗਨਾ ਨੇ ਇੰਸਟਾ ਸਟੋਰੀ ’ਚ ਬਜਰੰਗੀ ਪੂਨੀਆ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਅਦਾਕਾਰਾ ਨੇ ਲਿਖਿਆ- ‘ਭਾਰਤੀ ਖਿਡਾਰੀ ਦੁਨੀਆ ’ਤੇ ਕਬਜ਼ਾ ਕਰ ਰਹੇ ਹਨ। ਉਹ ਇਹ ਯਕੀਨੀ ਬਣਾ ਰਹੇ ਹਨ ਕਿ ਭਾਰਤੀ ਹੋਣ ਦਾ ਮਤਲਬ ਕਦੇ ਵੀ ਕਿਸੇ ਵੀ ਤਰ੍ਹਾਂ ਕਮਜ਼ੋਰ ਨਹੀਂ ਹੋਣਾ,ਇਹ ਬਿਹਤਰ ਅਤੇ ਅਜੇਤੂ ਹੋਣ ਦਾ ਸਮਾਨਾਰਥੀ ਹੋਵੇਗਾ, ਧੰਨਵਾਦ ਟੀਮ।’

PunjabKesari

ਇਸ ਦੇ ਨਾਲ ਹੀ ਅਨੁਪਮ ਖ਼ੇਰ ਨੇ ਵੀ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝੀ ਕਰਦੇ ਹੋਏ ਅਦਾਕਾਰ ਨੇ ਲਿਖਿਆ ਹੈ ਕਿ ‘ਸਾਡੀ ਜਿੱਤ ਕਿਸਮਤ ਤੈਅ ਨਹੀਂ ਕਰਦੀ, ਸਗੋਂ ਯੋਗਤਾ ਸਾਡੀ ਜਿੱਤ ਨੂੰ ਨਿਰਧਾਰਤ ਕਰਦੀ ਹੈ। ਸਾਰੇ ਖਿਡਾਰੀਆਂ ਨੂੰ ਵਧਾਈ, ਸ਼ੁਭਕਾਮਨਾਵਾਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਤਹਿ ਦਿਲੋਂ ਧੰਨਵਾਦ, ਜੈ ਹਿੰਦ।’

PunjabKesari

ਇਹ ਵੀ ਪੜ੍ਹੋ : ਸਫ਼ੈਦ ਸਾੜ੍ਹੀ ’ਚ ਸ਼ਰਧਾ ਆਰੀਆ ਨੇ ਬਿਖੇਰੇ ਹੁਸਨ ਦੇ ਜਲਵੇ, ਸ਼ਾਨਦਾਰ ਪੋਜ਼ ਦਿੰਦੀ ਆਈ ਨਜ਼ਰ (ਦੇਖੋ ਤਸਵੀਰਾਂ)

ਦੱਸ ਦੇਈਏ ਕਿ ਮੋਹਿਤ ਗਰੇਵਾਲ ਨੇ ਜਾਨਸਨ ਨੂੰ 5-0 ਨਾਲ ਹਰਾ ਕੇ ਬ੍ਰਾਊਨਜ਼ ਮੈਡਲ ਜਿੱਤਿਆ। ਉਸ ਨੇ ਇਹ ਤਮਗਾ ਸਿਰਫ਼ 3 ਮਿੰਟ 30 ਸਕਿੰਟ ’ਚ ਜਿੱਤਿਆ। ਬਜਰੰਗ ਪੂਨੀਆ ਨੇ ਦੂਜਾ ਗੋਲਡ ਮੈਡਲ ਜਿੱਤਣ ’ਚ ਸਫ਼ਲਤਾ ਹਾਸਲ ਕੀਤੀ। ਜਦਕਿ ਦੀਪਕ ਪੂਨੀਆ ਨੇ CWG 2022 ’ਚ ਆਪਣਾ ਪਹਿਲਾ ਗੋਲਡ ਮੈਡਲ ਜਿੱਤਿਆ। ਇਸ ਦੇ ਨਾਲ ਹੀ ਸਾਕਸ਼ੀ ਮਲਿਕ ਨੇ ਵੀ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤਿਆ। ਅੰਸ਼ੂ ਮਲਿਕ ਨੇ ਫ਼ਾਈਨਲ ਮੈਚ ’ਚ ਹਰਾ ਕੇ ਸਿਲਵਰ ਮੈਡਲ ਜਿੱਤਿਆ, ਜਦਕਿ ਦਿਵਿਆ ਕਾਕਰਾਨ ਅਤੇ ਮੋਹਿਤ ਗਰੇਵਾਲ ਨੇ ਆਪੋ-ਆਪਣੇ ਵਰਗ ’ਚ ਬ੍ਰਾਊਨਜ਼ ਮੈਡਲ  ਜਿੱਤਿਆ।

PunjabKesari


 


Shivani Bassan

Content Editor

Related News