ਫ਼ਿਲਮ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਲਟਕੀ ਮਿਲੀ ਲਾਸ਼

06/10/2024 5:46:23 PM

ਮੁੰਬਈ : ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰਾ ਨੂਰ ਮਾਲਾਬਿਕਾ ਦਾਸ ਨੇ ਮੁੰਬਈ 'ਚ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੀ ਗਲੀ ਲਾਸ਼ ਅੰਧੇਰੀ, ਓਸ਼ੀਵਾਰਾ ਇਲਾਕੇ 'ਚ ਉਸ ਦੇ ਘਰੋਂ ਪੱਖੇ ਨਾਲ ਲਟਕਦੀ ਮਿਲੀ। ਮੁੰਬਈ ਪੁਲਸ ਮੁਤਾਬਕ, ਜਦੋਂ ਆਲੇ-ਦੁਆਲੇ ਦੇ ਲੋਕਾਂ ਨੇ ਘਰ 'ਚੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਪਹੁੰਚ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਹੁਣ ਇਸ ਅਦਾਕਾਰ ਨੇ ਜੜਿਆ ਸੰਸਦ ਮੈਂਬਰ ਦੇ ਥੱਪੜ, ਸਾਹਮਣੇ ਆਈ ਵੀਡੀਓ, ਪੜ੍ਹੋ ਕਾਰਨ 

ਦੱਸ ਦਈਏ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਨੂਰ ਮਾਲਾਬਿਕਾ ਦਾਸ ਵੈੱਬ ਸੀਰੀਜ਼ 'ਦਿ ਟ੍ਰਾਇਲ' 'ਚ ਕਾਜੋਲ ਦੇ ਨਾਲ ਨਜ਼ਰ ਆਈ ਸੀ। ਨੂਰ ਮਾਲਾਬਿਕਾ ਮੂਲ ਰੂਪ ਤੋਂ ਅਸਾਮ ਦੀ ਰਹਿਣ ਵਾਲੀ ਸੀ। ਉਨ੍ਹਾਂ ਕਈ ਹਿੰਦੀ ਫ਼ਿਲਮਾਂ ਤੇ ਵੈੱਬ ਸੀਰੀਜ਼ 'ਚ ਕੰਮ ਕੀਤਾ। ਇਸ 'ਚ ਸਿਸਕੀਆਂ, ਵਾਕਮੈਨ, ਹੌਟ ਸੌਸ, ਬੈਕਰੋਡ ਹਲਚਲ ਸ਼ਾਮਲ ਹਨ।

ਮਿਡ ਡੇਅ ਦੀ ਰਿਪੋਰਟ ਮੁਤਾਬਕ, ਨੂਰ ਪਹਿਲਾਂ ਏਅਰ ਹੋਸਟੈੱਸ ਸੀ ਤੇ ਕਤਰ ਏਅਰਵੇਜ਼ ਨਾਲ ਕੰਮ ਕਰ ਚੁੱਕੀ ਸੀ। ਗੁਆਂਢੀਆਂ ਨੇ ਫਲੈਟ 'ਚੋਂ ਬਦਬੂ ਆਉਣ ਦੀ ਸੂਚਨਾ ਦਿੱਤੀ ਤਾਂ ਪੁਲਸ ਦਰਵਾਜ਼ਾ ਤੋੜ ਕੇ ਅੰਦਰ ਪਹੁੰਚੀ। ਨੂਰ ਦੀ ਲਾਸ਼ ਗਲੀਹਾਲਤ 'ਚ ਪੱਖੇ ਨਾਲ ਲਟਕਦੀ ਮਿਲੀ। ਪੁਲਸ ਨੇ ਘਰ ਦੀ ਤਲਾਸ਼ੀ ਦੌਰਾਨ ਦਵਾਈਆਂ, ਮੋਬਾਈਲ ਫ਼ੋਨ ਤੇ ਡਾਇਰੀਆਂ ਜ਼ਬਤ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਲੈ ਕੇ ਵੱਡੀ ਖ਼ਬਰ, ਨਹੀਂ ਖੇਡੇਗਾ ਕੋਈ ਮੈਚ!

ਪੰਚਨਾਮਾ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਗੋਰੇਗਾਓਂ ਦੇ ਸਿਧਾਰਥ ਹਸਪਤਾਲ ਲਿਜਾਇਆ ਗਿਆ। ਪੁਲਸ ਅਧਿਕਾਰੀਆਂ ਮੁਤਾਬਕ ਅਦਾਕਾਰਾ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਜੇ ਤਕ ਕੋਈ ਵੀ ਅੱਗੇ ਨਹੀਂ ਆਇਆ ਹੈ। ਇਸ ਤੋਂ ਬਾਅਦ ਪੁਲਸ ਨੇ ਇਕ ਐੱਨ. ਜੀ. ਓ. ਦੀ ਮਦਦ ਨਾਲ ਐਤਵਾਰ ਨੂੰ ਸਸਕਾਰ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News