ਧੀ ਦੇ ਚੱਕਰ ''ਚ ਕਾਜੋਲ ਤੇ ਅਜੇ ਦੇਵਗਨ ''ਚ ਪਈਆਂ ਦੂਰੀਆਂ, ਲੈਣਾ ਪਿਆ ਵੱਡਾ ਫ਼ੈਸਲਾ

09/01/2020 2:18:36 PM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਕਾਰਨ ਹਰ ਕੋਈ ਡਰਿਆ ਹੋਇਆ ਹੈ। ਹਰ ਕੋਈ ਇਸ ਤੋਂ ਬਚਣ ਲਈ ਆਪਣੇ-ਆਪਣੇ ਘਰਾਂ 'ਚ ਕੈਦ ਹੋਣ ਨੂੰ ਮਜ਼ਬੂਰ ਹੈ। ਬਾਲੀਵੁੱਡ ਸਿਤਾਰੇ ਇਨ੍ਹੀਂ ਦਿਨੀਂ ਆਪਣੇ ਬੱਚਿਆਂ ਨੂੰ ਲੈ ਕੇ ਕਾਫ਼ੀ ਚਿੰਤਾ 'ਚ ਹਨ। ਅਜੇ ਦੇਵਗਨ ਤੇ ਕਾਜੋਲ ਨੂੰ ਆਪਣੀ ਧੀ ਨਇਸਾ ਦੀ ਚਿੰਤਾ ਸਤਾ ਰਹੀ ਹੈ। ਨਇਸਾ ਇਨ੍ਹੀਂ ਦਿਨੀਂ ਭਾਰਤ 'ਚ ਹੈ, ਉਹ ਸਿੰਗਾਪੁਰ 'ਚ ਰਹਿੰਦੀ ਹੈ ਤੇ ਉਥੇ ਹੀ ਰਹਿ ਕੇ ਪੜ੍ਹਾਈ ਕਰ ਰਹੀ ਹੈ ਪਰ ਖ਼ਬਰਾਂ ਹਨ ਕਿ ਹੁਣ ਅਜੇ ਦੇਵਗਨ ਤੇ ਕਾਜੋਲ ਆਪਣੀ ਧੀ ਨੂੰ ਇਕੱਲੇ ਸਿੰਗਾਪੁਰ ਨਹੀਂ ਰਹਿਣ ਦੇਣਾ ਚਾਹੁੰਦੇ, ਇਸ ਲਈ ਕਾਜੋਲ ਨੇ ਸਿੰਗਾਪੁਰ ਜਾਣ ਦੀ ਯੋਜਨਾ ਬਣਾ ਲਈ ਹੈ।

ਦੱਸ ਦਈਏ ਕਿ ਅਜੇ ਦੇਵਗਨ ਤੇ ਕਾਜੋਲ ਦੀ ਧੀ ਆਪਣੇ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ 'ਚ ਰਹਿੰਦੀ ਹੈ। ਮੁੰਬਈ ਮਿਰਰ ਦੀ ਇੱਕ ਰਿਪੋਰਟ ਮੁਤਾਬਕ, ਕੋਰੋਨਾ ਕਾਲ ਕਾਰਨ ਕਾਜੋਲ ਆਪਣੀ ਧੀ ਨੂੰ ਇਕੱਲੇ ਸਿੰਗਾਪੁਰ 'ਚ ਨਹੀਂ ਭੇਜਣਾ ਚਾਹੁੰਦੀ। ਇਸ ਲਈ ਉਸ ਨੇ ਕਿਹਾ ਕਿ ਉਹ ਕੁਝ ਸਮੇਂ ਲਈ ਧੀ ਨਾਲ ਸਿੰਗਾਪੁਰ 'ਚ ਰਹੇਗੀ। ਉਥੇ ਹੀ ਅਜੇ ਦੇਵਗਨ ਮੁੰਬਈ 'ਚ ਪੁੱਤਰ ਯੁੱਗ ਨਾਲ ਰਹਿਣਗੇ। ਕਾਜੋਲ ਤੇ ਅਜੇ ਦੇਵਗਨ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਧੀ ਦੀ ਪੜ੍ਹਾਈ 'ਤੇ ਕੋਈ ਅਸਰ ਨਾ ਪਵੇ। ਇਸ ਲਈ ਹੁਣ ਕਾਜੋਲ, ਨਇਸਾ ਨਾਲ ਸਿੰਗਾਪੁਰ 'ਚ ਰਹੇਗੀ।

ਸੂਤਰਾਂ ਮੁਤਾਬਕ, ਕਾਜੋਲ ਦੀ ਧੀ ਸਿੰਗਾਪੁਰ ਦੇ ਯੂਨਾਈਟਿਡ ਵਰਲਡ ਕਾਲਜ ਆਫ ਸਾਊਥ ਈਸਟ ਏਸ਼ੀਆ 'ਚ ਪੜ੍ਹਾਈ ਕਰ ਰਹੀ ਹੈ। ਸਾਲ 2018 'ਚ ਅਜੇ ਦੇਵਗਨ ਨੇ ਸਿੰਗਾਪੁਰ 'ਚ ਇੱਕ ਅਪਾਰਟਮੈਂਟ ਵੀ ਖਰੀਦਿਆਂ ਸੀ ਤਾਂਕਿ ਧੀ ਨੂੰ ਰਹਿਣ 'ਚ ਕੋਈ ਪ੍ਰੇਸ਼ਾਨੀ ਨਾ ਹੋਵੇ। ਕਾਜੋਲ ਇਸੇ ਫਲੈਟ 'ਚ ਜਾ ਕੇ ਧੀ ਨਾਲ ਰਹੇਗੀ। ਫ਼ਿਲਹਾਲ ਅਜੇ ਦੋ ਸਕ੍ਰਿਪਟਸ 'ਤੇ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਆਪਣੀ ਅਗਲੀ ਫ਼ਿਲਮ ਦੇ ਪੋਸਟ-ਪ੍ਰੋਡਕਸ਼ਨ ਦੇ ਕੰਮ 'ਚ ਰੁੱਝੇ ਹੋਏ ਹਨ।


sunita

Content Editor

Related News