ਔਰਤਾਂ ਖ਼ਿਲਾਫ਼ ਚੱਲੇ ਆ ਰਹੇ ਸਮਾਜਿਕ ਮਸਲੇ ਨੂੰ ਪੇਸ਼ ਕਰਦੀ ਹੈ ਫ਼ਿਲਮ ‘ਕਲੀ ਜੋਟਾ’

Saturday, Jan 28, 2023 - 06:05 PM (IST)

ਔਰਤਾਂ ਖ਼ਿਲਾਫ਼ ਚੱਲੇ ਆ ਰਹੇ ਸਮਾਜਿਕ ਮਸਲੇ ਨੂੰ ਪੇਸ਼ ਕਰਦੀ ਹੈ ਫ਼ਿਲਮ ‘ਕਲੀ ਜੋਟਾ’

ਚੰਡੀਗੜ੍ਹ (ਬਿਊਰੋ)– ਇਕ ਸਫਲ ਫ਼ਿਲਮ ਦੇ ਪਿੱਛੇ ਫ਼ਿਲਮ ਦੇ ਨਿਰਦੇਸ਼ਕ ਦਾ ਵੱਡਾ ਯੋਗਦਾਨ ਹੁੰਦਾ ਹੈ, ਜੋ ਆਪਣੇ ਦਿਮਾਗ ’ਚ ਛਪੀ ਤਸਵੀਰ ਨੂੰ ਇਕ ਸਹੀ ਪਰਿਭਾਸ਼ਾ ਦਿੰਦਿਆਂ ਦਰਸ਼ਕਾਂ ਦੇ ਰੂ-ਬ-ਰੂ ਕਰਦਾ ਹੈ। ਅਜਿਹੀ ਹੀ ਸ਼ਖ਼ਸੀਅਤ ਵਿਜੇ ਕੁਮਾਰ ਅਰੋੜਾ ਉਰਫ ਦਾਦੂ ਜੀ ਦੀ ਹੈ, ਜਿਨ੍ਹਾਂ ਨੇ ਆਪਣੀ ਹਰ ਫ਼ਿਲਮ ਨਾਲ ਦਰਸ਼ਕਾਂ ਦਾ ਦਿਲ ਮੋਹ ਲਿਆ, ਜਿਨ੍ਹਾਂ ’ਚੋਂ ਇਕ ਹੈ ‘ਕਲੀ ਜੋਟਾ’, ਜੋ ਸਿਨੇਮਾਘਰਾਂ ’ਚ 3 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।

ਦਾਦੂ ਜੀ ਇਕ ਅਜਿਹੇ ਨਿਰਦੇਸ਼ਕ ਹਨ, ਜੋ ਆਪਣੇ ਕੰਮ ਦੇ ਮਾਮਲੇ ’ਚ ਇੰਨੇ ਅਟੱਲ ਹਨ ਕਿ ਉਹ ਕਿਰਦਾਰ ਤੇ ਕਹਾਣੀ ਦੀ ਹਰ ਬਾਰੀਕੀ ਨੂੰ ਇਕ ਨਵੀਂ ਪਛਾਣ ਦਿੰਦੇ ਹਨ, ਜੋ ਦਰਸ਼ਕਾਂ ਨੂੰ ਛੂਹ ਜਾਂਦੀ ਹੈ। ਇਨ੍ਹਾਂ ਦੀ 2018 ਦੀ ਫ਼ਿਲਮ ‘ਹਰਜੀਤਾ’ ਤੋਂ ਅਸੀਂ ਵਾਕਿਫ ਹਾਂ, ਜਿਸ ਨੇ ਨੈਸ਼ਨਲ ਐਵਾਰਡ ਹਾਸਲ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਨੇ ਗੁੱਸੇ ’ਚ ਸੁੱਟਿਆ ਫੈਨ ਦਾ ਮੋਬਾਇਲ, ਸੋਸ਼ਲ ਮੀਡੀਆ ’ਤੇ ਹੋ ਰਿਹਾ ਵਿਰੋਧ

ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਪੰਜਾਬੀ ਇੰਡਸਟਰੀ ਦੀ ਇਕ ਵੱਖਰੀ ਪੇਸ਼ਕਸ਼ ਹੈ, ਜਿਸ ’ਚ ਔਰਤਾਂ ਪ੍ਰਤੀ ਮਰਦਾਂ ਦਾ ਗ਼ਲਤ ਵਿਹਾਰ ਤੇ ਉਨ੍ਹਾਂ ਦੀ ਬੁਰੀ ਧਾਰਨਾ ਨੂੰ ਇਕ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਫ਼ਿਲਮ ’ਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਮੁੱਖ ਭੂਮਿਕਾਵਾਂ ’ਚ ਹਨ, ਜਿਨ੍ਹਾਂ ਦੀ ਫ਼ਿਲਮ ’ਚ ਕੀਤੀ ਮਿਹਨਤ ਨੂੰ ਅਸੀਂ ਟਰੇਲਰ ’ਚ ਦੇਖ ਚੁੱਕੇ ਹਾਂ। ਫ਼ਿਲਮ ਨੂੰ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ, ਵਿਜੇ ਕੁਮਾਰ ਅਰੋੜਾ ਤੇ ਸੰਤੋਸ਼ ਸੁਭਾਸ਼ ਥੀਟੇ ਵਲੋਂ ਨਿਰਮਿਤ ਕੀਤਾ ਗਿਆ ਹੈ। ਫ਼ਿਲਮ ਨੀਰੂ ਬਾਜਵਾ ਐਂਟਰਟੇਨਮੈਂਟ, U&I FILMS ਤੇ VH ਐਂਟਰਟੇਨਮੈਂਟ ਵਲੋਂ ਪੇਸ਼ ਕੀਤੀ ਗਈ ਹੈ।

ਫ਼ਿਲਮ ਦੀ ਕਹਾਣੀ ਦੀ ਗੱਲ ਕਰਦਿਆਂ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਦਾ ਕਹਿਣਾ ਹੈ, ‘‘ਫ਼ਿਲਮ ਦੀ ਕਹਾਣੀ ਨੇ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਸਭ ਤੋਂ ਵੱਡੀ ਮਾਣ ਵਾਲੀ ਗੱਲ ਇਸ ਫ਼ਿਲਮ ਦੇ ਪਿੱਛੇ ਇਸ ਦੀ ਲੇਖਿਕਾ ਹਰਿੰਦਰ ਕੌਰ ਹੈ, ਜਿਸ ਨੇ ਸਦੀਆਂ ਤੋਂ ਚੱਲੇ ਆ ਰਹੇ ਔਰਤਾਂ ਦੇ ਖ਼ਿਲਾਫ਼ ਸਮਾਜਿਕ ਮਸਲੇ ਨੂੰ ਫ਼ਿਲਮ ‘ਕਲੀ ਜੋਟਾ’ ਜ਼ਰੀਏ ਪੇਸ਼ ਕੀਤਾ। ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ, ਜੋ ਮੈਂ ਇਸ ਫ਼ਿਲਮ ਦਾ ਹਿੱਸਾ ਹਾਂ ਤੇ ਫ਼ਿਲਮ ਦੀ ਇੰਨੀ ਮਿਹਨਤੀ ਸਟਾਰ ਕਾਸਟ ਨਾਲ ਕੰਮ ਕਰ ਰਿਹਾ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News