ਜਲੰਧਰ 'ਚ ਵੱਡੀ ਘਟਨਾ! ਬੋਰੇ 'ਚੋਂ ਮਿਲੀ ਲਾਸ਼, ਲੋਕ ਸਹਿਮੇ
Friday, May 16, 2025 - 08:46 PM (IST)

ਜਲੰਧਰ (ਸੋਨੂੰ ਮਹਾਜਨ)-ਜਲੰਧਰ ਦੇ ਕਾਲਾ ਸਿੰਘਆ ਰੋਡ 'ਤੇ ਕਾਂਸ਼ੀ ਨਗਰ ਤੋਂ ਵਡਾਲਾ ਰੋਡ 'ਤੇ ਸਥਿਤ ਰਾਜ ਐਨਕਲੇਵ ਦੇ ਇੱਕ ਖਾਲੀ ਪਲਾਟ ਵਿੱਚੋਂ ਇੱਕ ਲਾਸ਼ ਮਿਲੀ। ਜਿਸ ਨਾਲ ਇਲਾਕੇ 'ਚ ਦਹਿਸਤ ਦਾ ਮਾਹੌਲ ਬਣਿਆ ਹੋਇਆ ਹੈ। ਇਹ ਲਾਸ਼ ਸੜਕ ਕਿਨਾਰੇ ਇੱਕ ਬੋਰੀ ਵਿੱਚ ਬੰਨ੍ਹੀ ਹੋਈ ਮਿਲੀ। ਬੋਰੀ ਉੱਪਰੋਂ ਬੰਦ ਸੀ। ਜਿਵੇਂ ਹੀ ਕੂੜਾ ਚੁੱਕਣ ਵਾਲੇ ਆਏ ਅਤੇ ਬੋਰੀ ਖੋਲ੍ਹੀ ਤਾਂ ਉਨ੍ਹਾਂ ਨੇ ਉਸ 'ਤੇ ਖੂਨ ਲੱਗਿਆ ਦੇਖਿਆ। ਇਸ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਮੌਕੇ 'ਤੇ, ਤਿੰਨ ਥਾਣਿਆਂ, ਲਾਂਬੜਾ ਪੁਲਸ ਸਟੇਸ਼ਨ, ਬਸਤੀ ਬਾਬਾ ਖੇਲ ਅਤੇ ਭਾਰਗੋ ਕੈਂਪ ਪੁਲਸ ਸਟੇਸ਼ਨ ਦੀ ਪੁਲਸ ਲੰਬੇ ਸਮੇਂ ਤੋਂ ਅਪਰਾਧ ਵਾਲੀ ਥਾਂ ਦੀ ਨਿਸ਼ਾਨਦੇਹੀ ਕਰਨ ਵਿੱਚ ਰੁੱਝੀ ਹੋਈ ਸੀ। ਇਸ ਤੋਂ ਬਾਅਦ, ਭਾਰਗੋ ਕੈਂਪ ਥਾਣੇ ਦੀ ਪੁਲਸ ਨੇ ਆਖਰਕਾਰ ਜਾਂਚ ਸ਼ੁਰੂ ਕਰ ਦਿੱਤੀ।