‘ਕਲੀ ਜੋਟਾ’ ਫ਼ਿਲਮ ਨੂੰ ਮਿਲੇ ਭਰਵੇਂ ਹੁੰਗਾਰੇ ’ਤੇ ਫ਼ਿਲਮ ਦੀ ਸਟਾਰ ਕਾਸਟ ਨੇ ਦਿੱਤੀ ਪ੍ਰਤੀਕਿਰਿਆ

Thursday, Feb 09, 2023 - 10:51 AM (IST)

‘ਕਲੀ ਜੋਟਾ’ ਫ਼ਿਲਮ ਨੂੰ ਮਿਲੇ ਭਰਵੇਂ ਹੁੰਗਾਰੇ ’ਤੇ ਫ਼ਿਲਮ ਦੀ ਸਟਾਰ ਕਾਸਟ ਨੇ ਦਿੱਤੀ ਪ੍ਰਤੀਕਿਰਿਆ

ਚੰਡੀਗੜ੍ਹ (ਬਿਊਰੋ)– ਨੀਰੂ ਬਾਜਵਾ ਐਂਟਰਟੇਨਮੈਂਟ, U&I FILMZ ਤੇ VH ENTERTAINMENT ਵਲੋਂ ਪੇਸ਼ ‘ਕਲੀ ਜੋਟਾ’ ਨੇ ਇਸ ਸਾਲ ਪੰਜਾਬੀ ਸਿਨੇਮਾ ਲਈ ਆਪਣੇ ਆਪ ਨੂੰ ਇਕ ਸ਼ਾਨਦਾਰ ਸ਼ੁਰੂਆਤ ਵਜੋਂ ਸਥਾਪਿਤ ਕੀਤਾ ਹੈ। ਸਤਿੰਦਰ ਸਰਤਾਜ, ਨੀਰੂ ਬਾਜਵਾ ਤੇ ਵਾਮਿਕਾ ਗੱਬੀ ਨੇ ਪੰਜਾਬੀ ਫ਼ਿਲਮਾਂ ਦੇ ਪਲਾਟ ਨੂੰ ਵਿਕਸਿਤ ਕਰਨ ’ਚ ਇਕ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਫ਼ਿਲਮ ਰਿਲੀਜ਼ ਹੁੰਦਿਆਂ ਸਾਰ ਸਾਰੇ ਸਿਨੇਮਾਘਰਾਂ ’ਚ ਹਾਊਸਫੁੱਲ ਚੱਲ ਰਹੀ ਹੈ, ਜਿਸ ਦੇ ਨਾਲ ਅਸੀਂ ਦਰਸ਼ਕਾਂ ਦਾ ਫ਼ਿਲਮ ਨੂੰ ਦੇਖਣ ਦਾ ਉਤਸ਼ਾਹ ਦੇਖ ਸਕਦੇ ਹਾਂ। ਫ਼ਿਲਮ ਦੇ ਗੀਤਾਂ ਦੀ ਗੱਲ ਕਰੀਏ ਤਾਂ ਸਤਿੰਦਰ ਸਰਤਾਜ ਦੇ ਗੀਤਾਂ ਦੀ ਧੁਨ ਹਰ ਇਕ ਦੇ ਮਨ ਨੂੰ ਖ਼ੁਸ਼ ਕਰਨ ਵਾਲੀ ਹੈ। ਫ਼ਿਲਮ ਨਿਰਮਾਤਾ ਸੰਨੀ ਰਾਜ, ਸਰਲਾ ਰਾਣੀ, ਵਰੁਣ ਅਰੋੜਾ ਤੇ ਸੰਤੋਸ਼ ਸੁਭਾਸ਼ ਥੀਟੇ ਫ਼ਿਲਮ ਨੂੰ ਮਿਲੇ ਸਾਕਾਰਾਤਮਕ ਫੀਡਬੈਕ ਤੇ ਪ੍ਰਸ਼ੰਸਾ ਤੋਂ ਹੈਰਾਨ ਹਨ।

PunjabKesari

ਤਾਰੀਫ਼ ਇਥੇ ਹੀ ਖ਼ਤਮ ਨਹੀਂ ਹੁੰਦੀ, ਦਰਸ਼ਕ ਇਸ ਫ਼ਿਲਮ ਨੂੰ ਇੰਨਾ ਜ਼ਿਆਦਾ ਪਸੰਦ ਕਰ ਰਹੇ ਹਨ ਕਿ ਇਸ ਨੂੰ ਇਕ ‘ਮਾਸਟਰਪੀਸ’, ‘ਸ਼ਾਨਦਾਰ ਨਿਰਦੇਸ਼ਨ’ ਜਾਂ ‘ਦਿਲ ਨੂੰ ਛੂਹਣ ਵਾਲੇ ਸਿਨੇਮੈਟਿਕ ਪ੍ਰਦਰਸ਼ਨ’ ਵਜੋਂ ਦਰਸਾਉਂਦੇ ਹਨ। ਫ਼ਿਲਮ ਦੀ ਕਹਾਣੀ ਇੰਨੀ ਜ਼ਿਆਦਾ ਭਾਵਨਾਤਮਕ ਹੈ ਕਿ ਇਸ ਨੇ ਦਰਸ਼ਕਾਂ ਨੂੰ ਸੀਟਾਂ ਨਾਲ ਜੋੜ ਕੇ ਰੱਖਣ ’ਤੇ ਮਜਬੂਰ ਕਰ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਸੁਨੰਦਾ ਸ਼ਰਮਾ ਦੇ ਪਿਤਾ ਦੀ ਵਿਗੜੀ ਸਿਹਤ, ਗਾਇਕਾ ਨੇ ਲਿਖਿਆ- ਜ਼ਿੰਦਗੀ ਦੀ ਕਿਤਾਬ ਦਾ ਸੋਹਣਾ ਪੰਨਾ ਹੈ ਬਾਪ ਦਾ ਪਿਆਰ

ਫ਼ਿਲਮ ਦੇ ਨਿਰਦੇਸ਼ਨ, ਬੈਕਗਰਾਊਂਡ ਸੰਗੀਤ, ਗੀਤ ਜਾਂ ਭਾਸ਼ਣ ਦੀ ਪਰਵਾਹ ਕੀਤੇ ਬਿਨਾਂ ਇਸ ’ਚ ਦਰਸਾਉਂਦੀ ਰਾਬੀਆ ਦੀ ਭਾਵਨਾਤਮਕ ਤੌਰ ’ਤੇ ਦਰਦਨਾਕ ਧੁੰਦਲੀ ਜ਼ਿੰਦਗੀ ਫ਼ਿਲਮ ਦੀ ਕਹਾਣੀ ਨੂੰ ਅਸਲ ਮੋੜ ਪ੍ਰਦਾਨ ਕਰਦੀ ਹੈ। ਦਰਸ਼ਕ ਫ਼ਿਲਮ ਦੇ ਛੋਟੇ ਤੋਂ ਛੋਟੇ ਹਿੱਸੇ ’ਚ ਵੀ ਦਿਖਾਈਆਂ ਗਈਆਂ ਪਾਤਰਾਂ ਦੀਆਂ ਅੰਦਰੂਨੀ ਭਾਵਨਾਵਾਂ ਦੀ ਕਦਰ ਕਰ ਰਹੇ ਹਨ। ਇਹ ਫ਼ਿਲਮ ਤੁਹਾਨੂੰ ਪ੍ਰੇਮ ਕਹਾਣੀ ਹੋਣ ਦੇ ਨਾਲ-ਨਾਲ ਦੁਨੀਆ ਤੇ ਇਸ ਸਮਾਜ ਦੀ ਅਸਲ ਸੱਚਾਈ ਦੇ ਨਾਲ ਜਾਣੂ ਵੀ ਕਰਵਾਉਂਦੀ ਹੈ।

ਸਤਿੰਦਰ ਸਰਤਾਜ ਫ਼ਿਲਮ ਨੂੰ ਮਿਲਦੇ ਭਰਵੇਂ ਹੁੰਗਾਰੇ ’ਤੇ ਕਹਿੰਦੇ ਹਨ, “ਦਰਸ਼ਕਾਂ ਦੀਆਂ ਅੱਖਾਂ ’ਚੋਂ ਹੰਝੂਆਂ ਦੇ ਰੂਪ ’ਚ ਇੰਨਾ ਪਿਆਰ, ਇੰਨੇ ਜਜ਼ਬਾਤ ਸਾਡੇ ਲਈ ਅਸਲ ਫੀਡਬੈਕ ਹੈ, ਜੋ ਸਾਡੀ ਮਿਹਨਤ ਤੇ ਸਬਰ ਦਾ ਫਲ ਹੈ।’’

ਨੀਰੂ ਬਾਜਵਾ ਨੇ ਆਪਣਾ ਧੰਨਵਾਦ ਜ਼ਾਹਿਰ ਕਰਦਿਆਂ ਕਿਹਾ, “ਇਹ ਦੱਸਣਾ ਮੁਸ਼ਕਿਲ ਹੈ ਕਿ ਦਰਸ਼ਕਾਂ ਨੂੰ ਇਹ ਫ਼ਿਲਮ ਕਿੰਨੀ ਜ਼ਿਆਦਾ ਪਸੰਦ ਆ ਰਹੀ ਹੈ, ਹਰ ਕੋਈ ਇਸ ਫ਼ਿਲਮ ਬਾਰੇ ਗੱਲ ਕਰ ਰਿਹਾ ਹੈ, ਜੋ ਮੇਰੇ ਸਾਲ ਦੀ ਸਭ ਤੋਂ ਖ਼ੂਬਸੂਰਤ ਸ਼ੁਰੂਆਤ ਹੈ। ਮੈਂ ਤੁਹਾਡੇ ਬੇਅੰਤ ਪਿਆਰ ਤੇ ਭਾਵਨਾਵਾਂ ਲਈ ਤੁਹਾਡੇ ’ਚੋਂ ਹਰੇਕ ਦਾ ਧੰਨਵਾਦ ਕਰਦੀ ਹਾਂ।”

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News