ਮਾਧੁਰੀ ਦੀਕਸ਼ਿਤ ਦੇ 30 ਸਾਲ ਪੁਰਾਣੇ ਲੁੱਕ ''ਚ ਕਾਜੋਲ ਨੇ ਢਾਹਿਆ ਕਹਿਰ
Wednesday, Sep 11, 2024 - 03:52 PM (IST)
ਮੁੰਬਈ- ਕਾਜੋਲ ਬਾਲੀਵੁੱਡ ਇੰਡਸਟਰੀ ਦੀਆਂ ਟਾਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਹਾਲ ਹੀ 'ਚ ਅਦਾਕਾਰਾ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਫਿਲਮ 'ਹਮ ਆਪਕੇ ਹੈ ਕੌਨ' ਦੇ ਗੀਤ 'ਦੀਦੀ ਤੇਰੇ ਦੀਵਾਰ ਦੀਵਾਨਾ' ਤੋਂ ਮਾਧੁਰੀ ਦੇ ਲੁੱਕ ਨੂੰ ਕਾਪੀ ਕੀਤਾ ਹੈ, ਹਾਲਾਂਕਿ ਇਸ ਸਾੜ੍ਹੀ 'ਚ ਕਾਜੋਲ ਕਾਫੀ ਖੂਬਸੂਰਤ ਲੱਗ ਰਹੀ ਹੈ।
ਅਦਾਕਾਰੀ ਦੇ ਨਾਲ-ਨਾਲ ਕਾਜੋਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਤੁਸੀਂ ਉਸ ਨੂੰ ਗੋਲਡਨ ਮੋਟਿਫਸ ਅਤੇ ਬਾਰਡਰ ਨਾਲ ਬੈਂਗਨੀ ਰੰਗ ਦੀ ਸਾੜ੍ਹੀ ਪਹਿਨੀ ਦੇਖ ਸਕਦੇ ਹੋ। ਕਾਜੋਲ ਦੀ ਇਸ ਤਸਵੀਰ 'ਤੇ ਪ੍ਰਸ਼ੰਸਕ ਖੁੱਲ੍ਹ ਕੇ ਕੁਮੈਂਟ ਕਰ ਰਹੇ ਹਨ। ਖੁਦ ਮਾਧੁਰੀ ਨੇ ਵੀ ਕੁਮੈਂਟ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਨਮ ਅੱਖਾਂ ਨਾਲ ਪਿਤਾ ਦੇ ਘਰ ਪੁੱਜੀ ਮਲਾਇਕਾ ਅਰੋੜਾ, ਸਾਹਮਣੇ ਆਈ ਵੀਡੀਓ
30 ਸਾਲ ਪਹਿਲਾਂ ਵੱਡੇ ਪਰਦੇ 'ਤੇ ਰਿਲੀਜ਼ ਹੋਈ 'ਹਮ ਆਪਕੇ ਹੈ ਕੌਨ' ਨੂੰ ਮਾਧੁਰੀ ਦੀਕਸ਼ਿਤ ਦੀ ਸਭ ਤੋਂ ਸਫਲ ਫਿਲਮ ਮੰਨੀ ਜਾਂਦੀ ਹੈ। ਇਸ ਫਿਲਮ 'ਚ ਸਲਮਾਨ ਖਾਨ ਨਾਲ ਉਨ੍ਹਾਂ ਦੀ ਜੋੜੀ ਕਾਫੀ ਚੰਗੀ ਰਹੀ। ਦੱਸਿਆ ਜਾਂਦਾ ਹੈ ਕਿ ਇਸ ਫਿਲਮ ਨੇ ਉਸ ਸਮੇਂ ਕਰੀਬ 74 ਕਰੋੜ ਰੁਪਏ ਦਾ ਰਿਕਾਰਡ ਤੋੜ ਬਾਕਸ ਆਫਿਸ ਕਲੈਕਸ਼ਨ ਕੀਤਾ ਸੀ। ਇਸ ਦੇ ਨਾਲ ਹੀ ਇਹ ਫਿਲਮ 90 ਦੇ ਦਹਾਕੇ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।