ਪ੍ਰਭਾਸ ਦੇ ਪ੍ਰਸ਼ੰਸਕਾਂ 'ਚ 'Kalki 2898 AD'ਦਾ ਜ਼ਬਰਦਸਤ ਕ੍ਰੇਜ਼, ਸਰਕਾਰ ਨੇ ਵਧਾਈ ਟਿਕਟ ਦੀ ਕੀਮਤ
Wednesday, Jun 26, 2024 - 01:18 PM (IST)
ਹੈਦਰਾਬਾਦ- 'ਕਲਕੀ 2898 AD' ਦੇ ਰਿਲੀਜ਼ ਹੋਣ 'ਚ ਸਿਰਫ਼ ਦੋ ਦਿਨ ਬਾਕੀ ਹਨ। ਇੱਥੇ ਦੱਸ ਦੇਈਏ ਕਿ ਪ੍ਰਭਾਸ ਦੇ ਪ੍ਰਸ਼ੰਸਕ ਫ਼ਿਲਮ 'ਕਲਕੀ 2898 AD' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਕਲਕੀ 2898 AD ਨੇ ਐਡਵਾਂਸ ਬੁਕਿੰਗ 'ਚ ਹੁਣ ਤੱਕ 5 ਲੱਖ ਤੋਂ ਵੱਧ ਟਿਕਟਾਂ ਵੇਚੀਆਂ ਹਨ। ਫ਼ਿਲਮ ਦੀ ਐਡਵਾਂਸ ਬੁਕਿੰਗ ਨੂੰ ਦੇਖਦੇ ਹੋਏ ਨਿਰਮਾਤਾਵਾਂ ਨੇ ਫ਼ਿਲਮ 'ਕਲਕੀ 2898 AD'ਦੀਆਂ ਟਿਕਟਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ ਅਤੇ ਹੁਣ ਆਂਧਰਾ ਪ੍ਰਦੇਸ਼ ਸਰਕਾਰ ਇਸ ਲਈ ਸਹਿਮਤ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ- ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਘਰ ਗੂੰਝਣਗੀਆਂ ਬੱਚੇ ਦੀਆਂ ਕਿਲਕਾਰੀਆਂ, ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ
600 ਕਰੋੜ ਦੇ ਬਜਟ ਨਾਲ ਬਣੀ ਫ਼ਿਲਮ 'ਕਲਕੀ 2898 AD'ਦੇਸ਼ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਚਰਚਾ 'ਚ ਹੈ। ਫ਼ਿਲਮ ਦੀ ਐਡਵਾਂਸ ਬੁਕਿੰਗ ਉੱਤਰੀ ਅਮਰੀਕਾ 'ਚ ਹੋ ਰਹੀ ਹੈ। ਇਸ ਦੇ ਨਾਲ ਹੀ ਫ਼ਿਲਮ ਦੇ ਕ੍ਰੇਜ਼ ਨੂੰ ਦੇਖਦੇ ਹੋਏ ਆਂਧਰਾ ਪ੍ਰਦੇਸ਼ ਸਰਕਾਰ ਨੇ ਪ੍ਰਭਾਸ ਦੀ ਫਿਲਮ ਦੀਆਂ ਟਿਕਟਾਂ ਦੀ ਕੀਮਤ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਹੁਣ ਕਿੰਨੀ ਹੋਵੇਗੀ ਟਿਕਟ ਦੀ ਕੀਮਤ?
ਆਂਧਰਾ ਪ੍ਰਦੇਸ਼ ਸਰਕਾਰ ਨੇ ਸਿੰਗਲ ਸਕਰੀਨ ਥੀਏਟਰਾਂ 'ਚ ਪ੍ਰਤੀ ਟਿਕਟ 75 ਰੁਪਏ ਅਤੇ ਮਲਟੀਪਲੈਕਸਾਂ 'ਚ 175 ਰੁਪਏ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਰਾਜ ਸਰਕਾਰ ਨੇ ਇਸ ਸੁਪਰ ਹਾਈ ਬਜਟ ਫਿਲਮ ਲਈ ਦੋ ਹਫ਼ਤਿਆਂ ਲਈ ਇਸ ਵਾਧੇ ਦੀ ਇਜਾਜ਼ਤ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ- ਰੇਣੁਕਾਸਵਾਮੀ ਕਤਲ ਮਾਮਲਾ- ਪੁਲਸ ਨੇ ਸੁਪਰਸਟਾਰ ਦਰਸ਼ਨ ਦੇ ਪ੍ਰਸ਼ੰਸਕ ਨੂੰ ਧਮਕੀ ਦੇਣ ਦੇ ਦੋਸ਼ 'ਚ ਕੀਤਾ ਗ੍ਰਿਫਤਾਰ
ਤੁਹਾਨੂੰ ਦੱਸ ਦੇਈਏ ਕਿ 'ਕਲਕੀ 2898 AD' ਦੇ ਪਹਿਲੇ ਦਿਨ 5 ਸ਼ੋਅ ਚੱਲਣਗੇ। ਇਸ ਫੈਸਲੇ ਦਾ ਕਾਰਨ ਫ਼ਿਲਮ ਦੀ ਕਮਾਈ ਵਧਾਉਣਾ ਹੈ, ਕਿਉਂਕਿ ਇਹ ਸਾਲ 2024 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ਹੈ।'ਕਲਕੀ 2898 AD''ਚ ਅਮਿਤਾਭ ਬੱਚਨ, ਪ੍ਰਭਾਸ, ਦੀਪਿਕਾ ਪਾਦੂਕੋਣ, ਕਮਲ ਹਾਸਨ, ਦਿਸ਼ਾ ਪਟਾਨੀ ਸਟਾਰਰ ਨਜ਼ਰ ਆਉਣਗੇ। ਇਹ ਫ਼ਿਲਮ 27 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ- ਸੈਲਫੀ ਕ੍ਰੇਜ਼ ਨੇ ਵਿਗਾੜੀ ਜਾਹਨਵੀ ਕਪੂਰ ਦੀ ਹਾਲਤ, ਨੈਟਿਜ਼ਮ ਬੋਲੇ- ਉਨ੍ਹਾਂ ਨੂੰ ਸਾਹ ਲੈਣ ਲਈ ਜਗ੍ਹਾ ਦਿਓ
ਇਸ ਫ਼ਿਲਮ ਨੂੰ ਨਾਗ ਅਸ਼ਵਿਨ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਜੋ ਮਹਾਭਾਰਤ ਦੇ ਦੌਰ ਤੋਂ ਸ਼ੁਰੂ ਹੋ ਕੇ ਸਾਲ 2898 ਤੱਕ ਦੇ ਸਮੇਂ ਨੂੰ ਦਰਸਾਉਂਦੀ ਹੈ, ਪ੍ਰਭਾਸ ਇਸ ਫਿਲਮ 'ਚ ਡਬਲ ਰੋਲ 'ਚ ਨਜ਼ਰ ਆਉਣਗੇ।