ਜਦੋਂ ‘ਪਿੰਡ ਬਰੈਂਪਟਨ’ ਗੀਤ ਲਾਈਵ ਗਾ ਕੇ ਕਮਲ ਗਰੇਵਾਲ ਨੇ ਕੀਲ ਦਿੱਤੇ ਸਨ ਸਰੋਤੇ, ਦੇਖੋ ਵਾਇਰਲ ਵੀਡੀਓ

Wednesday, Jun 16, 2021 - 05:48 PM (IST)

ਜਦੋਂ ‘ਪਿੰਡ ਬਰੈਂਪਟਨ’ ਗੀਤ ਲਾਈਵ ਗਾ ਕੇ ਕਮਲ ਗਰੇਵਾਲ ਨੇ ਕੀਲ ਦਿੱਤੇ ਸਨ ਸਰੋਤੇ, ਦੇਖੋ ਵਾਇਰਲ ਵੀਡੀਓ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਕਮਲ ਗਰੇਵਾਲ ਆਪਣੇ ਗੀਤਾਂ ਕਾਰਨ ਬੇਹੱਦ ਮਕਬੂਲ ਹੋਏ ਹਨ। ‘ਇਕ ਤੇਰੀ ਦੀਵਾਨਗੀ ਤੇ ਮੈਨੂੰ ਦੂਜਾ ਸ਼ੌਕ ਹਥਿਆਰਾਂ’ ਦਾ ਗੀਤ ਤਾਂ ਤੁਹਾਨੂੰ ਯਾਦ ਹੀ ਹੋਵੇਗਾ, ਜਿਸ ਨੇ ਕਮਲ ਗਰੇਵਾਲ ਨੂੰ ਸ਼ੋਹਰਤ ਦੀਆਂ ਬੁਲੰਦੀਆਂ ’ਤੇ ਪਹੁੰਚਾ ਦਿੱਤਾ ਸੀ।

ਦੱਸ ਦੇਈਏ ਕਿ ਕਮਲ ਗਰੇਵਾਲ ਲਾਈਵ ਕਿੰਗ ਵੀ ਹਨ, ਜੋ ਸਟੇਜ ’ਤੇ ਚੜ੍ਹਦਿਆਂ ਹੀ ਰੌਣਕਾਂ ਲਗਾ ਦਿੰਦੇ ਹਨ। ਇਸ ਗੱਲ ਦੀ ਮਿਸਾਲ ਹਾਲ ਹੀ ’ਚ ਵਾਇਰਲ ਹੋਈ ਇਕ ਵੀਡੀਓ ਤੋਂ ਮਿਲ ਜਾਂਦੀ ਹੈ, ਜਿਥੇ ਉਹ ਆਪਣਾ ਗੀਤ ‘ਪਿੰਡ ਬਰੈਂਪਟਨ’ ਗਾ ਰਹੇ ਹਨ।

ਵਾਇਰਲ ਹੋ ਰਹੀ ਇਹ ਵੀਡੀਓ ਲਗਭਗ 2 ਸਾਲ ਪਹਿਲਾਂ ਦੀ ਹੈ, ਜਦੋਂ ਕਮਲ ਸ਼ੈਰੀਡਨ ਕਾਲਜ ਬਰੈਂਪਟਨ ਦੇ ਫੈਸਟੀਵਲ ’ਚ ਸ਼ਿਰਕਤ ਕਰਨ ਪਹੁੰਚੇ ਸਨ। ਇੰਟਰਨੈਸ਼ਨਲ ਸਟੂਡੈਂਟਸ ਲਈ ਗਾਏ ਕਮਲ ਗਰੇਵਾਲ ਦੇ ਇਸ ਗੀਤ ਨੇ ਉਥੇ ਮੌਜੂਦ ਹਰ ਦਰਸ਼ਕ ਨੂੰ ਕੀਲ ਕੇ ਰੱਖ ਦਿੱਤਾ ਸੀ।

ਦੱਸ ਦੇਈਏ ਕਿ ਬਹੁਤ ਜਲਦ ਕਮਲ ਗਰੇਵਾਲ ਆਪਣਾ ਨਵਾਂ ਗੀਤ ਰਿਲੀਜ਼ ਕਰਨ ਵਾਲੇ ਹਨ। ਕਮਲ ਗਰੇਵਾਲ ਦੀ ਗਾਇਕੀ ਨੂੰ ਪਸੰਦ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਕਾਫੀ ਵੱਡੀ ਹੈ। ਅਜਿਹੇ ’ਚ ਆਪਣੇ ਚਾਹੁਣ ਵਾਲਿਆਂ ਨੂੰ ਕਮਲ ਜਲਦ ਹੀ ਖ਼ਾਸ ਤੋਹਫ਼ਾ ਦੇਣਗੇ।

ਨੋਟ– ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News