ਕੱਕੜ ਪਰਿਵਾਰ ਮੁੜ ਇਕੱਠੇ ਆਇਆ ਨਜ਼ਰ, ਮੰਮੀ-ਪਾਪਾ ਦੀ ਵਰ੍ਹੇਗੰਢ ''ਤੇ ਸਾਂਝੀਆਂ ਕੀਤੀਆਂ ਤਸਵੀਰਾਂ
Sunday, May 18, 2025 - 04:51 PM (IST)

ਐਂਟਰਟੇਂਮੈਂਟ ਡੈਸਕ- ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਇੱਕ ਵਾਰ ਫਿਰ ਸੁਰਖੀਆਂ 'ਚ ਹੈ ਪਰ ਇਸ ਵਾਰ ਕਾਰਨ ਕੁਝ ਖਾਸ ਹੈ। ਨੇਹਾ ਨੇ ਹਾਲ ਹੀ 'ਚ ਆਪਣੇ ਮਾਪਿਆਂ ਦੇ ਵਿਆਹ ਦੀ ਵਰ੍ਹੇਗੰਢ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ ਨਜ਼ਰ ਉਨ੍ਹਾਂ ਦੇ ਭਰਾ ਟੋਨੀ ਕੱਕੜ ਅਤੇ ਭੈਣ ਸੋਨੂੰ ਕੱਕੜ ਵੀ ਦਿਖਾਈ ਦੇ ਰਹੇ ਹਨ। ਜਦੋਂ ਕਿ ਕੁਝ ਸਮਾਂ ਪਹਿਲਾਂ ਸੋਨੂੰ ਕੱਕੜ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਦਾਅਵਾ ਕੀਤਾ ਸੀ ਕਿ ਉਸਦਾ ਨੇਹਾ ਤੇ ਟੋਨੀ ਨਾਲ ਕੋਈ ਰਿਸ਼ਤਾ ਨਹੀਂ ਹੈ।
ਇਹ ਵੀ ਪੜ੍ਹੋ...'ਬਿੱਗ ਬੌਸ' ਫੇਮ ਅਦਾਕਾਰਾ ਦੀ ਸਿਹਤ ਵਿਗੜੀ, ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਭਰਤੀ
ਸੋਨੂੰ ਕੱਕੜ ਦਾ ਪੁਰਾਣਾ ਬਿਆਨ ਆਇਆ ਸੁਰਖੀਆਂ 'ਚ
ਕੁਝ ਮਹੀਨੇ ਪਹਿਲਾਂ ਗਾਇਕ ਸੋਨੂੰ ਕੱਕੜ ਨੇ ਇੱਕ ਹੈਰਾਨ ਕਰਨ ਵਾਲੀ ਪੋਸਟ ਪਾਈ ਸੀ, ਜਿਸ 'ਚ ਕਿਹਾ ਗਿਆ ਸੀ, "ਮੇਰਾ ਨੇਹਾ ਕੱਕੜ ਅਤੇ ਟੋਨੀ ਕੱਕੜ ਨਾਲ ਕੋਈ ਰਿਸ਼ਤਾ ਨਹੀਂ ਹੈ।" ਹਾਲਾਂਕਿ ਪੋਸਟ ਨੂੰ ਥੋੜ੍ਹੀ ਦੇਰ ਬਾਅਦ ਡਿਲੀਟ ਕਰ ਦਿੱਤਾ ਗਿਆ ਸੀ ਪਰ ਇਹ ਖ਼ਬਰ ਪਹਿਲਾਂ ਹੀ ਵਾਇਰਲ ਹੋ ਚੁੱਕੀ ਸੀ ਅਤੇ ਕੱਕੜ ਪਰਿਵਾਰ ਦੇ ਅੰਦਰ ਫੁੱਟ ਦੀਆਂ ਅਟਕਲਾਂ ਤੇਜ਼ ਹੋ ਗਈਆਂ ਸਨ।
ਇਹ ਵੀ ਪੜ੍ਹੋ...Bigg Boss OTT 4 ਬਾਰੇ ਆਈ ਬੁਰੀ ਖ਼ਬਰ, ਇਸ ਸਾਲ ਹੋ ਸਕਦੈ ਕੈਂਸਲ
ਪਰਿਵਾਰਕ ਜਸ਼ਨ 'ਚ ਏਕਤਾ ਅਤੇ ਖੁਸ਼ੀ ਦੇਖੀ
ਹੁਣ ਸਾਹਮਣੇ ਆਈਆਂ ਨਵੀਆਂ ਤਸਵੀਰਾਂ ਨੇ ਸਾਰੀਆਂ ਅਫਵਾਹਾਂ 'ਤੇ ਵਿਰਾਮ ਲਗਾ ਦਿੱਤਾ ਹੈ। ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਹ ਉਸਦੇ ਮਾਪਿਆਂ ਦੇ ਵਿਆਹ ਦੀ ਵਰ੍ਹੇਗੰਢ ਦੀਆਂ ਹਨ। ਇਨ੍ਹਾਂ ਫੋਟੋਆਂ 'ਚ ਪੂਰਾ ਕੱਕੜ ਪਰਿਵਾਰ ਬਹੁਤ ਖੁਸ਼ ਦਿਖਾਈ ਦੇ ਰਿਹਾ ਹੈ। ਇਨ੍ਹਾਂ ਤਸਵੀਰਾਂ ਵਿੱਚ ਨੇਹਾ ਬਹੁਤ ਖੂਬਸੂਰਤ ਲੱਗ ਰਹੀ ਹੈ ਅਤੇ ਉਸਦੇ ਪਰਿਵਾਰਕ ਸਬੰਧਾਂ ਨੂੰ ਦੇਖ ਕੇ ਪ੍ਰਸ਼ੰਸਕ ਵੀ ਬਹੁਤ ਭਾਵੁਕ ਹੋ ਗਏ ਹਨ।
ਪ੍ਰਸ਼ੰਸਕਾਂ ਵੱਲੋਂ ਜ਼ਬਰਦਸਤ ਪ੍ਰਤੀਕਿਰਿਆਵਾਂ
ਨੇਹਾ ਵੱਲੋਂ ਪੋਸਟ ਕੀਤੀਆਂ ਗਈਆਂ ਤਸਵੀਰਾਂ 'ਤੇ ਪ੍ਰਸ਼ੰਸਕ ਬਹੁਤ ਪਿਆਰ ਦੇ ਰਹੇ ਹਨ। ਕੁਝ ਪ੍ਰਸ਼ੰਸਕਾਂ ਨੇ ਟਿੱਪਣੀ ਕੀਤੀ, "ਜੇ ਪਰਿਵਾਰ ਇਕੱਠਾ ਹੋਵੇ ਤਾਂ ਹਰ ਖੁਸ਼ੀ ਦੁੱਗਣੀ ਹੋ ਜਾਂਦੀ ਹੈ।" ਤਾਂ ਕੁਝ ਲੋਕਾਂ ਨੇ ਲਿਖਿਆ, "ਤੁਹਾਨੂੰ ਤਿੰਨਾਂ ਨੂੰ ਇਕੱਠੇ ਦੇਖ ਕੇ ਚੰਗਾ ਲੱਗਿਆ''।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8