ਪ੍ਰਭਾਸ ਦੀ 'ਕਲਕੀ 2898 AD' ਨੇ ਤੋੜਿਆ 'ਜਵਾਨ' ਦਾ ਰਿਕਾਰਡ, ਹਾਸਲ ਕੀਤਾ ਇਹ ਵੱਡਾ ਖਿਤਾਬ
Wednesday, Aug 07, 2024 - 01:25 PM (IST)
ਮੁੰਬਈ (ਬਿਊਰੋ) : ਪ੍ਰਭਾਸ, ਦੀਪਿਕਾ ਪਾਦੂਕੋਣ, ਅਮਿਤਾਭ ਬੱਚਨ ਅਤੇ ਕਮਲ ਹਾਸਨ ਵਰਗੇ ਸਿਤਾਰਿਆਂ ਦੀ ਫ਼ਿਲਮ 'ਕਲਕੀ 2898 AD' 27 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ, ਜਿਸ ਨਾਲ ਫ਼ਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਅਤੇ ਕਈ ਫ਼ਿਲਮਾਂ ਦੇ ਰਿਕਾਰਡ ਤੋੜ ਦਿੱਤੇ। ਹੁਣ 'ਕਲਕੀ 2898 AD' ਨੇ ਕਮਾਈ ਦੇ ਮਾਮਲੇ 'ਚ ਸ਼ਾਹਰੁਖ ਖ਼ਾਨ ਦੀ 'ਜਵਾਨ' ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਹੁਣ ਭਾਰਤ ਦੀ ਚੌਥੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਦਾ ਹੁਣ ਇਸ ਗਾਇਕ ਨਾਲ ਪਿਆ ਪੰਗਾ! ਚੇਤਾਵਨੀ ਦਿੰਦਿਆਂ ਕਿਹਾ- 'ਮੈਨੂੰ ਆਉਣਾ ਨਾ ਪਵੇ...'
ਪ੍ਰਭਾਸ ਦੀ 'ਕਲਕੀ 2898 AD' ਨੇ ਆਪਣੀ ਰਿਲੀਜ਼ ਦੇ 40ਵੇਂ ਦਿਨ ਕਮਾਈ ਦੇ ਮਾਮਲੇ 'ਚ ਸ਼ਾਹਰੁਖ ਦੀ 'ਜਵਾਨ' ਨੂੰ ਪਿੱਛੇ ਛੱਡ ਦਿੱਤਾ ਹੈ ਅਤੇ 'ਬਾਹੂਬਲੀ 2', 'KGF 2' ਅਤੇ 'RRR' ਤੋਂ ਬਾਅਦ ਚੌਥੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਬਣ ਗਈ ਹੈ। 'ਜਵਾਨ' ਦਾ ਲਾਈਫਟਾਈਮ ਕਲੈਕਸ਼ਨ 640.25 ਕਰੋੜ ਹੈ। ਟ੍ਰੇਂਡ ਮੀਡੀਆ ਰਿਪੋਰਟਾਂ ਮੁਤਾਬਕ, ਇਸ ਨੇ ਸਾਰੀਆਂ ਭਾਸ਼ਾਵਾਂ 'ਚ 640.38 ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਕੇ ਜਵਾਨ ਨੂੰ ਪਿੱਛੇ ਛੱਡ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ
ਪ੍ਰਭਾਸ ਦੀ 'ਕਲਕੀ 2898 AD' ਨੇ ਆਪਣੇ ਪਹਿਲੇ ਹਫ਼ਤੇ 'ਚ 414.85 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਨੇ ਦੂਜੇ ਹਫ਼ਤੇ 128.5 ਕਰੋੜ ਰੁਪਏ, ਤੀਜੇ ਹਫ਼ਤੇ 56.1 ਕਰੋੜ ਰੁਪਏ, ਚੌਥੇ ਹਫ਼ਤੇ 24.4 ਕਰੋੜ ਰੁਪਏ ਅਤੇ ਪੰਜਵੇਂ ਹਫ਼ਤੇ 12.1 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਸੋਮਵਾਰ ਦੀ 50 ਲੱਖ ਰੁਪਏ ਦੀ ਕਮਾਈ ਨਾਲ ਫ਼ਿਲਮ ਦਾ ਕੁੱਲ ਘਰੇਲੂ ਕਲੈਕਸ਼ਨ 640.15 ਰੁਪਏ ਹੋ ਗਿਆ। 'ਕਲਕੀ 2898 AD' 'ਚ ਪ੍ਰਭਾਸ, ਅਮਿਤਾਭ ਬੱਚਨ, ਦੀਪਿਕਾ ਪਾਦੂਕੋਣ ਅਤੇ ਕਮਲ ਹਾਸਨ ਵਰਗੇ ਕਲਾਕਾਰ ਹਨ। ਇਸ 'ਚ ਐੱਸ. ਐੱਸ. ਰਾਜਾਮੌਲੀ, ਦੁਲਕਰ ਸਲਮਾਨ, ਮ੍ਰਿਣਾਲ ਠਾਕੁਰ ਅਤੇ ਵਿਜੇ ਦੇਵਰਕੋਂਡਾ ਦੇ ਵਿਸ਼ੇਸ਼ ਕੈਮਿਓ ਵੀ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।